NATIONAL

ਨਾਭਾ ਜੇਲ ਦੇ ਕੈਦੀਆਂ ਦੀ ਭੱਜ ਤੋਂ ਬਾਦ ਭਗਵੰਤ ਮਾਨ ਦੀ ਜਾਨ ਨੂੰ ਖ਼ਤਰੇ ਦੇ ਸੰਕੇਤ

One Minute Read

No automatic alt text available.

AAP Daily Dairy 

ਕੰਵਰ ਸੰਧੂ ਨੇ ਅਕਾਲੀ ਦਲ ਤੇ ਜ਼ਮੀਨੀ ਅਤੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ

Gurminder Singh Samad, Patiala, p4punjab.com

ਆਮ ਆਦਮੀ ਪਾਰਟੀ ਲੀਡਰ ਭਗਵੰਤ ਮਾਨ ਦੀ ਜਾਨ ਨੂੰ ਖ਼ਤਰਾ ਹੈ। ਮਾਨ ਨੇ ਖੁਫੀਆਂ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਉੱਤੇ ਖ਼ਦਸ਼ਾ ਪ੍ਰਗਟਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਦੀ ਹੱਤਿਆ ਵੀ ਹੋ ਸਕਦੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਟਾਰ ਪ੍ਰਚਾਰਕ ਹੋਣ ਦੇ ਨਾਲ-ਨਾਲ ਜਲਾਲਾਬਾਦ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਵੀ ਲੜ ਰਹੇ ਹਨ।

ਇਸ ਦੇ ਨਾਲ ਹੀ ਜਲਾਲਾਬਾਦ ਦੇ ਪਿੰਡ ਕੰਧਵਾਲਾ ਹਾਜ਼ਿਰ ਖ਼ਾਨ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਉੱਤੇ ਹੋਏ ਪਥਰਾਅ ਬਾਰੇ ਭਗਵੰਤ ਮਾਨ ਨੇ ਆਪਣੀ ਚੁੱਪੀ ਤੋੜੀ ਹੈ। ਮਾਨ ਨੇ ਆਖਿਆ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਅਕਾਲੀਆਂ ਉੱਤੇ ਪਥਰਾਅ ਕਰਨ ਲਈ ਨਹੀਂ ਉਕਸਾਇਆ।

ਭਗਵੰਤ ਮਾਨ ਨੇ ਆਖਿਆ ਕਿ ਸੂਬੇ ਦੇ ਲੋਕ ਇਸ ਕਦਰ ਦੁਖੀ ਹਨ ਕਿ ਉਹ ਗ਼ੁੱਸੇ ਵਿੱਚ ਆ ਕੇ ਇਨ੍ਹਾਂ ਨੂੰ ਪੱਥਰ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਵੀ ਲੋਕ ਆਉਣ ਵਾਲੇ ਦਿਨਾਂ ਵਿੱਚ ਪੱਥਰ ਮਾਰਨਗੇ।

ਯਾਦ ਰਹੇ ਕਿ 7 ਜਨਵਰੀ ਨੂੰ ਮਾਨਸਾ ਦੀ ਰੈਲੀ ਦੌਰਾਨ ਭਗਵੰਤ ਮਾਨ ਨੇ ਲੋਕਾਂ ਨੂੰ ਆਖਿਆ ਸੀ ਕਿ ਆਪਣੀ ਜ਼ਮੀਨ ਦਾ ਕੁਝ ਹਿੱਸਾ ਖ਼ਾਲੀ ਛੱਡ ਲੈਣਾ ਕਿਉਂਕਿ ਅਕਾਲੀਆਂ ਦੀ ਰੈਲੀ ਦੌਰਾਨ ਉਨ੍ਹਾਂ ਨੂੰ ਡਲੇ ਮਾਰਨ ਦੇ ਕੰਮ ਆਉਣਗੇ।

