NATIONALOPINION

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਕਿਰਦਾਰ ਦਾ ਮਹਾਂਨਾੲਿਕ – ਦਾਰਾ ਸਿੰਘ

Dara Singh Connection

ਰੁਸਤਮ-ਏ-ਪੰਜਾਬ, ਰੁਸਤਮ-ਏ-ਹਿੰਦ ਤੋ ਬਾਅਦ ਰੁਸਤਮ-ਏ-ਜਹਾਂ ਬਣੇ ਦਾਰਾ ਸਿੰਘ

Harjeet Rupal, p4punjab.com
ਅੱਜ-ਕੱਲ੍ਹ ਪੰਜਾਬੀ ਮੇਲਿਆਂ ਦੇ ਨਾਂ ਤੇ ਫੈਸ਼ਨ ਦੀ ਅਜਿਹੀ ਭੀੜ ਇਕੱਠੀ ਹੁੰਦੀ ਹੈ, ਜਿਸ ਵਿਚ ਖੇਡ ਪ੍ਰੇਮੀ ਤੇ ਆਮ ਵਿਅਕਤੀ ਦਾ ਸਾਹ ਘੁੱਟਦਾ ਹੈ। ਕਿਸੇ ਵਿਅਕਤੀ ਨੇ ਕਿਹਾ ਕਿ ਜੇਕਰ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਤਾਂ ਉਸ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰੋ ਦੇਸ਼ ਤਰੱਕੀ ਕਰ ਸਕਦਾ ਹੈ ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਤਾਂ ਲਗਭਗ ਨਸ਼ਿਆਂ ਵੱਲ ਉਤਸ਼ਾਹਿਤ ਹੋ ਚੁੱਕੀ ਹੈ। ਹੁਣ ਕਿੱਥੋਂ ਤਰੱਕੀ ਭਾਲਦੇ ਹੋ।
ਕੁਸ਼ਤੀ ‘ਚ ਪੂਰੀ ਦੁਨੀਆ ਦੇ ਪਹਿਲਵਾਨਾਂ ਨੂੰ ਧੂੜ ਚਟਾ ਕੇ ‘ਰੁਸਤਮ-ਏ-ਹਿੰਦ’ ਦਾ ਖਿਤਾਬ ਹਾਸਲ ਕਰਨ ਵਾਲੇ ਦਾਰਾ ਸਿੰਘ ਨੇ ਫ਼ਿਲਮਾਂ ‘ਚ ਵੀ ਇਕ ਲੰਬੀ ਤੇ ਸਫਲ ਪਾਰੀ ਖੇਡੀ। ਨਾਲ ਹੀ ਟੀ. ਵੀ. ਸੀਰੀਅਲ ‘ਰਾਮਾਇਣ’ ਵਿਚ ਵੀ ਉਨ੍ਹਾਂ ਨੇ ਹਨੂੰਮਾਨ ਦਾ ਕਿਰਦਾਰ ਨਿਭਾਇਆ ਹੈ। ਉਹ ਇਸ ਕਿਰਦਾਰ ਨਾਲ ਘਰ-ਘਰ ‘ਚ ਪਛਾਣੇ ਜਾਣ ਲੱਗੇ ਸਨ।
images (6)

19 ਨਵੰਬਰ 1928 ਨੂੰ ਅੰਮ੍ਰਿਤਸਰ (ਪੰਜਾਬ) ਦੇ ਨੇੜੇ ਧਰਮੂ ਚੱਕ ਵਿਚ ਪੈਦਾ ਹੋਏ ਦਾਰਾ ਸਿੰਘ ਰੰਧਾਵਾ ਨੂੰ ਬਚਪਨ ਤੋਂ ਹੀ ਪਹਿਲਵਾਨੀ ਦਾ ਸ਼ੌਕ ਸੀ। ਅਖਾੜੇ ਵਿਚ ਉਨ੍ਹਾਂ ਦੇ ਜੌਹਰ ਨਾਲ ਹੌਲੀ-ਹੌਲੀ ਉਨ੍ਹਾਂ ਦੀ ਸ਼ੋਹਰਤ ਹਰ ਪਾਸੇ ਫੈਲਣ ਲੱਗੀ ਅਤੇ ਮੁੱਢਲੇ ਦੌਰ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ ਵਿਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨਾਲ ਮੁਕਾਬਲਾ ਕੀਤਾ।

