NATIONALPunjab

ਬਾਦਲ ਬਣਵਾਈ ਬਸ, ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਕਰਾਤੀ ਬਸ

Two Minute Read

Image may contain: outdoor and water

 Badal Bus

ਸੁਖਬੀਰ ਨੇ ਇਤਰਾਜ਼ ਜਤਾਇਆ, ਕਿ ਪੂਰੇ ਕੀਤੇ ਵਾਅਦਿਆਂ ਉਪਰ ਮਜ਼ਾਕ ਨਹੀਂ ਹੋਣਾ ਚਾਹੀਦਾ

Harish Abrol, Malerkotla, p4punjab.com

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਲ ਬੱਸ ਦਾ ਮੀਡੀਆ ਉੱਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਸਭ ਕਾਸੇ ਤੋਂ ਖਫਾ ਸੁਖਬੀਰ ਬਾਦਲ ਨੇ ਅੱਜ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਪਾ ਕੇ ਮਜ਼ਾਕ ਉਡਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ।

 

ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ, “ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਪਾਣੀ ਵਾਲੀ ਬੱਸ ਦਾ ਸੋਸ਼ਲ ਮੀਡੀਆ ਉੱਤੇ ਮਜ਼ਾਕ ਉਡਾਇਆ ਜਾ ਰਿਹਾ ਹੈ। ਪਹਿਲਾਂ ਇਹ ਮਜ਼ਾਕ ਬਣਾਇਆ ਸੀ ਕਿ ਸੁਖਬੀਰ ਨੇ ਪਾਣੀ ਵਾਲੀ ਬੱਸ ਦੀ ‘ਗੱਪ’ ਮਾਰੀ ਹੈ। ਜਦੋਂ ਬੱਸ ਬਣਨ ਲੱਗ ਪਈ ਤੇ ਸਾਰੇ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਲੱਗ ਗਈਆਂ ਤਾਂ ਆਲੋਚਨਾ ਦਾ ਸਰੂਪ ਹੀ ਬਦਲ ਗਿਆ।”

“ਕਹਿੰਦੇ ਹਰੀਕੇ ਪੱਤਣ ਕੌਣ ਜਾਏਗਾ, ਕਿਵੇਂ ਚੱਲੇਗੀ ਇਹ ਬੱਸ… ਵਗੈਰਾ ਵਗੈਰਾ। ਹੁਣ ਜਦੋਂ ਵਿਦੇਸ਼ ਤੋਂ ਤਿਆਰ ਹੋ ਕੇ ਬੱਸ ਪੰਜਾਬ ਵਿੱਚ ਪਹੁੰਚ ਗਈ ਤਾਂ ਫਿਰ ਆਲੋਚਨਾ ਦਾ ਸਰੂਪ ਬਦਲ ਗਿਆ। ਕਿਸੇ ਨੇ ਇਸ ਨੂੰ ਘੜੂੱਕਾ ਕਿਹਾ, ਕਿਸੇ ਨੇ ਕਿਹਾ ਇੱਥੋਂ ਹੀ ਮਿਸਤਰੀਆਂ ਤੋਂ ਬਣਵਾ ਲਈ। ਅੱਜ ਜਦੋਂ ਉਦਘਾਟਨ ਕਰਨਾ ਹੈ ਤਾਂ ਪਤਾ ਨੀ ਕਿਹੜੇ ਲੋਕ ਨੇ ਜਿਨ੍ਹਾਂ ਨੇ ਆਲੋਚਨਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਇਸ ਕਦਮ ਨੂੰ ਹੀ ਪੰਜਾਬ ਵਿਰੋਧੀ ਗਰਦਾਨ ਦਿੱਤਾ।”

