DIASPORANATIONALOPINIONPunjabSPORTSTRENDS

ਫੇਸਬੁੱਕ ਤੇ ਸਾਡੇ ਲਾਡਲੇ ਨੇਤਾ ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਤੇ ਹਰਸਿਮਰਤ ਕੌਰ ਬਾਦਲ ਦੀਆਂ ਨਵੀਆਂ ਲਕੀਰਾਂ

ਸੁਖਬੀਰ ਬਾਦਲ ਨੇ ਕੀਤੀ ਸ਼ਲਾਘਾ, ਕੇਜਰੀਵਾਲ ਨੇ ਲਾਹੇ ਭਾਜਪਾ ਦੇ ਆਹੂ ਤੇ ਹਰਸਿਮਰਤ ਕੌਰ ਨੇ ਜਤਾਈ ਆਸ

Team Patta Patta Punjab, p4punjab.com

 

ਪੱਤਾ ਪੱਤਾ ਪੰਜਾਬ ਰੋਜ਼ ਇਕ ਪੇਜ ਤੇ ਪੰਜਾਬ ਨਾਲ ਜੁੜੇ ਹੋਏ ਚੰਗੇ ਮਾੜੇ ਲੋਕਾਂ ਦੇ ਸ਼ੋਸ਼ਲ ਮੀਡੀਆ ਤੇ ਆਪਣੀ ਵਡਿਆਈ ਜਾਂ ਦੂਜਿਆਂ ਦੀ ਬੁਰਾਈ ਕਰਨ ਦੀਆਂ ਕੋਸ਼ਿਸ਼ਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਕਹਿਣ ਦੀ ਕੋਸ਼ਿਸ਼ ਕਰੇਗਾ। ਉਮੀਦ ਹੈ ਆਪ ਇਸ ਨੂੰ ਪਸੰਦ ਕਰੋਗੇ, ਕਿਉਂਕਿ ਖ਼ਬਰ ਤਸਵੀਰਾਂ ਰਾਹੀਂ ਵੀ ਕਹੀ ਜਾ ਸਕਦੀ ਹੈ, ਤੇ ਕਈ ਵਾਰ ਉਹ ਗਲ ਵੀ ਆਖੀ ਜਾ ਸਕਦੀ ਹੈ, ਜੋ ਸ਼ਬਦਾਂ ਰਾਹੀਂ ਬਿਆਨ ਨਹੀਂ ਹੋ ਸਕਦੀ ਹੈ।

ਉਪ ਮੁੱਖ ਮੰਤਰੀ ਸੁੱਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਛੋਟੇ ਉਦਮੀਆਂ ਨੂੰ ਸਨਮਾਨਿਤ ਕਰਨ ਤੇ ਦਲਿਤ ਵਰਗ ਦੀਆਂ ਗਰੀਬ ਮਹਿਲਾਵਾਂ ਨੂੰ 500 ਚਰਖੇ ਵੰਡਣ ਦੇ ਉਧਮ ਦੀ ਸ਼ਲਾਘਾ ਫੇਸਬੁੱਕ ਦੇ ਆਪਣੇ ਪੇਜ਼ ਤੇ ਕੀਤੀ।

ਉਪ ਮੁੱਖ ਮੰਤਰੀ ਸੁੱਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਲਿਤ ਵਰਗ ਨਾਲ ਸੰਬੰਧਿਤ ਛੋਟੇ ਉਧਮੀਆਂ ਨੂੰ ਉਤਸ਼ਾਹਿਤ ਕਰਨ ਲਈ ਲੁਧਿਆਣਾ ਵਿਖੇ ਐਸ ਸੀ/ਐਸ ਟੀ ਹਬ ਬਣਾਏ ਜਾਣ ਦਾ ਧੰਨਵਾਦ ਤੇ ਦਲਿਤ ਵਰਗ ਦੀਆਂ ਗਰੀਬ ਮਹਿਲਾਵਾਂ ਨੂੰ 500 ਚਰਖੇ ਵੰਡਣ ਦੇ ਉਧਮ ਦੀ ਸ਼ਲਾਘਾ ਫੇਸਬੁੱਕ ਦੇ ਆਪਣੇ ਪੇਜ਼ ਤੇ ਕੀਤੀ।

 

Kejriwal on facebook

ਕੇਜਰੀਵਾਲ ਨੇ ਫੇਸਬੁੱਕ ਦੇ ਆਪਣੇ ਪੇਜ ਤੇ ਭਾਜਪਾ ਵਿਰੁਧ ਆਪਣੀ ਭੜਾਦ ਕਢਦਿਆਂ ਲਿਖਿਆ ਕਿ ਭਾਜਪਾ ਹਿੰਦੂਆਂ ਦੀ ਪਾਰਟੀ ਨਹੀਂ ਹੁੰਦੀ, ਜੇ ਅਜਿਹਾ ਹੈ, ਤਾਂ ਗੁਜਰਾਤ ਵਿਚਲੇ ਪਟੇਲ ਅੰਦੋਲਨ ਤੇ ਗੋਲੀ ਕਿਉਂ ਚਲਾਈ ਗਈ, ਹਿੰਦੂ ਨੌਜਵਾਨਾਂ ਨੂੰ ਕਿਉਂ ਮਾਰਿਆ ਗਿਆ। ਊਨਾ ਵਿਚ ਦਲਿਤਾਂ ਨੂੰ ਬੁਰੀ ਤਰਾਂ ਨਾਲ ਕਿਉਂ ਕੁਟਿਆ ਗਿਆ?

 

Harsimrat Kaur Badal

ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸ ਬੁੱਕ ਪੇਜ ਤੇ ਲਿਖਿਆ ਹੈ, ਕਿ ਭਾਰਤੀ ਅਮਰੀਕਨ ਉਧਮੀ ਜਗਤਾਰ ਨਿਝਰ ਨਾਲ ਭਾਰਤ ਵਿਚ ਨਿਵੇਸ਼ ਨੂੰ ਲੈਕੇ ਵਧੀਆ ਬੈਠਕ ਹੋਈ। ਜਗਤਾਰ ਨਿਝਰ ਦੀ ਕੰਪਨੀ ਗੌਡਨ ਫੂਡਜ਼ 115 ਸਾਲ ਪੁਰਾਣੀ ਅਮਰੀਕਨ ਕੰਪਨੈ ਹੈ।

 

 

 

 

 

 

Tags
Show More