NATIONAL

ਬਾਦਲ ਦੇ ਵਿਧਾਨ ਸਭਾ ਦੇ ਨਿਉਂਦੇ ਤੇ ਅਮਰਿੰਦਰ ਨੇ ਭੇਜੀ ਮੋੜਵੀਂ ਭੇਲੀ

SYL Political Connection

ਕੀ ਸੈਸ਼ਨ ਵਲੋਂ ਪਾਸ ਕੀਤੇ ਕਿਸੇ ਵੀ ਕਾਨੂੰਨ ਨੂੰ ਰਾਜਪਾਲ ਤੇ ਕੇਂਦਰ ਦੀ ਮਨਜ਼ੂਰੀ ਮਿਲੇਗੀ ? –  ਪ੍ਰਧਾਨ

Raj Vashisht, Chandigarh, p4punjab.com

ਸਤਲੁਜ ਯਮੁਨਾ ਲਿੰਕ ਨਹਿਰ ਦੇ ਭੂਤ ਨੇ ਪੂਰਾ ਪੰਜਾਬ ਡਰਾ ਰੱਖਿਆ ਹੈ। ਪਰ ਰਾਜਨੀਤਿਕ ਤਾਂਤਰਿਕ ਇਸ ਭੂਤ ਨਾਲ ਆਪਣਾ ਅਗਲਾ ਸੁਧਾਰਨ ਵਿਚ ਲੱਜ ਗਏ ਹਨ। ਕਲ ਪ੍ਰਕਾਸ਼ ਸਿੰਘ ਬਾਦਲ ਨੇ ਪਟਿਆਲੇ ਆਕੇ ਅਮਰਿੰਦਰ ਨੂੰ ਆਪਣੇ ਅਸਤੀਫਾ ਦੇ ਚੁੱਕੇ ਵਿਧਾਇਕਾਂ ਸਮੇਤ ਖ਼ਾਸ ਸੈਸ਼ਨ ਵਿਚ ਸ਼ਿਰਕਤ ਕਰਨ ਦਾ ਨਿਉਂਦਾ ਭੇਜਿਆ ਸੀ, ਅੱਜ ਮੋੜਵੀਂ ਭੇਲੀ ਵਿਚ ਸਾਬਕਾ ਕੈਪਟਨ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕੀ ਵਿਧਾਨ ਸਭਾ ਵਿਚੋਂ ਪਾਸ ਹੋਏ ਬਿਲ ਤੋਂ ਬਾਦ ਅਕਾਲੀ ਦਲ ਦਾ ਕੇਂਦਰ ਨਾਲ ਨਾਤਾ ਕਿਸ ਤਰਾਂ ਦਾ ਹੋਵੇਗਾ ?

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਏਜੰਡੇ ਦਾ ਖੁਲਾਸਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬਾਦਲ ਤੋਂ ਭਰੋਸਾ ਮੰਗਿਆ ਹੈ ਕਿ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨੂੰ ਰਾਜਪਾਲ ਤੇ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਮਨਜ਼ੂਰੀ ਮਿਲੇਗੀ।

ਬਾਦਲ ਦੀ ਕਾਂਗਰਸ ਨੂੰ 16 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ਦੀ ਅਪੀਲ ਬਾਰੇ ਕੈਪਟਨ ਅਮਰਿੰਦਰ ਨੇ ਜਾਣਨਾ ਚਾਹਿਆ ਹੈ ਕਿ ਕੀ ਅਕਾਲੀ ਸਰਕਾਰ ਨੇ ਉਕਤ ਮਾਮਲੇ ‘ਚ ਰਾਜਪਾਲ ਸਮੇਤ ਆਪਣੀ ਭਾਈਵਾਲ ਭਾਜਪਾ ਤੋਂ ਮਨਜ਼ੂਰੀ ਲਈ ਹੈ, ਤਾਂ ਜੋ ਉਹ ਐਸ.ਵਾਈ.ਐਲ ਉਪਰ ਨਵੇਂ ਕਾਨੂੰਨ ਰਾਹੀਂ ਪਾਣੀਆਂ ‘ਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰ ਸਕਣ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਹਮੇਸ਼ਾ ਤੋਂ ਸੂਬੇ ਦੇ ਪਾਣੀ ਨੂੰ ਬਚਾਉਣ ਖਾਤਰ ਸਰਕਾਰ ਦੇ ਹਰ ਕਦਮ ਦਾ ਸਮਰਥਨ ਕੀਤਾ ਹੈ ਪਰ ਇਸ ਮਾਮਲੇ ‘ਚ ਸਰਕਾਰ ਦਾ ਕੋਈ ਵਿਖਾਵਾ ਨਾ ਹੋ ਕੇ ਏਜੰਡੇ ਦੀ ਸਪੱਸਟਤਾ ਤੇ ਨਵੇਂ ਕਾਨੂੰਨ ਨੂੰ ਰਾਜਪਾਲ ਵੱਲੋਂ ਮਨਜ਼ੂਰ ਕਰਨ ਦੇ ਭਰੋਸੇ ਬਗੈਰ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।

ਉਨ੍ਹਾਂ ਖੁਲਾਸਾ ਕੀਤਾ ਕਿ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਬੀਤੇ ਸੈਸ਼ਨ ਦੌਰਾਨ ਕਾਂਗਰਸ ਦੇ ਸਮਰਥਨ ਨਾਲ ਪਾਸ ਕੀਤੇ ਗਏ ਡੀ-ਐਕੂਜੀਸ਼ਨ ਬਿੱਲ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ‘ਤੇ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸਪੱਸ਼ਟੀਕਰਨ ਦੇਣ ਵਾਸਤੇ ਕਿਹਾ ਹੈ ਕਿ ਕਿਵੇਂ ਉਨ੍ਹਾਂ ਨੇ ਭਾਜਪਾ ਤੇ ਰਾਜਪਾਲ ਨੂੰ ਇਸ ਨੂੰ ਮਨਜ਼ੂਰ ਕਰਨ ਵਸਤੇ ਰਜਾਮੰਦ ਕੀਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਏਜੰਡੇ ਦੀ ਸਪੱਸ਼ਟਤਾ ਬਗੈਰ ਕਾਂਗਰਸ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ਨੂੰ ਲੈ ਕੇ ਕੋਈ ਪੱਖ ਨਹੀਂ ਲੈ ਸਕਦੀ।

Tags
Show More