NATIONALPunjab

ਬਾਦਲ ਸਰਕਾਰ 27 ਹਜਾਰ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਸੰਬੰਧੀ ਲੋਕਾਂ ਨੂੰ ਬੋਲ ਰਹੀ ਹੈ ਝੂਠ-ਆਪ

One Minute Read

AAP Anger

ਜੇ ਅਕਾਲੀ-ਭਾਜਪਾ ਸਰਕਾਰ ਕੱਚੇ ਕਾਮਿਆਂ ਪ੍ਰਤੀ ਗੰਭੀਰ ਹੁੰਦੀ ਤਾਂ ਸਰਕਾਰ ਜਾਣ ਵੇਲੇ, ਪੱਕਾ ਕਰਨ ਦਾ ਦਿਖਾਵਾ ਨਾ ਕਰਦੀ-ਵੜੈਚ

MS Walia, Jalandhar, p4punjab.com
ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਕੱਚੇ ਕਾਮਿਆਂ, ਠੇਕਾ ਅਧਾਰਿਤ ਮੁਲਾਜਮਾਂ ਨੂੰ ਪੱਕਾ ਕਰਨ ਸੰਬੰਧੀ ਬੋਲੇ ਜਾ ਰਹੇ ਝੂਠ ਦੀ ਅਲੋਚਨਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਰਨ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜੇ ਬਾਦਲ ਸਰਕਾਰ ਸਹੀ ਅਰਥਾਂ ਵਿਚ 27 ਹਜਾਰ ਠੇਕਾ ਅਧਾਰਿਤ ਮੁਲਾਜਮਾਂ ਨੂੰ ਪੱਕੇ ਕਰਨ ਬਾਰੇ ਗੰਭੀਰ ਹੁੰਦੀ ਤਾਂ
ਉਹ ਅਜਿਹਾ ਕੰਮ ਆਪਣੇ 10 ਸਾਲ ਤੋਂ ਚਲੀ ਆ ਰਹੀ ਸਰਕਾਰ ਦੇ ਸ਼ੁਰੂ ਵਿਚ ਹੀ ਕਰ ਦਿੰਦੇ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਠੇਕਾ ਅਧਾਰਿਤ ਨੌਕਰੀਆਂ ਦੇ ਖਿਲਾਫ ਰਹੀ ਹੈ ਅਤੇ 27 ਹਜਾਰ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਦਾ ਸਮਰਥਨ ਕਰਦੀ ਹੈ। ਉਨਾਂ ਕਿਹਾ ਕਿ ਪਾਰਟੀ ਬਾਦਲ ਸਰਕਾਰ ਦੁਆਰਾ ਚੋਣਾਂ ਤੋਂ ਇਕ ਮਹੀਨੇ ਪਹਿਲਾਂ ਕੀਤੇ ਅਜਿਹੇ ਐਲਾਨ ਉਤੇ ਯਕੀਨ ਨਾ ਕਰਦੇ ਹੋਏ ਇਸ ਪਿਛੇ ਕੀਤੀ ਜਾ ਰਹੀ ਰਾਜਨੀਤੀ ਦੀ ਅਲੋਚਨਾ ਕਰਦੀ ਹੈ।

Tags
Show More