NATIONAL

ਪਾਕਿ ਵਰਤ ਸਕਦੇ ਪ੍ਰਮਾਣੂ ਹਥਿਆਰ: ਕੈਪਟਨ ਅਮਰਿੰਦਰ ਸਿੰਘ

ਪਾਕਿ ਵਰਤ ਸਕਦੇ ਪ੍ਰਮਾਣੂ ਹਥਿਆਰ: ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਵਿੱਚੋਂ ਕੋਈ ਵੀ ਦੇਸ਼ ਜੰਗ ਨੂੰ ਝੱਲਣ ਲਈ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ‘ਜੇ ਕਿਤੇ ਪਾਕਿਸਤਾਨ ਨੂੰ ਲੱਗਾ ਕਿ ਉਹ ਉਹ ਭਾਰਤ ਤੋਂ ਹਾਰ ਰਿਹਾ ਹੈ, ਤਾਂ ਉਹ ਪ੍ਰਮਾਣੂ ਹਥਿਆਰ ਵਰਤਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਪ੍ਰਮਾਣੂ ਤਾਕਤਾਂ ਹਨ ਤੇ ਇਨ੍ਹਾਂ ਤਬਾਹਕੁੰਨ ਹਥਿਆਰਾਂ ਦੀ ਵਰਤੋਂ ਕਿਸੇ ਵੀ ਦੇਸ਼ ਦੇ ਹਿਤ ਵਿੱਚ ਨਹੀਂ ਹੈ ਪਰ ਇਸਲਾਮਾਬਾਦ ਲੋੜ ਪੈਣ ’ਤੇ ਇਹ ਹਥਿਆਰ ਵਰਤਣ ਤੋਂ ਵੀ ਪਿੱਛੇ ਨਹੀਂ ਹਟੇਗਾ। Pakistan can use nuclear weapons: Captain Amarinder Singh

 

ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਹਮਲਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਡਾ ਦੇਸ਼ ਹੁਣ ਇਸ ਮਸਲੇ ਦਾ ਹੱਲ ਕਰਨਾ ਚਾਹੁੰਦਾ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਉੱਤੇ ਭਾਰਤੀ ਹਵਾਈ ਹਮਲਿਆਂ ਦੌਰਾਨ ਕਿੰਨੇ ਵਿਅਕਤੀ ਮਾਰੇ ਗਏ ਹਨ, ਤਾਂ ਉਨ੍ਹਾਂ ਇਸ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉੱਥੇ ਭਾਵੇਂ ਇੱਕ ਮਰਿਆ ਹੋਵੇ ਤੇ ਚਾਹੇ 100, ਜੋ ਸੁਨੇਹਾ ਅਸੀਂ ਦੇਣਾ ਚਾਹੁੰਦੇ ਸਾਂ, ਉਹ ਪੂਰੇ ਜ਼ੋਰ–ਸ਼ੋਰ ਤੇ ਸਪੱਸ਼ਟ ਢੰਗ ਨਾਲ ਦੇ ਦਿੱਤਾ ਗਿਆ ਹੈ। ਭਾਰਤ ਕਦੇ ਵੀ ਆਪਣੇ ਨਿਰਦੋਸ਼ ਫ਼ੌਜੀ ਜਵਾਨਾਂ ਤੇ ਨਾਗਰਿਕਾਂ ਨੂੰ ਇੰਝ ਲਗਾਤਾਰ ਮਰਨ ਨਹੀਂ ਦੇਵੇਗਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਜ਼ਰੂਰ ਮਿਲਣਗੀਆਂ।

 

ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ‘ਉਹ ਦੇਸ਼ ਤਾਂ ਇਯ ਵੇਲੇ ਇਸਲਾਮਿਕ ਦੇਸ਼ਾਂ ਤੋਂ ਠੂਠਾ ਲੈ ਕੇ ਮੰਗਣ ਨਿੱਕਲਿਆ ਹੋਇਆ ਹੈ। ਆਉਂਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਸਮਝੌਤੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇੰਝ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਪਰ ਕਾਂਗਰਸ ਨੂੰ ਕਿਸੇ ਸਮਝੌਤੇ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਧ ਨਿਰਭਰ ਕਰਦਾ ਹੈ। ਲੋਕ ਤਦ ਹੀ ਵੋਟਾਂ ਪਾਉਂਦੇ ਹਨ, ਜੇ ਸੱਚਮੁਚ ਉਨ੍ਹਾਂ ਦੀ ਭਲਾਈ ਲਈ ਕੁਝ ਕੀਤਾ ਗਿਆ ਹੋਵੇ।

ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸਖ਼ਤ ਕਾਰਵਾਈ : ਲਾਪ੍ਰਵਾਹੀ ਨਹੀਂ ਬਰਦਾਸ਼ਤ

Tags
Show More