NATIONAL

ਪਰਵਾਸੀਅਾਂ ਨੇ ਘੁੱਗੀ ਦੇ ਫੰਗ ਕੁਤਰੇ Gughi received hot welcome

ਅਾਪ ਪੰਜਾਬ ਕਨਵੀਨਰ ਦਾ ਕੈਲੇਫੋਰਨੀਅਾ ਵਿਚ ਭਾਰੀ ਵਿਰੋਧ

Team p4punjab.com

ਪੰਜਾਬ ਅਾਪ ਦੇ ਨਵੇਂ ਨਵੇਂ ਕਨਵੀਨਰ ਬਣੇ ਗੁਰਪ੍ਰੀਤ ਸਿੰਘ ਵੜੈਚ ਜਦੋਂ ਕਦੇ ਵੀ ਅਾਪਣੇ ਘੁੱਗੀ ਵਾਲੇ ਕਿਰਦਾਰ ਨੂੰ ਲੈਕੇ ਪ੍ਰਦੇਸ ਗੲੇ ਤਾਂ ਪ੍ਰਦੇਸੀਅਾਂ ਨੇ ੳੁਨ੍ਹਾਂ ਨੂੰ ਦਿਲੋਂ ਮਾਣ ਸਨਮਾਨ ਦਿੱਤਾ ਸੀ। ਪਰ ਰਾਜਸੀ ਅਾਗੂ ਬਣਦਿਅਾਂ ਹੀ ਵਿਰੋਧ ਦਾ ਸੇਕ ਵੀ ਘੁੱਗੀ ਨੂੰ ਸਹਿਣਾ ਪੈ ਰਿਹਾ ਹੈ। ਪੂਰੀ ਕਹਾਣੀ ਅਗੇ ਪੜੋ।

ਅਮਰੀਕਾ ਦੌਰੇ ਉੱਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ  ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾ ਕੈਲੇਫੋਰਨੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਦਾ ਕਾਰਨ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਗੁਰੂ ਜੀ ਵਲੋਂ ਸਾਜੇ ਪੰਜ ਪਿਆਰਿਆਂ ਦੀ ਤੁਲਨਾ ਦਿੱਲੀ ਤੇ ਯੂਪੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਕਰਨ ‘ਤੇ ਕੀਤਾ ਗਿਆ ਸੀ। ਹਾਲਾਂਕਿ ਗੁਰਪ੍ਰੀਤ ਸਿੰਘ ਘੁੱਗੀ ਇਸ ਪੂਰੇ ਮਾਮਲੇ ਉਤੇ ਪਹਿਲਾਂ ਹੀ ਵੀਡੀਓ ਰਾਹੀਂ ਮੁਆਫੀ ਮੰਗ ਚੁੱਕੇ ਹਨ।
ਕੈਲੇਫੋਰਨੀਆ ਵਿੱਚ ਸਿੱਖ ਸੰਗਤਾਂ ਨੇ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਪੂਰੇ ਮਾਮਲੇ ਉੱਤੇ ਮੰਗੀ ਗਈ ਮੁਆਫ਼ੀ ਨੂੰ ਰੱਦ ਕਰ ਦਿੱਤਾ। ਗੁਰਪ੍ਰੀਤ ਸਿੰਘ ਘੁੱਗੀ ਕੈਲੇਫੋਰਨੀਆ ਦੇ ਟਰੇਸੀ ਵਿੱਚ ਪਾਰਟੀ ਦੇ ਅਮਰੀਕਾ ਯੂਨਿਟ ਵੱਲੋਂ ਰੱਖੇ ਗਏ ਇਕੱਠ ਨੂੰ ਸੰਬੋਧਨ ਕਰ ਲਈ ਪਹੁੰਚੇ ਸਨ। ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਗੁਰਪ੍ਰੀਤ ਸਿੰਘ ਘੁੱਗੀ ਨੂੰ ਆਰ ਐਸ ਐਸ ਦੀ ਵਿਚਾਰਾਂ ਦਾ ਧਾਰਨੀ ਵੀ ਦੱਸਿਆ।

ਇਸ ਤੋਂ ਇਲਾਵਾ ਪ੍ਰਦਰਸ਼ਨ ਕਰਨ ਵਾਲਿਆਂ ਸਿੱਖਾਂ ਨੇ ਦੋਸ਼ ਲਾਇਆ ਪੰਜਾਬ ਵਿੱਚ ਨਿਰਦੋਸ਼ ਸਿੱਖਾਂ ਨੂੰ ਮਾਰਨ ਵਾਲੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਵੱਲੋਂ ਗਠਿਤ ਕੀਤੀ ਗਈ ਸਭਿਆਚਾਰਕ ਟੀਮ ਦਾ ਵੀ ਗੁਰਪ੍ਰੀਤ ਸਿੰਘ ਘੁੱਗੀ ਹਿੱਸਾ ਰਹੇ ਹਨ। ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਨੇ ਦੱਸਿਆ ਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੁਰਪ੍ਰੀਤ ਘੁੱਗੀ ਦੇ ਖ਼ਿਲਾਫ਼ ਰੋਸ ਪਾੲਿਅਾ ਜਾ ਰਿਹਾ ਹੈ।

ਪੰਨੂੰ ਨੇ ਅਾਖਿਅਾ ਕਿ ਗੁਰਪ੍ਰੀਤ ਸਿੰਘ ਘੁੱਗੀ ਨੇ ਜਨਤਕ ਮੰਚਾਂ ਉੱਤੇ ਸ਼ਰੇਆਮ ਪੰਜਾਬ ਪੁਲਿਸ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ, ਅਕਾਲੀ ਦਲ ਵਾਂਗ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਅਮਰੀਕਾ ਵਿੱਚ ਕੋਈ ਜਨਤਕ ਇਕੱਠ ਨਹੀਂ ਕਰ ਦਿੱਤਾ ਜਾਵੇਗਾ।
ਪਹਿਲਾਂ ੲਿਸੇ ਸੰਸਥਾ ਨੇ ਸਰਗਰਮੀ ਦਿਖਾੳੁਂਦਿਅਾਂ ਕੈਪਟਨ ਅਮਰਿੰਦਰ ਸਿੰਘ ਦੀ ਕਨੇਡਾ ਫੇਰੀ ਦਾ ਸਵਾਦ ਖ਼ਾਰਾ ਕਰ ਦਿੱਤਾ ਸੀ, ਤੇ ਹੁਣ ਅਾਪ ਪਾਰਟੀ ਦੇ ਮਗਰ ਪੈ ਗੲੇ ਹਨ। ਜ਼ਿਕਰਯੋਗ ਹੈ ਕੇ ਨਵਜੋਤ ਸਿੱਧੂ ਵਲੋਂ ਪੰਜਾਬ ਰਾਜਨੀਤੀ ਵਿਚ ਅਪਣਾ ਧੜਾ ਲੈਕੇ ਅਾੳੁਣ ਤੋਂ ਬਾਦ ਹਾਲਾਤ ਬੜੀ ਤੇਜ਼ੀ ਨਾਲ ਬਦਲਾਅ ਤਾਂ ਲੈ ਰਹੇ ਹਨ, ਪਰ ਫਾੲਿਦਾ ਕੌਣ ਚੱਕੇਗਾ, ੲਿਸ ਲੲੀ ੲਿੰਤਜ਼ਾਰ ਕਰਨਾ ਹੋਵੇਗਾ।
Tags
Show More