NATIONALPunjab

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵਿਤ ਹਿੰਸਾ ਦੇ ਮਦਦੇਨਜ਼ਰ ਕਾਂਗਰਸ ਦੀ ਚੋਣ ਕਮਿਸ਼ਨ ਨੂੰ ਅਰਜੋਈ

One Minute Read

Captain to Commission 

ਸਾਬਕਾ ਕੈਪਟਨ ਅਮਰਿੰਦਰ ਦੀ ਚੋਣ ਕਮਿਸ਼ਨ ਨੂੰ ਪੰਜਾਬ ਅੰਦਰ ਇਕ ਦਿਨ ‘ਚ ਹੀ ਵੋਟਿੰਗ ਕਰਵਾਉਣ ਦੀ ਅਪੀਲ

H.S. Kanwal, New Delhi, p4punjab.com
ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿੱਖ ਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਕ ਤੋਂ ਵੱਧ ਪੜਾਅ ਹੇਠ ਵੋਟਿੰਗ ਕਰਵਾਉਣ ‘ਤੇ ਵਿਚਾਰ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ।

ਇਸ ਲੜੀ ਹੇਠ, ਸਾਬਕਾ ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਦੇ ਵੋਟਿੰਗ ਨੂੰ ਦੋ ਜਾਂ ਤਿੰਨ ਦਿਨਾਂ ‘ਚ ਵਧਾਏ ਜਾਣ ਨੂੰ ਲੈ ਕੇ ਉਲਝੇ ਹੋਣ ਸਬੰਧੀ ਮੀਡੀਆ ਦੀਆਂ ਖ਼ਬਰਾਂ ਵਿਚਾਲੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੱਡੇ ਪੱਧਰ ‘ਤੇ ਹਿੰਸਾ ਦੀ ਸ਼ੰਕਾ ਪ੍ਰਗਟਾਈ ਹੈ, ਜਿਹੜਾ ਸੂਬੇ ‘ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਏ ਜਾਣ ਦੀ ਦਿਸ਼ਾ ‘ਚ ਹਾਨੀਕਾਰਕ ਹੋਣ ਸਮੇਤ ਪੰਜਾਬ ਦੀ ਲੋਕਤਾਂਤਰਿਕ ਵਿਵਸਥਾ ਲਈ ਖੁਦਕੁਸ਼ੀ ਦੇ ਸਮਾਨ ਹੋਵੇਗਾ।

ਸਾਬਕਾ ਕੈਪਟਨ ਅਮਰਿੰਦਰ ਨੇ ਚਿੱਠੀ ‘ਚ ਕਿਹਾ ਹੈ ਕਿ ਪੰਜਾਬ ਦਾ ਸਿਆਸੀ ਵਾਤਾਵਰਨ ਬਾਦਲ ਸਰਕਾਰ ਦੇ ਗੁੰਡਾ ਤੇ ਮਾਫੀਆ ਰਾਜ ਕਾਰਨ ਪਹਿਲਾਂ ਹੀ ਬਹੁਤ ਬਿਗੜ ਚੁੱਕਾ ਹੈ, ਜਿਸਨੇ ਸੂਬੇ ਦੇ ਮਸੂਮ ਲੋਕਾਂ ਉਪਰ ਅੱਤ ਤੇ ਹਿੰਸਾ ਵਰ੍ਹਾਉਣ ‘ਚ ਕੋਈ ਕਸਰ ਨਹੀਂ ਛੱਡੀ ਹੈ। ਅਜਿਹੇ ‘ਚ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਗੰਭੀਰ ਸ਼ੰਕਾ ਹੈ ਕਿ ਚੋਣਾਂ ਲਈ ਤਰੀਖਾਂ ਦਾ ਐਲਾਨ ਹੋ ਜਾਣ ਦੇ ਨਾਲ ਹਾਲਾਤ ਹੋਰ ਬਿਗੜ ਸਕਦੇ ਹਨ।

Tags
Show More