 ਦਾਰਾ ਸਿੰਘ ਦੇ ਪਿਤਾ ਦਾ ਨਾਮ ਸੂਰਤ ਸਿੰਘ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਸੀ। ਦਾਰਾ ਸਿੰਘ ਮਹਾਨ ਪਹਿਲਵਾਨ ਤੇ ਬਾਲੀਵੁਡ ਅਦਾਕਾਰ ਸੀ 1954 ਵਿੱਚ ਦਾਰਾ ਸਿੰਘ ਰੁਸਤਮ-ਏ-ਪੰਜਾਬ, ਰੁਸਤਮ-ਏ-ਹਿੰਦ ਅਤੇ ਬਾਅਦ ਵਿੱਚ ਰੁਸਤਮ-ਏ-ਜਹਾਂ ਬਣੇ। ਦਾਰਾ ਸਿੰਘ ਅਗਸਤ 2003-ਅਗਸਤ 2009 ਤਕ ਰਾਜ ਸਭਾ ਦੇ ਮੈਬਰ ਵੀ ਰਹੇ| ਦਾਰਾ ਸਿੰਘ ਜੀ ਇੱਕ ਨੇਕ ਇਨਸਾਨ ਸਨ।

ਦਾਰਾ ਸਿੰਘ ਨੂੰ ਘਰ ਵਾਲੇ ਪਿਆਰ ਨਾਲ ਦਾਰੀ ਕਹਿ ਕੇ ਬੁਲਾਉਂਦੇ ਸਨ। ਦਾਰਾ ਸਿੰਘ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਪਹਿਲਵਾਨ ਬਣੇ ਜਦਕਿ ਦਾਰਾ ਸਿੰਘ ਦਾ ਰੁਝਾਨ ਬਚਪਨ ਤੋਂ ਹੀ ਪਹਿਲਵਾਨੀ ਵਿੱਚ ਸੀ। ਪਿਤਾ ਦਾ ਮੰਨਣਾ ਸੀ ਕਿ ਪਹਿਲਵਾਨ ਦੇ ਅੰਤਿਮ ਦਿਨ ਬੇਹੱਦ ਪਰੇਸ਼ਾਨੀ ਵਿੱਚ ਗੁਜ਼ਰਦੇ ਹਨ ਅਤੇ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਾਰਾ ਸਿੰਘ ਦੇ ਚਾਚੇ ਨੇ ਦੇਖਿਆ ਕਿ ਭਤੀਜਾ ਪਹਿਲਵਾਨੀ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਤੇ ਪਹਿਲਵਾਨ ਬਣਾਇਆ।ਦਾਰਾ ਸਿੰਘ ਦਾ ਕੱਦ 6 ਫੁਟ 2 ਇੰਚ, ਭਾਰ 132 ਕਿੱਲੋ ਅਤੇ ਛਾਤੀ ਦਾ ਘੇਰਾ 54 ਇੰਚ ਸੀ।ਦਾਰਾ ਸਿੰਘ ਨਾਸ਼ਤੇ ਵਿੱਚ 20 ਚਿਕਨ ਪੀਸ, 20 ਆਂਡੇ ਅਤੇ 5 ਲਿਟਰ ਦੁੱਧ ਪੀਂਦੇ ਸਨ ਅਤੇ ਭਾਵੇਂ ਕੁਝ ਵੀ ਹੋ ਜਾਵੇ ਕਸਰਤ ਉਹ ਰੋਜ਼ਾਨਾ ਕਰਦੇ ਸਨ। ਉਨਾ ਨੇ ਆਪਣੇ ਜੀਵਨ ਕਾਲ ਵਿੱਚ ਕੁਸ਼ਤੀਆਂ ਅਤੇ ਫ਼ਿਲਮਾ ਵਿੱਚ ਨਾਮ ਖੱਟਿਆ। 