NATIONALPunjab

ਬਾਦਲ ਮਗਰਮੱਛ – ਸਾਬਕਾ ਕੈਪਟਨ, ਕਾਂਗਰਸ ਫਿਰਕੂਵਾਦੀ – ਪਰਕਾਸ਼ Ex Captain & Badal exchanged Blames

ਬਾਦਲ ਕਿਹੜਾ ਮੂੰਹ ਲੈ ਕੇ, ਗਗਨੇਜਾ ਦੇ ਪਰਿਵਾਰ ਨੂੰ ਮਿੱਲਣ ਤੇ ਉਨ੍ਹਾਂ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਉਣ ਗਏ – ਸਾਬਕਾ ਕੈਪਟਨ

Team Jalandhar p4punjab.com

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੋਂ ਬਗੈਰ ਸੀਨੀਅਰ ਆਰ.ਐਸ.ਐਸ ਲੀਡਰ ਬ੍ਰਿਗੇਡਿਅਰ (ਰਿਟਾ.) ਜਗਦੀਸ਼ ਗਗਨੇਜ਼ਾ ਦੀ ਮੌਤ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਹੈ, ਜਿਹੜੇ ਸਿਰਫ ਹੁਣ ਮਗਰਮੱਛ ਦੇ ਅੱਥਰੂ ਵਗਾ ਰਹੇ ਹਨ।

ਬਾਦਲ ਦੇ ਦੋਸ਼ ਕਿ ਕਾਂਗਰਸ ਗਗਨੇਜ਼ਾ ਦੇ ਦਿਹਾਂਤ ‘ਤੇ ਸਿਆਸਤ ਖੇਡ ਰਹੀ ਹੈ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਾਬਕਾ ਕੈਪਟਨ ਅਮਰਿੰਦਰ ਨੇ ਉਨ੍ਹਾਂ ਤੋਂ ਸਵਾਲ ਕੀਤਾ ਹੈ ਕਿ ਉਹ ਕਿਹੜਾ ਮੂੰਹ ਲੈ ਕੇ ਗਗਨੇਜਾ ਦੇ ਪਰਿਵਾਰ ਨੂੰ ਮਿੱਲਣ ਤੇ ਉਨ੍ਹਾਂ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਉਣ ਗਏ ਸਨ, ਜਦਕਿ ਪਰਿਵਾਰ ਹਾਲੇ ਤੱਕ ਨਿਆਂ ਦੀ ਉਡੀਕ ਕਰ ਰਿਹਾ ਹੈ ਅਤੇ ਕਿਸੇ ਵੀ ਅਪਰਾਧੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ, ਕਾਬੂ ਕਰਨਾ ਤਾਂ ਦੂਰ ਦੀ ਗੱਲ ਹੈ।

ਇਸ ਲੜੀ ਹੇਠ ਡੇਢ ਮਹੀਨਾ ਨਿਕਲ ਚੁੱਕਾ ਹੈ ਤੇ ਤੁਸੀਂ ਹਾਲੇ ਤੱਕ ਦੋਸ਼ੀਆਂ ਬਾਰੇ ਸੁਰਾਗਹੀਣ ਹੋ ਅਤੇ ਹਾਲੇ ਵੀ ਤੁਸੀਂ ਸਾਡੇ ਉਪਰ ਸਿਆਸਤ ਖੇਡਣ ਦਾ ਦੋਸ਼ ਲਗਾਉਣ ਦੀ ਹਿੰਮਤ ਰੱਖਦੇ ਹੋ। ਜਦਕਿ ਅਸੀਂ ਉਚਿਤ ਸਵਾਲ ਪੁੱਛ ਰਹੇ ਹਾਂ। ਅਸਲਿਅਤ ‘ਚ ਦੋਸ਼ੀਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਇਸ ਨਾਲ ਬਾਦਲ ਤੇ ਉਨ੍ਹਾਂ ਦੀ ਸ਼ਮੂਲਿਅਤ ਪ੍ਰਤੀ ਲੋਕਾਂ ਦਾ ਸ਼ੱਕ ਹੋਰ ਮਜ਼ਬੂਤ ਹੋਇਆ ਹੈ।

