DIASPORANATIONAL

ਪੰਜਾਬੀ ਸੂਬੇ ਮੋਰਚੇ ਦੇ ਇਕ ਵੱਡੇ ਨਾਇਕ ਜਥੇਦਾਰ ਤੁੜ ਅਤੇ ਦਰਸ਼ਨ ਸਿੰਘ ਫੇਰੂਮਾਨ ਨੂੰ ਪੰਜਾਬ ਸਰਕਾਰ ਨੇ ਵਿਸਾਰ ਦਿੱਤਾ

ਪੰਜਾਬੀ ਸੂਬਾ ਮੋਰਚਾ ਕੁਨੈਕਸ਼ਨ

50ਵੀਂ ਵਰੇਗੰਢ ਦੇ ਜਸ਼ਨਾਂ ਦੇ ਇਸ਼ਤਿਹਾਰਾਂ ਤੋਂ ਜਥੇਦਾਰ ਤੁੜ ਅਤੇ  ਫੇਰੂਮਾਨ ਦਾ ਨਾਮ ਗਾਇਬ ਕਰ ਦਿੱਤਾ

Harish, Taran Taaran Sahib, p4punjab.com

ਪੰਜਾਬੀ ਸੂਬਾ ਮੋਰਚੇ ਲਈ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਤੋਂ ਇਲਾਵਾ ਇਕ ਹੋਰ ਵੱਡਾ ਨਾਮ ਆਉਂਦਾ ਹੈ, ਜਿੰਨ੍ਹਾਂ ਨੂੰ ਅਸੀਂ ਜਥੇਦਾਰ ਮੋਹਨ ਸਿੰਘ ਤੁੜ ਦੇ ਨਾਮ ਨਾਲ ਜਾਣਦੇ ਹਾਂ। ਪਰ ਸੂਬੇ ਦੀ 50ਵੀਂ ਵਰੇਗੰਢ ਦੇ ਜਸ਼ਨਾਂ ਦੇ ਇਸ਼ਤਿਹਾਰਾਂ ਜਾਂ ਮੰਚ ਤੋਂ ਸਰਕਾਰੀ ਲੋਕਾਂ ਨੇ ਜਥੇਦਾਰ ਤੁੜ ਦਾ ਨਾਮ ਬਿਲਕੁਲ ਹੀ ਗਾਇਬ ਕਰ ਦਿੱਤਾ, ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਸਨਮਾਨ ਲਈ ਨਾ ਤਾਂ ਸੱਦਾ ਭੇਜਿਆ ਗਿਆ ਤੇ ਨਾ ਹੀ ਕੋਈ ਸਨਮਾਨ ਦੀ ਘੋਸ਼ਣਾ ਕੀਤੀ ਗਈ ਹੈ।

1915 ਵਿਚ ਜਨਮੇ ਤੁੜ ਗੁਰੂਦੁਆਰਾ ਲਹਿਰ ਦੇ ਅਕਾਲੀ ਆਗੂ ਜਗਤ ਸਿੰਘ ਦੇ ਸਪੁੱਤਰ ਸਨ, ਤੇ ਸਿੱਖ ਗੁਰਦੁਆਰਾ ਐਕਟ 1925 ਰਾਹੀ ਬਣੀ ਪਹਿਲੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਬਣੇ ਸਨ। ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਦ, ਅੰਦਰੂਨੀ ਖਿਚੋਤਾਣ ਵਿਚ ਜਥੇਦਾਰ ਤੁੜ ਨੇ ਮਾਸਟਰ ਤਾਰਾ ਸਿੰਘ ਦੇ ਖਿਲਾਫ ਜਾਕੇ ਸੰਤ ਫਤਿਹ ਸਿੰਘ ਦਾ ਸਾਥ ਵੀ ਦਿੱਤਾ ਸੀ। ਸਨ 1972 ਵਿਚ ਸੰਤ ਫਤਿਹ ਸਿੰਘ ਦੀ ਮੌਤ ਤੋਂ ਬਾਦ ਜਥੇਦਾਰ ਮੋਹਨ ਸਿੰਘ ਤੁੜ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਪੰਜਾਬੀ ਸੂਬਾ ਮੋਰਚਿਆਂ ਵਿਚ ਉਨ੍ਹਾਂ ਵਲੋਂ ਪਾਇਆ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਪਰ ਪੰਜਾਬ ਸਰਕਾਰ ਨੇ ਆਪਣੀ ਮਨਮਰਜ਼ੀਆਂ ਕਰਦਿਆਂ ਇਤਿਹਾਸ ਦੇ ਨਾਇਕਾਂ ਨੂੰ ਜਾਣਬੁੱਝ ਕੇ ਕਿਨਾਰੇ ਤੇ ਕਰ ਦਿੱਤਾ ਹੈ, ਜਿਸ ਦੀ ਪੰਜਾਬੀਆਂ ਤੇ ਵਿਰੋਧੀ ਆਗੂਆਂ ਵਲੋਂ ਨਿੰਦਾ ਹੋ ਰਹੀ ਹੇ।

ਇਸੇ ਗੱਲ ਨੂੰ ਅੱਗੇ ਤੋਰਦਿਆ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜਦੋਂ ਪੰਜਾਬੀ ਸੂਬੇ ਦੀ ਲਹਿਰ ਚੱਲੀ ਤਾਂ ਅਨੇਕਾ ਹੀ ਪੰਜਾਬੀਆਂ ਅਤੇ ਸਿੱਖਾਂ ਨੇ ਹੁਕਮਰਾਨਾਂ ਦੇ ਜ਼ਬਰ-ਜੁਲਮ ਝੱਲੇ ਅਤੇ ਆਪਣੀਆਂ ਸ਼ਹਾਦਤਾਂ ਦਿੱਤੀਆ। ਲੇਕਿਨ ਸੰਤ ਫ਼ਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਵਰਗੇ ਪੰਜਾਬੀ ਸੂਬੇ ਦੇ ਬਾਨੀ ਕਹਾਉਣ ਵਿਚ ਬੀਤੇ ਸਮੇਂ ਵਿਚ ਕਾਮਯਾਬ ਰਹੇ । ਜਦੋਂਕਿ ਪੰਜਾਬੀ ਸੂਬੇ ਦੇ ਅਸਲ ਬਾਨੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹਨ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਉਸ ਨੂੰ ਪੂਰਨ ਕੀਤਾ ਅਤੇ ਪੰਜਾਬੀ ਸੂਬੇ ਲਈ ਸ਼ਹਾਦਤ ਦਿੱਤੀ ਅਤੇ ਪੰਜਾਬੀ ਸੂਬੇ ਦੀਆਂ ਅਸਲ ਹੱਦਾਂ ਅਤੇ ਹੱਕਾਂ ਲਈ ਸੰਘਰਸ਼ ਕੀਤਾ

Tags
Show More