“ਵੀਰੋ! ਮੈਂ ਬਹੁਤ ਵਾਰ ਕਿਹਾ ਕਿ ਮੇਰੀ ਆਲੋਚਨਾ ਰੱਜ ਕੇ ਕਰੋ। ਤੁਹਾਡੀ ਆਲੋਚਨਾ ਨਾਲ ਹੀ ਸਾਨੂੰ ਅੱਗੇ ਵਧਣ ਦਾ ਬਲ ਮਿਲਦਾ ਹੈ ਪਰ ਆਲੋਚਨਾ ਦਾ ਸਟੈਂਡਰਡ ਨਾ ਡਿੱਗਣ ਦਿਓ। ਮਜ਼ਾਕ ਉਡਾਉਣਾ ਤਾਂ ਉਡਾਓ, ਪਰ ਇਹ ਗੱਲ ਜ਼ਿਹਨ ਵਿੱਚ ਜ਼ਰੂਰ ਰੱਖੋ ਕਿ ਜਦੋਂ ਕੀਤਾ ਵਾਅਦਾ ਪੂਰਾ ਹੋ ਜਾਂਦਾ ਉਦੋਂ ਤੁਹਾਡੀ ਖ਼ੁਦ ਦੀ ਹਾਲਤ ਪਤਲੀ ਤੇ ਹਾਸੋਹੀਣੀ ਹੋ ਜਾਂਦੀ ਹੈ।”

“ਤੁਸੀਂ ਆਪਣੇ ਕਹੇ ਸ਼ਬਦਾਂ ਦੀ ਭਰੋਸੇਯੋਗਤਾ ਗੁਆ ਲੈਂਦੇ ਹੋ। ਪਾਣੀ ਵਾਲੀ ਬੱਸ ਦੀ ਯੋਜਨਾ ਕੋਈ ਇਕਦਮ ਨਹੀਂ ਬਣੀ। ਪੂਰੀਆਂ ਸੰਭਾਵਨਾਵਾਂ ਦੇਖਣ ਤੋਂ ਬਾਅਦ, ਪੰਜਾਬ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਨੰਬਰ ਇੱਕ ਬਣਾਉਣ ਲਈ ਅਤੇ ਹਰੀਕੇ ਪੱਤਣ ਨੂੰ ਉੱਤਰੀ ਭਾਰਤ ਦੀ ਵੱਡੀ ਸੈਰਗਾਹ ਬਣਾਉਣ ਲਈ ਇਹ ਤਾਂ ਹਾਲੇ ਪਹਿਲਾ ਕਦਮ ਹੈ।”

“ਅੱਗੇ-ਅੱਗੇ ਦੇਖਿਓ, ਹਰੀਕੇ ਪੱਤਣ ਕਿਵੇਂ ਦੁਨੀਆਂ ਦੇ ਨਕਸ਼ੇ ਉੱਤੇ ਚਮਕਦਾ ਹੈ। ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਲੇ ਲਈ ਚੁੱਕੇ ਜਾਂਦੇ ਕਿਸੇ ਵੀ ਕਦਮ ਦਾ ਸਾਥ ਦਿਓ, ਨਾ ਕਿ ਫੋਕੀ ਆਲੋਚਨਾ ਨਾਲ ਵਾਹ-ਵਾਹ ਖੱਟੋ। ਸਾਰਥਕ ਆਲੋਚਨਾ ਦਾ ਮੈਂ ਹਮੇਸ਼ਾ ਕਦਰਦਾਨ ਰਹਾਂਗਾ।”

ਦਰਅਸਲ ਸੁਖਬੀਰ ਬਾਦਲ ਨੇ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਹਰੀਕੇ ਪੱਤਣ ਵਿੱਚ ਟੂਰਿਸਟ ਜਲ ਬੱਸ ਚਲਾਈ ਜਾ ਰਹੀ ਹੈ। ਸੁਖਬੀਰ ਬਾਦਲ ਨੇ ਅੱਜ ਇਸ ਦਾ ਉਦਘਾਟਨ ਕੀਤਾ ਹੈ।

ਇਸ ਤੋਂ ਪਹਿਲਾਂ ਹੀ ਸੋਸਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਵਲੋਂ ਤਿਆਰ ਕਰਵਾਇਆ-ਕੀ ਕਹੀਏ ਹੁਣ ਇਸ ਨੂੰ ਹਰਿਦੁਆਰ ਸਾਈਡ ਇਸ ਨੂੰ ਜੁਗਾੜ, ਮਾਲਵੇ ‘ਚ ਪੀਟਰ-ਘੜੁੱਕਾ ਤੇ ਮਾਝੇ ਵੱਲ ਮਰੂਤਾ ਕਿਹਾ ਜਾਂਦਾ ਹੈ। ਬਾਕੀ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਤੁਸੀਂ ਨਾਮ ਦੱਸਦੋ… ਜੋ ਬਿਲਕੁੱਲ ਤਿਆਰ ਹੈ…

