NATIONAL

ਨਾਭਾ ਜੇਲ ਤੋੜਨ ਵਾਲੇ ਹਮਲਾ ਕਰਨ ਲਈ ਤਾਕ ਵਿਚ ਬੈਠੇ ਹਨ

One Minute Read

Image may contain: one or more people, people standing and beard

BREAKING PUNJAB VIA NABHA

ਪੰਜਾਬ ਡੀਜੀਪੀ ਕੋਲ ਫੜ੍ਹੇ ਗਏ ਖ਼ਾਲਿਸਤਾਨੀ ਨੇ ਕੀਤਾ ਇੰਕਸ਼ਾਫ

Harjeet Rupal, Nabha, p4punjab.com

ਨਾਭਾ ਜੇਲ ਨੂੰ ਤੋਭ ਕੇ ਭੱਜੇ ਦੋਸ਼ੀਆਂ ਨੇ ਬਾਹਰ ਆਕੇ ਸਤਸੰਗ ਤਾਂ ਕਰਨਾ ਨਹੀਂ, ਕਿਸੇ ਨਾ ਕਿਸੇ ਨੂੰ ਆਪਣਾ ਨਿਸ਼ਾਨਾ ਹੀ ਬਨਾਉਣਗੇ, ਜਿਸ ਤੋਂ ਮੁਤੈਦ ਹੋਕੇ ਪੁਲਿਸ ਅਤਿਵਾਦ ਦੇ ਦਿਨਾਂ ਵਾਂਗੂ ਆਪਣੇ ਹੀ ਅਫਸਰਾਂ ਦੀ ਸੁਰੱਖਿਆ ਵਧਾਉਣ ਵਿਚ ਲੱਗੀ ਹੋਈ ਹੈ।

ਅਸਲ ਵਿਚ ਨਾਭਾ ਜੇਲ ਬ੍ਰੇਕ ਤੋਂ ਬਾਅਦ, ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਦਿੱਲੀ ਵਿਚ ਪੁਲਸ ਮਿੰਟੂ ਪਾਸੋਂ ਪੁੱਛਗਿੱਛ ਕਰ ਰਹੀ ਸੀ ਤਾਂ ਡੀ. ਜੀ. ਪੰਜਾਬ ਸੁਰੇਸ਼ ਅਰੋੜਾ ਵੀ ਉਥੇ ਗਏ ਸਨ। ਇਸ ਦੌਰਾਨ ਮਿੰਟੂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨਾਲ ਫਰਾਰ ਹੋਏ ਗੈਂਗਸਟਰਾਂ ਗੁਰਪ੍ਰੀਤ ਸਿੰਘ ਸੇਖੋਂ, ਵਿੱਕੀ ਗੌਂਡਰ, ਕੁਲਪ੍ਰੀਤ ਸਿੰਘ ਨੀਟਾ ਦਿਓਲ ਅਤੇ ਅਮਨਦੀਪ ਢੋਟੀਆਂ ਸਵਪਨ ਸ਼ਰਮਾ ਤੇ ਕੁਲਦੀਪ ਸਿੰਘ ਚਹਿਲ ਦਾ ਕਤਲ ਕਰ ਸਕਦੇ ਹਨ।