ਇਸਨੂੰ ਬਾਦਲ ਦਾ ਧੋਖਾ ਕਰਾਰ ਦਿੰਦਿਆਂ, ਸਾਬਕਾ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਉਪਰ ਕਾਤਿਲਾਨਾ ਹਮਲੇ ਲਈ ਜ਼ਿੰਮੇਵਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦਕਿ ਹਰ ਕੋਈ ਜਾਣਦਾ ਹੈ ਕਿ ਕੌਣ ਜ਼ਿੰਮੇਵਾਰ ਹਨ।ਜਦੋਂ ਤੁਸੀਂ ਹਮਲੇ ਦੇ ਮਾਸਟਰ ਮਾਈੰਡ ਨੂੰ ਬਚਾ ਰਹੇ ਹੋ, ਕਿਵੇਂ ਤੁਸੀਂ ਇਨ੍ਹਾਂ ਸਾਰੀਆਂ ਘਟਨਾਵਾਂ ‘ਚ ਤੁਹਾਡੀ ਸ਼ਮੂਲਿਅਤ ਬਾਰੇ ਸਾਡੇ ਦੋਸ਼ਾਂ ਨੂੰ ਨਕਾਰ ਸਕਦੇ ਹੋ ? ਹਰ ਕੋਈ ਜਾਣਦਾ ਹੈ ਕਿ ਤੁਸੀਂ ਬਰਗਾੜੀ ਬੇਅਦਬੀ ਮਾਮਲੇ ‘ਚ ਤੁਹਾਡੀ ਸ਼ਮੂਲਿਅਤ ਦਾ ਭਾਂਡਾਫੋੜ ਕਰ ਰਹੇ ਸੰਤਾਂ ਨੂੰ ਚੁੱਪ ਕਰਵਾਉਣਾ ਚਾਹੁੰਦੇ ਸੀ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ‘ਚ ਡਰ ਦੀ ਭਾਵਨਾ ਪੈਦਾ ਕਰਨ ਲਈ ਬਾਦਲ ਕੋਲ ਕਾਰਨ ਹੈ। ਭਾਵੇਂ ਬਰਗਾੜੀ, ਮਲੇਰਕੋਟਲਾ ਜਾਂ ਲੁਧਿਆਣਾ ‘ਚ ਬੇਅਦਬੀ ਹੋਵੇ ਜਾਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਉਪਰ ਹਮਲਾ ਤੇ ਬ੍ਰਿਗੇਡਿਅਰ ਦੀ ਹੱਤਿਆ ਹੋਵੇ, ਹਰੇਕ ਜਾਂਚ ਬਾਦਲ ਤੱਕ ਜਾਵੇਗੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦੋਂ ਸੱਭ ਕੁਝ ਸਾਹਮਣੇ ਆ ਜਾਵੇਗਾ।

“ਕਾਂਗਰਸ ਪਾਰਟੀ ਆਪਣੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਸੂਬੇ ਵਿਚ ਫਿਰਕੂ ਤਣਾਅ ਨੂੰ ਵਧਾਉਣਾ ਚਾਹੁੰਦੀ ਹੈ” – ਪਰਕਾਸ਼ ਸਿੰਘ ਬਾਦਲ

ਵਿਛੋੜਾ ਦੇ ਚੁੱਕੇ ਆਰ.ਐਸ.ਐਸ ਦੇ ਆਗੂ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਦੇ ਦੁੱਖੀ ਪਰਿਵਾਰ ਨਾਲ ਅੱਜ ਇਥੇ ਸ਼ੋਕ ਪ੍ਰਗਟ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਫਿਰਕੂ ਅਧਾਰ ਉੱਤੇ ਵੰਡਣ ਦਾ ਕਾਂਗਰਸ ਦਾ ਰਿਕਾਰਡ ਬਹੁਤ ਹੀ ਘਟੀਆ ਹੈ। ਸੂਬੇ ਵਿਚ ਕਾਲੇ ਦਿਨਾਂ ਦੇ ਲਈ ਕਾਂਗਰਸ ਉੱਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਨੂੰ ਕਾਂਗਰਸ ਪਾਰਟੀ ਦੇ ਘਿਨਾਉਣੇ ਹੱਥਕੰਡਿਆਂ ਦੇ ਕਾਰਨ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਖ਼ਤ ਜਦੋ-ਜਹਿਦ ਨਾਲ ਲਿਆਂਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਦੀ ਕਾਂਗਰਸ ਪਾਰਟੀ ਪੁਰਾਣੀ ਖੇਡ ਖੇਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਸਿਆਸੀ ਮੁੱਦਾ ਨਹੀਂ ਹੈ ਸਗੋਂ ਇਹ ਸੂਬੇ ਵਿਚ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰੇ ਨਾਲ ਸਬੰਧਤ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਇਸ ਮੁੱਦੇ ਨੂੰ ਸਿਆਸੀ ਰੰਗ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ ਮੀਡੀਆ ਵਿਚ ਆਉਣ ਲਈ ਹੀ ਸਿਆਸੀ ਪਾਰਟੀਆਂ ਨੂੰ ਇਸ ਨਾਜ਼ੁਕ ਮੁੱਦੇ ਨੂੰ ਨਹੀਂ ਉਭਾਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਘਟਨਾ ਦੀ ਜਾਂਚ ਦਾ ਮਾਮਲਾ ਸੀ.ਬੀ.ਆਈ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਪਹੁੰਚਾਉਣ ਲਈ ਸੀ.ਬੀ.ਆਈ ਤੇਜ਼ੀ ਨਾਲ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਦੇ ਵਾਸਤੇ ਸੂਬਾ ਪੁਲਿਸ ਸੀ.ਬੀ.ਆਈ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਏਗੀ।

Tags
Show More