NATIONALOPINION

ਪੰਜਾਬ ਸਮੱਸਿਆ ਬਨਾਮ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਸਮੱਸਿਆ ਦੀ ਕਿਨਾ ਕੁ ਸਰੋਕਾਰ ਹੈ?

‘ਪੰਜਾਬ ਸਮੱਸਿਆ’ ਭਾਵੇਂ ਆਮ ਸੁਣਿਆ-ਸੁਣਾਇਆ ਜਾਂ ਫਿਰ ਕਹਿ ਲਵੋ ਕਿ ਪ੍ਰਚਾਰਿਆ ਜਾਣ ਵਾਲਾ ਸ਼ਬਦ, ਨਾਹਰਾ, ਚੋਣ ਮੁੱਦਾ ਜਾਂ ਵਿਚਾਰ – ਚਰਚਾ ਦਾ ਵਿਸ਼ਾ ਹੈ। ਪਰ ਪੰਜਾਬ ਸਮੱਸਿਆ ਅਸਲ ਵਿਚ ਹੈ ਕੀ? ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਸਮੱਸਿਆ ਦੀ ਕਿਨਾ ਕੁ ਸਰੋਕਾਰ ਹੈ? ਕਿਤੇ ਇਹ ਤਾਂ ਨਹੀਂ ਕਿ “ਪੰਜਾਬ ਸਮੱਸਿਆ“ ਪੰਜਾਬ ਦੀਆਂ ਲੋਕ ਸਮੱਸਿਆਵਾਂ ਲਈ ਹੀ “ਸਮੱਸਿਆ“ ਸਾਬਤ ਹੋ ਰਹੀ ਹੈ?

ਜਾਂ ਤਾਂ ਸਿਆਸੀ ਜ਼ੋਰ-ਦਾਅਵਿਆਂ ਵਾਲਾ ਮਾਹੌਲ ਇਸ ਨੂੰ ਅਸਲ ਅਰਥਾਂ ਵਿਚ ਪ੍ਰਭਾਸ਼ਿਤ ਹੀ ਨਹੀਂ ਹੋਣ ਦਿੰਦਾ ਜਾਂ ਫਿਰ ‘ਭਾਰਤ-ਵਰਸ਼’ ਵਿਚ ਕਦੇ ਪੰਚਾਇਤੀ, ਸਥਾਨਕ ਸਰਕਾਰਾਂ, ਵਿਧਾਨ-ਲੋਕ-ਰਾਜ ਸਭਾਈ ਚੋਣਾਂ ਦਾ ਹਰ ਤਿਮਾਹੀ-ਛਿਮਾਹੀ ਲੱਗਣ ਵਾਲਾ ਮੇਲਾ ਇਸ ਅਹਿਮ, ਬੇਹੱਦ ਸੰਜੀਦਾ ਅਤੇ ਵਿਆਪਕ ਮੁਦੇ ਦੀ ਅਸਲ ਰੂਪ ਵਿਚ ਥਾਹ ਪਾਈ ਜਾ ਸਕਣ ਵਿਚ ਸਹਾਈ ਹੋਣ ਵਾਲਾ ਮਾਹੌਲ ਹੀ ਨਹੀਂ ਬਣਨ ਦਿਂਦਾ। ਕਿਉਂਕਿ ਲੋਕਤੰਤਰ ਦੇ ਮਲਾਹ ਸਾਡੇ ਸਿਆਸੀ ਆਗੂ ਅਕਸਰ ਹੀ ਚੋਣ ਮਹੌਲ ਆਨੁਸਾਰ ਖਰੇ ਉਤਰ ਸਕਣ ਵਾਲੇ ਮਹੌਲ ਚ ਹੀ ਜੀਣਾ ਗਿਝ ਚੁਕੇ ਹਨ।

ਖ਼ੈਰ ਗੱਲ ਪੰਜਾਬ ਸਮੱਸਿਆ ਜਿਹੇ ਵੱਡੇ ਮੁਦੇ ਨੂਂੰ ਸਮਝ ਸਕਣ ਦੀ ਕੋਸ਼ਿਸ ਵਜੋਂ ਸ਼ੁਰੂ ਹੋਈ ਹੈ ਤਾਂ ਇੱਕ ਗੱਲ ਮੋਟੇ ਤੌਰ ਉੱਤੇ ਸਪਸ਼ਟ ਸਵੀਕਾਰਨੀ ਬੱਣਦੀ ਹੈ ਕਿ ਜਿਵੇਂ ਪੰਜਾਬ ਵਿਚ ਵੀ ਦੁਨੀਆ ਜਾਂ ਫਿਰ ਭਾਰਤ ਦੇ ਹੋਰਨਾਂ ਹਿਸਿਆਂ ਵਾਂਗ ਇਕੋ ਵਰਗੇ ਹੱਡ-ਮਾਸ ਵਾਲੇ ਲੋਕ ਹੀ ਵਸਦੇ ਹਨ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਵੀ ਮੂਲ ਵਿਚ ਇਕੋ ਵਰਗੀ ਹੀ ਹੈ, ਜਾਂ ਫਿਰ ਕਹਿ ਲਵੋ ਕਿ ਪੰਜਾਬ ਸਮੱਸਿਆ ਅਸਲ ਵਿਚ “ਲੋਕ ਸਮੱਸਿਆ“ ਹੀ ਹੈ। ਪਰ ਦੁਨੀਆ ਦੇ ਹੋਰਨਾਂ ਧਰਮਿਕ, ਭੂਗੌਲਿਕ, ਵਿਤੀ ਅਤੇ ਇਤਿਹਾਸਕ ਪਖੋਂ ਰਤਾ ਵੱਖਰੇ ਖਿਤਿਆਂ ਵਾਂਗ ਪੰਜਾਬ ਸਮੱਸਿਆ ਨੂਂੰ ਪੰਜਾਬ ਦੇ ਲੋਕਾਂ ਦੀ ਸਮੱਸਿਆ ਨਲੋਂ ਨਖੇੜ ਦਿਤਾ ਜਾਂਦਾ ਰਿਹਾ ਹੈ। ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਇਸ ਹੋਣੀ ਜਾਂ ਤ੍ਰਾਸਦੀ ਨੇ ਹੀ ਹੁਣ ਆਪਣੇ ਆਪ ਵਿਚ ਇੱਕ ਵੱਡੀ ਸਮੱਸਿਆ ਦਾ ਰੂਪ ਲੈ ਲਿਆ ਹੈ।

ਇਤਫ਼ਾਕ ਵੱਸ ਅੱਜ ਫਿਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੰਗੜਾਈਆਂ ਲੈ ਰਿਹਾ ਹੈ। ਰਵਾਇਤੀ ਸਿਆਸੀ ਜਮਾਤਾਂ ਦੇ ਨਾਲ ਨਾਲ ਨਵੀਆਂ ਧਿਰਾਂ ਕਾਰਨ ਪਹਿਲਾਂ ਦੇ ਮੁਕਬਲੇ ਸੂਬੇ ਦਾ ਚੋਣ ਮਹੌਲ ਕਿਤੇ ਵਧ ਮਘਿਆ ਮਹਸੂਸ ਹੋ ਰਿਹਾ ਹੈ।

ਲੇਖਕ

ਨੀਲ ਭਲਿੰਦਰ ਸਿੰਘ

Tags
Show More