DIASPORANATIONAL

“ਪਾਣੀ ਦੀਆਂ ਲਹਿਰਾਂ ਬਹਿਰਾਂ ਤੇ ਪਾਣੀ ਵਾਲੀ ਬਸ ਦੇ ਲਾਰੇ, ਅਫਸੋਸ, ਤੇਰੇ ਤੋਂ ਦੋਵੇਂ ਵਾਅਦੇ ਪੂਰੇ ਨਾ ਹੋਏ ਸਰਕਾਰੇ”

One Minute Read

Image may contain: outdoor and water

Badal Bus Barter

ਉਪ ਮੁੱਖ ਮੰਤਰੀ ਸੁੱਖਬੀਰ ਬਾਦਲ ਦੀ ਸੁਪਨਈ ਸੋਚ, ਹਾਲੇ ਪ੍ਰਤੱਖ ਹੋਣ ਤੋਂ ਦੂਰ ਖੜ੍ਹੀ ਹੈ

Harjit Rupal, Sangrur, p4punjab.com

ਕਈ ਸਾਲਾਂ ਤੋਂ ਸਾਰਾ ਪੰਜਾਬ ਕੀ, ਕੁੱਲ ਦੁਨੀਆਂ ਵਿਚ ਵਸਦੇ ਸਾਰੇ ਪੰਜਾਬੀ ਉੱਪ ਮੁੱਖ ਮੰਤਰੀ ਵਲੋਂ ਪੰਜਾਬ ਵਿਚ ਪਾਣੀ ਵਾਲੀਆਂ ਬੱਸਾਂ ਚਲਾਉਣ ਦੀ ਗੱਲ ਸੁਣ ਸੁਣ ਕੇ ਆਪਣੇ ਬੁੱਲ ਬੰਦ ਕਰ ਲੈਂਦੇ ਸੀ, ਪਾਣੀ ਵਿਚ ਚਲਦੀ ਬਸ ਦੇ ਪ੍ਰਤੱਖ ਦੇ ਦਰਸ਼ਨ ਕਰਵਾ ਕੇ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਹਾਸੇ ਨੂੰ ਸ਼ਰਮਸਾਰੀ ਵਿਚ ਬਦਲਣ ਲਈ ਵਚਨਬੱਧ ਨਜ਼ਰ ਆ ਰਹੇ ਹਨ, ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਦਾ ਦੂਜੇ ਦਿਨ ਵੀ ਟਰਾਇਲ ਨਹੀਂ ਹੋਇਆ। ਇਸ ਦਾ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਪਹਿਲਾਂ ਸ਼ੁੱਕਰਵਾਰ ਨੂੰ ਬੱਸ ਦਾ ਟਰਾਇਲ ਹੋਣਾ ਸੀ ਪਰ ਐਨ ਆਖਿਰੀ ਮੌਕੇ ਇਸ ਨੂੰ ਟਾਲ ਦਿੱਤਾ ਗਿਆ।

ਹਰੀਕੇ ਵਾਟਰ ਕਰੂਜ਼’ ਬੱਸ ਵਿਦੇਸ਼ ਤੋਂ ਮੰਗਵਾਈ ਗਈ ਹੈ। ਅੰਮ੍ਰਿਤਸਰ ਤੋਂ ਤਿੰਨ ਬੱਸਾਂ ਵਾਰੀ ਵਾਰੀ ਚੱਲਿਆ ਕਰਨਗੀਆਂ, ਜੋ ਡੇਢ ਘੰਟੇ ਦਾ ਸਫਰ ਤੈਅ ਕਰਕੇ ਹਰੀਕੇ ਹੈੱਡ ਵਰਕਸ ’ਤੇ ਪਹੁੰਚਣਗੀਆਂ ਅਤੇ ਅੱਗੇ ਦਾ ਸਫ਼ਰ ਵਾਟਰ ਕਰੂਜ਼ ਰਾਹੀਂ ਬੱਸ ਦੇ ਅੱਡੇ ਤੋਂ ਲੈ ਕੇ ਮੱਖੂ ਦੇ ਚੁਰ੍ਹੀਆਂ ਰੈਂਪ ਤੱਕ ਕੁਲ 12.7 ਕਿਲੋਮੀਟਰ (ਜਿਸ ਵਿੱਚੋਂ ਲਗਪਗ ਤਿੰਨ ਕਿਲੋਮੀਟਰ ਸਫਰ ਪਾਣੀ ਵਿੱਚ) 45 ਮਿੰਟ ਅੰਦਰ ਪੂਰਾ ਹੋਏਗਾ।

ਇਸ ਬੱਸ ਵਿੱਚ 32 ਸੈਲਾਨੀ, ਚਾਲਕ ਤੇ ਇਕ ਕਮਾਂਡਰ ਹੋਏਗਾ ਅਤੇ ਯਾਤਰੀਆਂ ਲਈ ਜੀਵਨ ਰੱਖਿਅਕ ਸਾਰੇ ਇੰਤਜ਼ਾਮ ਵੀ ਮੁਕੰਮਲ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬੱਸ ਦਾ ਉਦਘਾਟਨ 12 ਦਸੰਬਰ ਨੂੰ ਕਰਨ ਦਾ ਪ੍ਰੋਗਰਾਮ ਹੈ।

Tags
Show More