NATIONALPunjabTRENDS

ਫਿਲਮ ਨਿਰਦੇਸ਼ਕ ਗੁਰਚਰਨ ਵਿਰਕ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਪਿਛਲੇ ਕਈ ਦਿਨਾਂ ਤੋਂ ਪੀ. ਜੀ. ਆਈ. ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

Harjit Rupal Sangrur, p4punjab.com

ਪ੍ਰਸਿੱਧ ਲੇਖਕ, ਡਾਇਰੈਕਟਰ, ਗੀਤਕਾਰ ਤੇ ਪ੍ਰੋਡਿਊਸਰ ਗੁਰਚਰਨ ਵਿਰਕ ਦਾ ਅੱਜ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਗੁਰਚਰਨ ਦਾ ਇਲਾਜ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ‘ਚ ਚੱਲ ਰਿਹਾ ਸੀ, ਜੋ ਅੱਜ ਸਾਰਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ।

Gurcharan Virk

ਉਨ੍ਹ੍ਹਾਂ ਦਾ ਅੰਤਿਮ ਸੰਸਕਾਰ ਫਰੀਦਕੋਟ ‘ਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ‘ਚ ਬੁੱਧਵਾਰ ਨੂੰ ਕੀਤਾ ਜਾਵੇਗਾ। ਗੁਰਚਰਨ ਵਿਰਕ ਦੇ ਗਾਣਿਆਂ ਨੇ ਪੰਜਾਬੀ ਦੇ ਕਈ ਗਾਇਕਾਂ ਨੂੰ ਪਛਾਣ ਦਿਵਾਈ ਸੀ। ਗੁਰਚਰਨ ਵਿਰਕ ਦੇ ਦਿਹਾਂਤ ਨਾਲ ਪੰਜਾਬੀ ਸੱਭਿਆਚਾਰ ਦੇ ਖੇਤਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਉਹ ਪਿਛਲੇ 30 ਸਾਲਾਂ ਤੋਂ ਚੰਡੀਗੜ੍ਹ ਵਿਖੇ ਰਹਿ ਰਹੇ ਸਨ। 48 ਸਾਲ ਦੇ ਗੁਰਚਰਨ ਵਿਰਕ ਪੰਜਾਬੀ ਦੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਮੜ੍ਹੀ ਦਾ ਦੀਵਾ ਦੇ ਐਸੋਸਿਏਟ ਡਾਇਰੈਕਟਰ ਸਨ। ਬਤੌਰ ਲੇਖਕ ਉਨ੍ਹਾਂ 15 ਪੰਜਾਬੀ ਫਿਲਮਾਂ , 2 ਹਿੰਦੀ ਫਿਲਮਾਂ ਤੇ ਕਈ ਟੈਲੀ ਸੀਰੀਅਲਜ਼ ਲਿਖੇਸਨ। ਇਸ ਤੋਂ ਇਲਾਵਾ ਉਨ੍ਹਾਂ 10 ਟੈਲੀ ਫਿਲਮਾਂ, 4 ਟੀਵੀ ਸੀਰੀਅਲ ਤੇ ਕਰੀਬ 350 ਮਿਊਜ਼ਿਕ ਵੀਡੀੳ ਨੂੰ ਡਾਇਰੈਕਟ ਵੀ ਕੀਤਾ ਹੈ। ਏਅਰਟੈਲ ਦਾ ਮਸ਼ਹੂਰ ਵਿਗਿਆਪਨ “ਹਰ ਇਕ ਦੋਸਤ ਵੀ ਜ਼ਰੂਰੀ ਹੋਤਾ ਹੈ” ਤੋਂ ਇਲਾਵਾ ਉਨ੍ਹਾਂ 15-16 ਹੋਰ ਵਿਗਿਆਪਨ ਫਿਮਲਾਂ ਨੂੰ ਵੀ ਡਾਇਰੈਕਟ ਕੀਤਾ ਹੈ। ਪੱਤਾ ਪੱਤਾ ਪੰਜਾਬ ਉਨ੍ਹਾਂ ਦੀ ਬੇਵਕਤ ਮੌਤ ਤੇ ਉਨ੍ਹਾਂ ਦੇ ਪਰਵਿਾਰ, ਰਿਸ਼ਤੇਦਾਰ, ਮਿਤਰਾਂ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦੁੱਖ ਵਿਚ ਸ਼ਰੀਕ ਹੈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।

Tags
Show More