NATIONAL

ਪ੍ਰਵਾਸੀਅਾਂ ਦੀ ਅਾਮਦ ਨੇ ਪੰਜਾਬ ਚੋਣਾਂ ਨੂੰ ਨਵਾਂ ਰੰਗ ਦਿੱਤਾ

ਆਪ' ਦੀ ਹਮਾਇਤ ਲਈ ਬਰਤਾਨੀਆ ਤੋਂ ਜਹਾਜ਼ ਭਰ ਲਿਆਏ ਪਰਵਾਸੀ

NRI INTEREST IN AAP

ਪ੍ਰਵਾਸੀ ਪੰਜਾਬੀ ਅਾਪ ਲੲੀ ਲਾਹੇਵੰਦ ਸਾਬਿਤ ਹੋ ਰਹੇ ਹਨ

Harish Abrol, p4punjab.com
ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਰਤਾਨੀਆ ਵਿੱਚ ਰਹਿਣ ਵਾਲੇ ਪਰਵਾਸੀ ਪੰਜਾਬੀਆਂ ਦਾ ਇੱਕ ਜਥਾ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਹਵਾਈ ਅੱਡੇ ਉੱਤੇ ਪਹੁੰਚਿਆ। ਇਸ ਜਥੇ ਵਿੱਚ 100 ਪਰਵਾਸੀ ਸ਼ਾਮਲ ਹਨ।
ਬਰਤਾਨੀਆ ਤੋਂ ਆਏ ਪਰਵਾਸੀਆਂ ਦਾ ਸਵਾਗਤ ਕਰਨ ਲਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਮਜੀਠਾ ਤੋਂ ਚੋਣ ਲੜ ਰਹੇ ਹਿੰਮਤ ਸਿੰਘ ਸ਼ੇਰਗਿੱਲ ਪਹੁੰਚੇ।
‘ਫਲੇਮ ਆਫ਼ ਹੋਪ ਫ਼ਾਰ ਪੰਜਾਬ’ ਦੀ ਮਿਸਾਲ ਵੀ ਪਰਵਾਸੀ ਆਪਣੇ ਨਾਲ ਯੂਕੇ ਤੋਂ ਲੈ ਕੇ ਆਏ ਹਨ। ਪੰਜਾਬ ਪਹੁੰਚੇ ਪਰਵਾਸੀਆਂ ਦਾ ਕਹਿਣਾ ਸੀ ਕਿ ਉਹ ਅਕਾਲੀ-ਬੀਜੇਪੀ ਸਰਕਾਰ ਦੀਆਂ ਖ਼ਾਮੀਆਂ ਘਰ-ਘਰ ਲੋਕਾਂ ਤੱਕ ਲੈ ਕੇ ਜਾਣਗੇ।
ਲੰਡਨ ਤੋਂ ਆਏ ਨੌਜਵਾਨ ਤੇਜਪਾਲ ਸਿੰਘ ਨੇ ਆਖਿਆ ਕਿ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਕਾਰਨ ਵਿਸ਼ਵ ਪੱਧਰ ਉੱਤੇ ਪੰਜਾਬੀਆਂ ਦਾ ਨਾਮ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਆਖਿਆ ਵਿਦੇਸ਼ਾਂ ਵਿੱਚ ਪੰਜਾਬੀ ‘ਚਿੱਟੇ’ ਦੇ ਨਾਮ ਨਾਲ ਮਸ਼ਹੂਰ ਹਨ। ਇਸ ਕਰ ਕੇ ਉਹ ਮਜੀਠਾ ਇਲਾਕੇ ਵਿੱਚ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
Tags
Show More