NATIONAL

ਪੁਰਾਣੀ ਸ਼ਰਾਬ ਨਵੀਂ ਬੋਤਲ: ਕੇਜਰੀਵਾਲ ਨੇ ਵੀ 30 ਦਿਨਾਂ ਵਿਚ, ਪੰਜਾਬ ਵਿਚੋਂ, ਨਸ਼ੇ ਖ਼ਤਮ ਕਰਨ ਦਾ ਨਾਅਰਾ ਮਾਰਿਆ

AAP Connection

ਕੇਜਰੀਵਾਲ ਨੇ ਸਰਕਾਰ ਬਣਨ ਤੋਂ ਬਾਅਦ ਨਸ਼ਾ ਕਰਨ ਵਾਲੇ 40 ਲੱਖ ਨੌਜਵਾਨਾਂ ਨੂੰ ਨਸ਼ਾ-ਮੁਕਤ ਕਰਨ ਦਾ ਲਿਆ ਅਹਿਦ

M Singh, Jalandhar, p4punjab.com
ਕਈ ਵਾਰ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਸਹੀ ਬੰਦਾ ਵੀ ਗਲਤ ਗੱਲ ਕਰਨ ਲੱਗ ਜਾਂਦਾ ਹੈ। ਖ਼ੈਰ ਸਹੀ ਘਲਤ ਤਾਂ ਅਸੀਂ ਕੀ ਦਸਾਂਗੇ, ਪਰ ਅਰਵਿੰਦ ਕੇਜਰੀਵਾਲ ਉਪਰ ਵੀ ਪੰਜਾਬ ਦੇ ਨਸ਼ੇ ਦਾ ਅਸਰ ਹੋਣ ਲੱਗ ਪਿਆ ਲੱਗਦਾ ਹੈ, ਕੁਝ ਵੀ ਬੋਲ ਰਿਹਾ ਹੈ। ਪਹਿਲਾਂ ਇਹ ਨਾਅਰਾ ਸਰਦਾਰ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਪ੍ਰਧਾਨ ਦੀ ਕੁਰਸੀ ਤੇ ਬੈਠਣ ਦੀ ਰਸਮ ਵੇਲੇ ਆਪਣੇ ਹੱਥ ਵਿਚ ਗੁੱਟਕਾ ਸਾਹਿਬ ਲੈਕੇ ਮਾਰਿਆ ਸੀ, ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਇਕ ਮਹੀਨੇ ਵਿਚ ਪੰਜਾਬ ਵਿਚੋਂ ਨਸ਼ੇ ਬੰਦ ਕੀਤੇ ਜਾਣਗੇ। ਹੁਣ ਉਹੀ ਨਾਅਰਾ ਕੇਜਰੀਵਾਲ ਵੀ ਮਾਰਨ ਲੱਗ ਪਿਆ ਹੈ, ਲੱਗਦਾ ਹੈ, ਕੇਜਰੀਵਾਲ ਦੀ ਬੈਕ ਅੱਪ ਟੀਮ ਨੇ ਆਪਣਾ ਹੋਮ ਵਰਕ ਕਰਨਾ ਬੰਦ ਕਰ ਦਿੱਤਾ ਹੈ। ਆਪ ਵਾਲਿਉ, ਇਸ ਤਰਾਂ ਨਹੀਂ ਚੱਲਣਾ ਕੰਮ, ਕੁਝ ਹੋਰ ਨਵਾਂ ਪੇਸ਼ ਕਰੋ।
ਆਪਣੇ ਪੰਜਾਬ ਦੌਰੇ ਦੇ 6ਵੇਂ ਦਿਨ ਕੈਬਿਨੇਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਹਲਕੇ ਵਿੱਚ ਪੰਜਾਬ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਨਸ਼ੇ ਦਾ ਗੜ ਬਣਾ ਕੇ ਬਰਬਾਦ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਗਠਨ ਤੋਂ ਬਾਅਦ ਇਸ ਨੂੰ ਇੱਕ ਚੁਣੌਤੀ ਵਜੋਂ ਲੈਂਦਿਆਂ ਇੱਕ ਮਹੀਨੇ ਦੇ ਅੰਦਰ ਖਤਮ ਕਰ ਦੇਵੇਗੀ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 40 ਲੱਖ ਤੋਂ ਜਿਆਦਾ ਨੌਜਵਾਨ ਅਕਾਲੀਆਂ ਵੱਲੋਂ ਫੈਲਾਏ ਨਸ਼ਿਆਂ ਦੀ ਗਿ੍ਰਫਤ ਵਿੱਚ ਹਨ ਅਤੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜੰਗੀ ਪੱਧਰ ਉਤੇ 6 ਮਹੀਨੇ ਅੰਦਰ ਨਸ਼ਾ-ਮੁਕਤੀ ਕੇਂਦਰ ਖੋਲੇ ਜਾਣਗੇ ਅਤੇ ਇਸਦੇ ਨਾਲ ਹੀ ਨੌਜਵਾਨਾਂ ਨੂੰ ਰੋਜਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ।
Nihal Singh Wala-1ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਨਸ਼ਿਆਂ ਖਿਲਾਫ ਕਾਰਵਾਈ ਕਰਨਗੇ। ਉਨਾਂ ਦੋਸ਼ ਲਗਾਇਆ ਕਿ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ, ਤਾਂ ਉਸ ਵੇਲੇ ਕਾਂਗਰਸ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜੋ ਕਿ ਪੰਜਾਬ ਵਿੱਚ ਬਹੁ-ਕਰੋੜੀ ਡਰੱਗ ਰੈਕੇਟ ਚਲਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਕਰਮ ਸਿੰਘ ਮਜੀਠੀਆ ਦੀ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ, ਜਦਕਿ ਉਨਾਂ ਦੀ ਪਾਰਟੀ ਮਜੀਠੀਆ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਸੀ।
ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ 15 ਸਾਲ ਵਿੱਚ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਇਨਾਂ ਕੋਲੋਂ ਛੁਟਕਾਰਾ ਪਾਉਣ ਦਾ ਟਾਈਮ ਆ ਗਿਆ ਹੈ।  ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ।
ਕੇਜਰੀਵਾਲ ਨੇ ਕਿਹਾ ਕਿ ਅਕਾਲੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਨਜਰ ਆ ਰਹੀ ਹੈ, ਇਸ ਕਾਰਨ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰ ਲਿਆ ਹੈ ਅਤੇ ਹੁਣ ਉਨਾਂ ਵੱਲੋਂ ਇਹ ਚੋਣਾਂ ਮਿਲ ਕੇ ਲੜੀਆਂ ਜਾ ਰਹੀਆਂ ਹਨ।  ਕੇਜਰੀਵਾਲ ਨੇ ਕਿਹਾ, “ਮੈਂ ਸੁਣਿਆ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਆਦਾਤਰ ਹੋਰਡਿੰਗ ਬਾਦਲ ਵੱਲੋਂ ਲਗਵਾਏ ਜਾ ਰਹੇ ਹਨ।”
ਕੇਜਰੀਵਾਲ ਨੇ ਕਿਹਾ ਕਿ ਉਹ ਜਿੱਥੇ ਕਿਤੇ ਵੀ ਜਾਂਦੇ ਹਨ, ਬਾਦਲਾਂ ਅਤੇ ਕੈਪਟਨ ਨੇ ਉਨਾਂ ਨੂੰ ਕਾਲੀਆਂ ਝੰਡੀਆਂ ਵਿਖਾਏ ਜਾਣ ਲਈ ਵੀ ਹੱਥ ਮਿਲਾ ਲਿਆ ਹੈ, ਜਦਕਿ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਇੱਕ-ਦੂਜੇ ਨੂੰ ਕਾਲੀਆਂ ਝੰਡੀਆਂ ਨਹੀਂ ਵਿਖਾਈਆਂ ਜਾਂਦੀਆਂ।
ਪੰਜਾਬ ਵਿੱਚ ਦਲਿਤਾਂ ਉਤੇ ਵਧਦੇ ਜੁਲਮਾਂ ਖਿਲਾਫ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਨੌਜਵਾਨਾਂ ਦੀ ਬਹੁਤ ਹੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ ਅਤੇ ਇਨਾਂ ਵਾਰਦਾਤਾਂ ਨੂੰ ਸ਼ਰਾਬ ਮਾਫੀਆ ਨੇ ਅੰਜਾਮ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਕੇਸ ਮੁੜ ਤੋਂ ਖੋਲੇ ਜਾਣਗੇ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਦਲਿਤਾਂ ਉਪਰ ਜੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾ ਸਕਣ।
ਕੇਜਰੀਵਾਲ ਦੀ ਗੱਲ ਠੀਕ ਲੱਗਦੀ ਹੈ ਕਿ ਕਾਂਗਰਸ ਅਤੇ ਅਕਾਲੀ ਇਕ ਦੂਜੇ ਨੂੰ ਝੰਡੀਆਂ ਨਹੀਂ ਦਿਖਾ ਰਹੇ, ਪਰ ਕੇਜਰੀਵਾਲ ਸਾਹਿਬ ਜਿਸ ਤਰਾਂ ਤੁਸੀ ਅਕਾਲੀ ਦਲ ਜਾਂ ਕਾਂਗਰਸ ਛੱਡ ਕੇ ਆਏ ਨੇਤਾਵਾਂ ਨੂੰ ਹਰੀਆਂ ਝੰਡੀਆਂ ਦਿਖਾ ਰਹੇ ਹੋ, ਉਸ ਨਾਲ ਤੁਹਾਡੇ ਵਰਕਰਾਂ ਦਾ ਨਿਜਬਲ ਹੇਠਾਂ ਜਾਣਾ ਮੁਮਕਿਨ ਹੈ। ਕਿਤੇ ਦਿੱਲੀ ਵਾਲਾ ਹਾਲ ਨਾ ਹੋ ਜਾਵੇ ਕਿ ਸਰਕਾਰ ਬਨਾਉਣ ਲਈ ਫੇਰ ਕਾਂਗਰਸ ਵੱਲ ਦੇਖਣਾ ਪਵੇ। ਤੁਹਾਡੇ ਵਲੋਂ ਖੜ੍ਹੇ ਕੀਤੇ ਜਾਂ ਕੀਤੇ ਜਾਣ ਵਾਲੇ ਬਹੁਤੇ ਉਮੀਦਵਾਰ ਜਾਂ ਤਾਂ ਬਹੁਤ ਹੀ ਜ਼ਿਆਦ ਅਮੀਰ ਹਨ, ਜਾਂ ਫੇਰ ਪੁਰਾਣੇ ਮਸ਼ਹੂਰ ਭ੍ਰਿਸ਼ਟ ਅਫਸਰ ਹਨ ਜਾਂ ਫਿਰ ਅਕਾਲੀ ਦਲ ਅਤੇ ਕਾਂਗਰਸ ਵਲੋਂ ਕਬਾੜ ਮਾਲ ਆਖ ਕੇ ਕੱਢੇ ਗਏ ਲੀਡਰ ਹਨ।

Tags
Show More