ਦੂਜੇ ਪਾਸੇ ਪੁਲਿਸ ਕਪਤਾਨ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਧਮਕੀ ਜਿਹਾ ਕੋਈ ਮਾਮਲਾ ਨਹੀਂ ਹੈ। ਚੋਣਾਂ ਦੇ ਮੱਦੇਨਜ਼ਰ ਜ਼ਿਲਾ ਬਠਿੰਡਾ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਇਲਾਕਾ ਮੰਨਿਆ ਜਾਂਦਾ ਹੈ, ਜਿਥੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਵਿਸ਼ੇਸ਼ ਵਿਅਕਤੀਆਂ ਦੀ ਆਮਦ ਹੁੰਦੀ ਹੈ, ਜਿਨ੍ਹਾਂ ਦੀ ਸੁਰੱਖਿਆ ਵਿਚ ਬੁਲੇਟ ਪਰੂਫ ਗੱਡੀਆਂ ਦੀ ਜ਼ਰੂਰਤ ਪੈ ਜਾਂਦੀ ਹੈ। ਇਸ ਲਈ ਪੰਜਾਬ ਪੁਲਸ ਨੇ ਕੁਝ ਜ਼ਿਲਿਆਂ ਨੂੰ ਅਜਿਹੀਆਂ ਗੱਡੀਆਂ ਜਾਂ ਹੋਰ ਸਾਜੋ ਸਾਮਾਨ ਉਪਲੱਬਧ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਸਵਪਨ ਸ਼ਰਮਾ ਦੀ ਅਗਵਾਈ ਹੇਠ ਸਤੰਬਰ, 2016 ‘ਚ ਜ਼ਿਲਾ ਬਠਿੰਡਾ ਦੇ ਪਿੰਡ ਗਿੱਲ ਕਲਾਂ ਨੇੜੇ ਗੈਂਗਸਟਰ ਦਵਿੰਦਰ ਬੰਬੀਹਾ ‘ਸ਼ਾਰਪ ਸ਼ੂਟਰ’ ਦਾ ਐਨਕਾਊਂਟਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਗੈਂਗਸਟਰ ਤੋਂ ਰਾਜ ਨੇਤਾ ਬਣੇ ਜਸਵਿੰਦਰ ਸਿੰਘ ਰੌਕੀ ਦਾ ਪ੍ਰਵਾਣੂ ਨੇੜੇ ਕਤਲ ਹੋ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਵਿੱਕੀ ਗੌਂਡਰ ਨੇ ਬਕਾਇਦਾ ਫੇਸਬੁੱਕ ਆਦਿ ‘ਤੇ ਮੈਸੇਜ ਭੇਜ ਕੇ ਲਈ ਸੀ। ਉਸ ਨੇ ਸਵਪਨ ਸ਼ਰਮਾ ਦੇ ਨਾਂ ਸੰਦੇਸ਼ ਦਿੱਤਾ ਸੀ ਕਿ ਇਹ ਸ਼ੇਰਾ ਖੁੱਬਣ ਦੇ ਕਤਲ ਦਾ ਬਦਲਾ ਲਿਆ ਗਿਆ ਹੈ ਕਿਉਂਕਿ ਰੌਕੀ ਸਵਪਨ ਸ਼ਰਮਾ ਦਾ ਮਿੱਤਰ ਸੀ। ਹੁਣ ਵਿੱਕੀ ਗੌਂਡਰ ਨਾਭਾ ਜੇਲ ਬ੍ਰੇਕ ਕਾਂਡ ਵਿਚ ਫਰਾਰ ਹੈ। ਇਸ ਮਾਮਲੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਆ ਰਿਹਾ ਹੈ, ਜਿਸ ਨੂੰ ਸਵਪਨ ਸ਼ਰਮਾ ਨੇ ਫਾਜ਼ਿਲਕਾ ਐੱਸ. ਐੱਸ. ਪੀ. ਹੁੰਦਿਆਂ ਗ੍ਰਿਫ਼ਤਾਰ ਕੀਤਾ ਸੀ।

ਹੁਣ ਕਹਾਣੀਆਂ ਕਈ ਬਣ ਰਹੀਆਂ ਹਨ, ਲੋਕਾਂ ਦਾ ਧਿਆਨ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਹਟਾਉਣ ਵਿਚ ਮਸਰੂਫ ਲਗਦੀ, ਪੰਜਾਬ ਪੁਲਿਸ ਆਪਣੀਆਂ ਕਹਾਣੀਆਂ ਸੁਨਾਉਣ ਵਿਚ ਜ਼ਿਆਦਾ ਮਸਤ ਲਗ ਰਹੀ ਹੈ, ਕਿਉਂਕਿ ਮੁਜਰਿਮ ਖੁੱਲੇ ਆਮ ਫਿਰ ਰਹੇ ਨੇ, ਤੇ ਉਨ੍ਹਾਂ ਦਾ ਨਿਸ਼ਾਨਾ ਕੌਣ ਹੋਵੇਗਾ, ਇਹ ਤਾਂ ਉਨ੍ਹਾਂ ਨੂੰ ਛੁਡਾਉਣ ਵਾਲੇ ਹੀ ਜਾਣਦੇ ਹੋਣਗੇ, ਪਰ ਉਨ੍ਹਾਂ ਦੇ ਚਿਹਰਿਆਂ ਤੋਂ ਮੁੱਖੋਟਾ ਹਟਾਉਣ ਦਾ ਜੇਰਾ ਪਤਾ ਨਹੀਂ ਕੋਣ ਕਰੂਗਾ?

Tags
Show More