ਹਰੀਕੇ ਤੋਂ ਜਿਸ ਦੀ ਅੰਮ੍ਰਿਤਸਰ ਦੀ ਟਿਕਟ 2000 ਤੇ ਉਧਰੋਂ ਆਉਣ ਦੀ ਸਾਇਦ 800 ਰੱਖ਼ੀ ਗਈ ਹੈ…ਬਾਕੀ ਪਾਰ ਲਾਉਣ ਜਾਂ ਨਾ ਲਾਉਣ ਦੀ ਜਿੰਮੇਵਾਰੀ ਸਾਡੀ ਨਹੀਂ ਪਹਿਲੀ ਯਾਤਰਾ ਘਰੋਂ ਦੁਖ਼ੀ ਹੀ ਕਰਨ ਜੇ ਪਾਰ ਹੋਗੇ ਤਾਂ ਟਰਾਇਲ…! ਨਹੀਂ ਫਿਰ ਰੱਬ ਰਾਖ਼ਾ…ਜਿਸ ਨੇ ਵੀ ਇਸ ਪਾਣੀ ਵਾਲੇ ਮਰੂਤੇ ਵਿੱਚ ਸਫਰ ਕਰਨਾ ਹੈ ਤੇ ਅਪਣੀ ਮੰਜਲ ਤੇ ਜਲਦੀ ਪਹੁੰਚਣਾ ਹੈ ਤੇ ਜ਼ਰੂਰੀ ਬੇਨਤੀ ਹੈ ਕਿ ਇਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਅਪਣਾ ਜੀਵਨ ਬੀਮਾ ਜ਼ਰੂਰ ਕਰਵਾ ਲੈਣ ਕਿਉੁ ਕਿ ਜੇਕਰ ਖੁਦਾ ਨਖਾਸਤਾ ਕੋਈ ਦੁਰਘਟਨਾ ਹੋ ਜਾਂਦੀ ਹੈ ਤੇ ਤੁਹਾਡੇ ਪਰਿਵਾਰ ਕੋਲ ਜੀਵਨ ਨਿਰਬਾਹ ਵਾਸਤੇ ਸਰਮਾਇਆ ਤੇ ਹੋਵੇਗਾ ਕਿਉ ਦੁਖਬੀਰ ਪਾਗਲ ਦੀ ਕੋਈ ਜਿੰਮੇਵਾਰੀ ਨਹੀਂ…….

ਇਸ ਬੱਸ ਦੀ ਵਾਪਸੀ ਦੀ …800 ਦੇਣ ਦੀ ਲੋੜ ਨਹੀਂ ਪੈਣੀ ਕਿਸੇ ਵੀ ਸਵਾਰੀ ਨੂੰ ,ਕਿਉ ਕਿ ਵਾਪਸ ਸਹੀ ਸਲਾਮਤ ਆਉਣ ਵਾਲੀ ਲਗਦੀ ਨਹੀਂ ,………………ਲਗਦਾ ਰਾਹ ਵਿੱਚ ਹੀ ਗੋਤੋ ਲਵਾਊ…..ਪਰ ਵੀਰੋ ਹੱਥ ਬੰਨ ਕੇ ਬੇਨਤੀ ਹੇ ਕਿ ਭਾਈ ਇਸਨੂੰ ਦੇਸੀ ਜੁਗਾੜ ਨਾ ਕਹੋ ਆਹ ਤੇ ਆਪਣਾ ਕਾਲੀਫੋਰਨੀਆ ਦੀ ਪਾਣੀ ਵਾਲੀ ਬੁਲਟ ਦਾ ਟੋਪ ਮਾਡਲ ਹੈ ਜੀ….

Tags
Show More