NATIONAL

ਪਰਿਵਾਰ ਵਾਦ ਦੀ ਇਕ ਹੋਰ ਰਾਜਨੀਤਕ ਝਲਕ, ਢੀਂਡਸੇ ਦੇ ਜੁਆਈ ਸਾਹਿਬ ਅਕਾਲੀ ਦਲ ਦੀ ਟਿਕਟ ਲੈ ਮੋਹਾਲੀ ਢੁੱਕੇ

One Minute Read

ਅਕਾਲੀ ਦਲ ਨੇ ਮੁਹਾਲੀ ਤੋਂ ਵੀ ਖੋਲ੍ਹੇ ਪੱਤੇ

Family Bussiness

ਮੋਹਾਲੀ ਦੇ ਸਾਰੇ ਸਥਾਨਕ ਨੇਤਾਵਾਂ ਨੂੰ ਦਰਕਿਨਾਰ ਕਰ ਇਕ ਅਫਸਰ ਨੂੰ ਟਿਕਟ ਦਿੱਤੀ

Gurminder Singh Samad, Chandigarh, p4punjab.com

ਹਿੰਦੋਸਤਾਨ ਵਿਚ ਪਰਿਵਾਰ ਵਾਦ ਵਾਲੀ ਸਿਆਸਤ ਹੁਣ ਅਕਾਲੀ ਦਲ ਦੇ ਇਕ ਹੋਰ ਪਰਿਵਾਰ ਤੇ ਵੀ ਭਾਰੂ ਪੈਣ ਲਗ ਪਈ ਹੈ।ਬਾਦਲ ਪਰਿਵਾਰ ਵਲੋਂ ਆਪਣੇ ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਕੋਈ ਢੁੱਕਵੀਂ ਸੀਟ ਦੀ ਭਾਲ ਪਤਾ ਨਹੀਂ ਕਦੋਂ ਖ਼ਤਮ ਹੋਵੇਗੀ, ਪਰ ਢੀਂਡਸਾ ਸਾਹਿਬ ਦੇ ਜਵਾਈ ਰਾਜ ਲਈ ਮੁਹਾਲੀ ਤੋਂ ਟਿਕਟ ਮਿਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਕੈਪਟਨ ਸਿੱਧੂ ਨੇ ਸੋਮਵਾਰ ਸ਼ਾਮ ਹੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਤਕਰੀਬਨ ਤੈਅ ਹੋ ਗਿਆ ਸੀ ਕਿ ਉਹ ਹੀ ਮੁਹਾਲੀ ਤੋਂ ਚੋਣ ਲੜਨਗੇ। ਦਰਅਸਲ ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਧੜੇਬੰਦੀ ਕਰਕੇ ਅਕਾਲੀ ਦਲ ਨੇ ਸਿੱਧੂ ‘ਤੇ ਦਾਅ ਖੇਡਿਆ ਹੈ। ਉਹ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਇਸ ਲਈ ਉਨ੍ਹਾਂ ਦਾ ਹਲਕੇ ਵਿੱਚ ਚੰਗਾ ਰਸੂਖ ਹੈ।

ਮੁਹਾਲੀ ਤੋਂ ਟਿਕਟ ਦੇ ਕਈ ਦਾਅਵੇਦਾਰ ਸਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਕਿਰਨਬੀਰ ਸਿੰਘ ਕੰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈਡ ਪੰਜਾਬ ਦੇ ਐਮ.ਡੀ. ਪਰਵਿੰਦਰ ਸਿੰਘ ਬੈਦਵਾਨ ਮੁਹਾਲੀ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ।

Tags
Show More