ਦੂਜੇ ਪਾਸੇ  ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਪੱਲਣਪੁਰ ਵਿੱਚ ਬਾਦਲ ਪਰਿਵਾਰ ਦੀ ਮਲਕੀਅਤ ਵਾਲੇ ‘ਓਬਰਾਏ ਸੁਖ ਵਿਲਾ ਰਿਜ਼ੋਰਟਜ਼ ਤੇ ਸਪਾਅ ਅੱਗੇ ਅੱਜ ਧਰਨਾ ਦਿੱਤਾ। ਧਰਨੇ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ, ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ, ਜੱਸੀ ਜਸਰਾਜ ਤੇ ਵਲੰਟੀਅਰਾਂ ਨੇ ਪੱਲਣਪੁਰ ਪਹੁੰਚ ਧਰਨਾ ਦਿੱਤਾ। ‘ਆਪ’ ਆਗੂਆਂ ਦਾ ਇਲਜ਼ਾਮ ਸੀ ਕਿ ਇਹ ਹੋਟਲ ਬਾਦਲ ਪਰਿਵਾਰ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਬਣਾਇਆ ਹੈ। ‘ਆਪ’ ਨੇ ਇਲਜ਼ਾਮ ਲਾਇਆ ਕਿ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਬਾਦਲ ਪਰਿਵਾਰ ਨੇ ਪੈਸਾ ਇਸ ਹੋਟਲ ਵਿੱਚ ਲਾਇਆ ਹੈ।
ਕੰਵਰ ਸੰਧੂ ਨੇ ਪੰਜਾਬ ਕਾਂਗਰਸ ਵੱਲੋਂ ਨਵੀਂ ਦਿੱਲੀ ’ਚ ਜਾਰੀ ਕੀਤੇ ਗਏ ਚੋਣ ਮਨੋਰਥ-ਪੱਤਰ ਦਾ ਮਖ਼ੌਲ ਉਡਾਉਦਿਆਂ ਕਿਹਾ ਹੈ ਕਿ ਕਾਂਗਰਸ ਦਾ ਇਹ ਦਸਤਾਵੇਜ਼ ਝੂਠ ਦੇ ਪੁਲੰਦੇ ਤੋਂ ਵੱਧ ਹੋਰ ਕੁਝ ਨਹੀਂ ਹੈ ਅਤੇ ਇਸ ਉੱਤੇ ਕਿਸੇ ਵੀ ਤਰਾਂ ਭਰੋਸਾ ਨਹੀਂ ਕੀਤਾ ਜਾ ਸਕਦਾ।
ਸੰਧੂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਆਪਣਾ ਇਹ ਚੋਣ ਮਨੋਰਥ-ਪੱਤਰ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਸੁਖਾਵੇਂ ਜਿਹੇ ਮਾਹੌਲ ਵਿੱਚ ਜਾਂ ਸੋਹਣੇ ਡਰਾਇੰਗ ਰੂਮ ਵਿੱਚ ਤਿਆਰ ਕੀਤਾ ਹੈ; ਜਦ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ‘ਇਲੈਕਸ਼ਨ ਮੈਨੀਫ਼ੈਸਟੋ’ (ਚੋਣ ਮਨੋਰਥ-ਪੱਤਰ) ਸਮਾਜ ਦੇ ਹਰੇਕ ਵਿਅਕਤੀ ਤੇ ਵਰਗ ਕੋਲ ਜਾ ਕੇ ਤਿਆਰ ਕੀਤੇ ਹਨ; ਭਾਵੇਂ ਤੁਸੀਂ ਦਲਿਤਾਂ ਦੀ ਗੱਲ ਕਰ ਲਵੋ ਤੇ ਚਾਹੇ ਨੌਜਵਾਨਾਂ ਦੀ, ਕਿਸਾਨਾਂ ਜਾਂ ਉਦਯੋਗਾਂ ਤੇ ਕਾਰੋਬਾਰ ਦੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਰੜ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਕੰਵਰ ਸੰਧੂ ਨੇ ਕਿਹਾ ਕਿ ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਖ਼ੁਦ ਦੇ ਪੰਜਾਬ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਉਸ ਨੇ ਸਮੂਹ ਪੰਜਾਬੀਆਂ ਲਈ ਆਪਣਾ ਚੋਣ ਮਨੋਰਥ-ਪੱਤਰ ਨਵੀਂ ਦਿੱਲੀ ’ਚ ਜਾਰੀ ਕੀਤਾ ਹੈ।
Tags
Show More