NATIONAL

ਬਾਦਲ ਦੀ ਪੂਰੀ ਵਾਅ ਲਾਉਣ ਦੇ ਬਾਦ ਵੀ, ਅਧੂਰੇ ਵਾਰ ਮੈਮੋਰੀਅਲ ਦਾ ਉਦਘਾਟਨ ਸਮਾਗਮ ਵੀ ਅਧੂਰਾ ਰਹਿ ਗਿਆ

ਸ਼ਰਧਾਂਜਲੀ ਕੁਨੈਕਸ਼ਨ

ਜਦੋਂ ਮੁੱਖ ਮੰਤਰੀ ਬਾਦਲ ਦੇ ਭਾਸ਼ਣ ਦੌਰਾਨ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ

Team Sri Amritsar, p4punjab.com

ਸੁਣਿਆ ਤਾਂ ਸੀ ਪਰ ਅਜ ਦੇਖ ਲਿਆ ਕਿ ਰਾਜਨੀਤੀ ਵਿਚ ਆਪਣੇ ਮੁਫਾਦ ਲਈ ਫੌਜੀਆਂ ਦੀਆਂ ਸ਼ਹੀਦੀਆਂ ਨੂੰ ਵੀ ਵੇਚ ਦਿੱਤਾ ਜਾਂਦਾ ਹੈ। ਦੇਸ਼ ਦੇ ਪਹਿਲੇ ਵਾਰ ਮੈਮੋਰੀਅਲ ਦਾ ਉਦਘਾਟਨ ਕਰਨ ਲਈ ਵੀ ਅਕਾਲੀ ਦਲ ਨੇ ਆਪਣੀ ਸਿਆਸੀ ਰੈਲੀ ਕਰਨ ਦੀ ਪੂਰੀ ਵਾਹ ਲਾਈ, ਪਰ ਉਹ ਬਹੁਤ ਟੇਢੀ ਖ਼ੀਰ ਸਾਬਿਤ ਹੋਈ। ਆਪਣੇ ਮੁੱਖ ਮੰਤਰੀ ਨੂੰ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸੁਣਕੇ, ਆਪਣੇ ਫੌਜੀਆਂ ਨੂੰ ਸ਼ਰਦਾਂਜਲੀਆਂ ਦੇਣ ਆਏ ਲੋਕ ੳੇਠ ਕੇ ਚਲੇ ਗਏ ਤੇ ਖਾਲੀ ਕੁਰਸੀਆਂ ਬਾਦਲ ਦੇ ਅਫਸਰਾਂ ਦਾ ਮੂੰਹ ਚਿੜਾਉਂਧੀਆਂ ਦੇਕੀਆਂ ਗਈਆਂ।

ਲੋਕਾਂ ਦੇ ਦਿਲਾਂ ਵਿੱਚ ਪੰਜਾਬ ਸਰਕਾਰ ਤੇ ਖਾਸਕਰ ਮੁੱਖ ਮੰਤਰੀ ਬਾਦਲ ਖਿਲਾਫ ਘਟ ਨਹੀਂ ਰਿਹਾ। ਇਸ ਦੀ ਮਿਸਾਲ ਅੱਜ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਦੇਸ਼ ਦੇ ਪਹਿਲੇ ਵਾਰ ਮੈਮੋਰੀਅਲ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ। ਸਰਕਾਰ ਨੇ ਰੈਲੀ ਦੀ ਸਫਲਤਾ ਲਈ ਪੂਰਾ ਤਾਣ ਲਾਇਆ ਹੋਇਆ ਸੀ।