1946 ਵਿੱਚ ਜਦੋਂ ਉਹ ਸਿੰਗਾਪੁਰ ਗਏ ਤਾਂ ਉਦੋਂ ਸਿਰਫ ਪੰਜਾਬੀ ਭਾਸ਼ਾ ਹੀ ਜਾਣਦੇ ਸਨ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੇ ਤੁਰੰਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਫੈਸਲਾ ਲਿਆ। ਉਨ੍ਹਾਂ ਨੇ 500 ਤੋ ਜਿਆਦਾ ਕੁਸ਼ਤੀਆਂ ਵਿੱਚ ਭਾਗ ਲਿਆ। ਕੁਸ਼ਤੀ ਜਗਤ ਵਿੱਚ ਪਹਿਲਵਾਨ ਦਾਰਾ ਸਿੰਘ ਨੇ ਕਈ ਸੰਸਾਰ ਚੈਂਪੀਅਨਾਂ ਨੂੰ ਟੱਕਰ ਦਿੱਤੀ। ਦਾਰਾ ਸਿੰਘ ਅਤੇ ਸੰਸਾਰ ਵਿਜੇਤਾ ਕਿੰਗ ਕਾੰਗ ਵਿਚਕਾਰ ਹੋਈ ਕੁਸ਼ਤੀ ਪੂਰੀ ਦੁਨਿਆ ‘ਚ ਮਸ਼ਹੂਰ ਹੋਈ। ਆਪਣੇ ਜੀਵਨ ਕਾਲ ਦੌਰਾਨ ਚੀਨ ਤੋ ਬਿਨਾ ਕੁਸ਼ਤੀਆਂ ਨਾਲ ਸੰਬੰਧਤ ਬਾਕੀ ਸਾਰੇ ਦੇਸਾਂ ਦੀ ਯਾਤਰਾ ਕੀਤੀ।
ਦਾਰਾ ਸਿੰਘ ਨੇ ਹਿੰਦੀ, ਪੰਜਾਬੀ, ਗੁਜਰਾਤੀ, ਹਰਿਆਣਵੀ, ਮਲਿਆਲਮ ਅਤੇ ਤਮਿਲ ਫਿਲਮਾਂ ਵਿੱਚ ਕੰਮ ਕੀਤਾ ਅਤੇ 9 ਫਿਲਮਾਂ ਦਾ ਨਿਰਦੇਸ਼ਨ ਖੁਦ ਕੀਤਾ।
IMG_20161119_150606
ਪੰਜਾਬੀ ਫਿਲਮ ਜਗਤ ਵਿੱਚ ਦਾਰਾ ਸਿੰਘ ਦੀ ਬਹੁਤ ਦੇਣ ਹੈ। 1978 ਵਿੱਚ ਉਨ੍ਹਾਂ ਨੇ ਮੋਹਾਲੀ ਵਿੱਚ ਦਾਰਾ ਸਟੂਡਿਓ ਦਾ ਨਿਰਮਾਣ ਕੀਤਾ।
1994 ਵਿਚ ਉਨ੍ਹਾਂ ਨੇ ਆਪਣੇ ਬੇਟੇ ਵਿੰਦੂ ਨੂੰ ਬਤੌਰ ਹੀਰੋ ਲਾਂਚ ਕਰਨ ਲਈ ਇਕ ਫ਼ਿਲਮ ‘ਕਰਨ’ ਦਾ ਨਿਰਮਾਣ ਕੀਤਾ ਸੀ। ਇਹ ਫ਼ਿਲਮ ਤਾਂ ਨਹੀਂ ਚੱਲੀ ਪਰ ਵਿੰਦੂ ਹਿੰਦੀ ਫ਼ਿਲਮਾਂ ‘ਚ ਇਕ ਚਰਚਿਤ ਕਲਾਕਾਰ ਜ਼ਰੂਰ ਬਣ ਗਿਆ।
ਦਾਰਾ ਸਿੰਘ 1983 ਵਿਚ ਕੁਸ਼ਤੀ ਤੋਂ ਰਿਟਾਇਰਡ ਹੋ ਚੁੱਕੇ ਸਨ। ਉਹ ਸਮਾਜਿਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਅੱਜ ਦਾਰਾ ਸਿੰਘ ਜੀ ਸਾਡੇ ਵਿਚਾਲੇ ਨਹੀਂ ਹਨ, ਫਿਰ ਵੀ ਕੁਸ਼ਤੀ ਦੇ ਅਖਾੜਿਆਂ ‘ਚ ਉਨ੍ਹਾਂ ਦਾ ਨਾਂ ਆਦਰਸ਼ ਗੁਰੂ ਦੇ ਰੂਪ ਵਿਚ ਲਿਆ ਜਾਂਦਾ ਹੈ।
Tags
Show More