ਅੱਜ ਸਰਕਾਰ ਨੂੰ ਉਸ ਵੇਲੇ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੱਖ ਮੰਤਰੀ ਬਾਦਲ ਦੇ ਭਾਸ਼ਣ ਦੌਰਾਨ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ। ਜਿਵੇਂ-ਜਿਵੇਂ ਬਾਦਲ ਦੀ ਭਾਸ਼ਣ ਅੱਗੇ ਵਧਦਾ ਗਿਆ, ਖਾਲੀ ਕੁਰਸੀਆਂ ਦੀ ਗਿਣਤੀ ਵਧਦੀ ਗਈ। ਇਸ ਸਭ ਕਾਸੇ ਨੂੰ ਵੇਖ ਅਕਾਲੀ ਲੀਡਰਾਂ ਤੇ ਅਧਿਕਾਰੀਆਂ ਦੇ ਚਿਹਰੇ ਮੁਰਝਾਏ ਨਜ਼ਰ ਆਏ।

ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਬਣਾਇਆ ਹੈ। ਇਸ ਤਰ੍ਹਾਂ ਦਾ ਦੇਸ਼ ਵਿੱਚ ਇਹ ਪਹਿਲਾ ਮਿਊਜੀਅਮ ਹੈ। ਇਸ ਪ੍ਰੋਗਰਾਮ ਵਿੱਚ ਕਈ ਸੈਨਿਕ ਅਧਿਕਾਰੀ ਵੀ ਪਹੁੰਚੇ। ਹੈਰਾਨੀ ਦੀ ਗੱਲ ਹੈ ਕਿ ਇਸ ਮੈਮੋਰੀਅਲ ਦਾ ਉਦਘਾਟਨ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਦਾ ਕਾਫੀ ਕੰਮ ਅਧੂਰਾ ਹੈ। ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੰਨਿਆ ਕਿ ਇਹ ਕੰਮ ਪੂਰਾ ਕਰਨ ਵਿੱਚ ਅਜੇ ਇੱਕ ਮਹੀਨਾ ਹੋਰ ਲੱਗੇਗਾ।

ਕੀ ਜ਼ਰੂਰਤ ਸੀ ਇਕ ਬਹੁਤ ਹੀ ਆਲ੍ਹਾ ਪਦਵੀ ਤੇ ਬੈਠ ਕੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਦੀਆਂ ਸ਼ਹੀਦੀਆਂ ਪ੍ਰਤੀ ਲੋਕਾਂ ਦੇ ਜਜ਼ਬਾਤਾਂ ਨੂੰ ਆਪਣੇ ਰਾਜਨੀਤੀ ਦੀ ਮਿੱਟੀ ਪੱਕਾਉਣ ਦੀ, ਬਾਦਲ ਸਾਹਿਬ ਜੇਕਰ ਮਿੱਟੀ ਦੇ ਭਾਡੇ ਨੂੰ ਪੂਰਾ ਸੇਕ ਨਾ ਲੱਗੇ ਤਾਂ ਕੱਚੇ ਪਿੱਲੇ ਭਾਡੇ ਦਾ ਕੋਈ ਗਾਹਕ ਨਹੀਂ ਹੁੰਦਾ। ਥੋੜ੍ਹਾ ਸਬਰ ਤੋਂ ਕੰਮ ਲਉ, ਜੇ ਕੁਝ ਕਰਨਾ ਹੀ ਸੀ ਤਾਂ ਤੁਹਾਡੇ ਦਰਾਂ ਤੇ ਕਿੰਨੇ ਦਿਨ ਧਰਨਾ ਦੇਕੇ ਗਈਆਂ ਫੌਜੀ ਵਿਧਵਾਵਾਂ ਨੂੰ ਸਨਮਾਨ ਦੇ ਦਿੰਦੇ, ਉਨ੍ਹਾਂ ਦੇ ਬਣਦੇ ਹੱਕੀ ਪੈਸੇ ਦੇ ਦੇ ਦਿੰਦੇ, ਸ਼ਹੀਦਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਦੇ ਕਾਗਜ਼ ਹੀ ਵੰਡ ਦਿੰਦੇ, ਪਰ ਅਫਸੋਸ, ਇਸ ਤਰਾਂ ਹੋ ਨਾ ਸਕਿਆ, ਤੇ ਹੁਣ ਆਲਮ ਇਹ ਹੋਣਾ, ਕਿ ਕੁਝ ਹੋਰ ਹੀ ਹੋਵੇਗਾ।

Tags
Show More