DIASPORANATIONALPunjab

ਬਿਹਾਰ ਤੋਂ ਪੰਜਾਬ ਅਾੲੇ ਨਿਤਿਸ਼ ਨੂੰ ਜਦੋਂ ਅੱਖਾਂ ਵਿਚ ਵਸਾ ਲਿਅਾ

ONE MINUTE READ

ਸਿੱਖਾਂ ਦੇ ਹਰਮਨ ਪਿਆਰੇ ਬਣੇ ਨਿਤੀਸ਼ ਪਹੁੰਚੇ ਪੰਜਾਬ

ਸਿੱਖਾਂ ਦੇ ਹਰਮਨ ਪਿਆਰੇ ਬਣੇ ਨਿਤੀਸ਼ ਪਹੁੰਚੇ ਪੰਜਾਬ

ਜਲੰਧਰ,  19 ਫਰਵਰੀ, 2017, 1915 hrs

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸ਼ਲਾਘਾਯੋਗ ਪ੍ਰਬੰਧ ਕਰਨ ਲਈ ਸਿੱਖ ਜਗਤ ਦੀ ਖਾਸੀ ਵਾਹ-ਵਾਹ ਖੱਟਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮਾਗਮਾਂ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਪਹੁੰਚੇ। ਪੰਜਾਬ ਦੌਰੇ ਦੌਰਾਨ ਸਭ ਤੋਂ ਪਹਿਲਾਂ ਨਿਤੀਸ਼ ਕੁਮਾਰ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਨ੍ਹਾਂ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ।

ਉਸ ਤੋਂ ਬਾਅਦ ਨਿਤੀਸ਼ ਕੁਮਾਰ ਪਿੰਡ ਸੀਚੇਵਾਲ ਪਹੁੰਚੇ ਜਿੱਥੇ ਉਨ੍ਹਾਂ ਸੀਚੇਵਾਲ ਵਿੱਚ ਦੇਸੀ ਤਕਨੀਕ ਨਾਲ ਸਥਾਪਿਤ ਕੀਤੇ ਗਏ ਟਰੀਟਮੈਂਟ ਪਲਾਂਟ ਦਾ ਮੁਆਇਨਾ ਕੀਤਾ। ਸੀਚੇਵਾਲ ਪਹੁੰਚਣ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਟਰੀਟਮੈਂਟ ਪਲਾਂਟ ਦੇਖਣ ਤੋਂ ਬਾਅਦ ਉਨ੍ਹਾਂ ਸੰਤ ਸੀਚੇਵਾਲ ਦੇ ਉਪਰਾਲੇ ਸਦਕਾ ਸਾਫ ਕੀਤੀ ਗਈ ਪਵਿੱਤਰ ਵੇਂਈਂ ਨਦੀ ਦੇ ਦਰਸ਼ਨ ਕੀਤੇ ਤੇ ਵੇਂਈ ਵਿੱਚ ਬਾਬਾ ਸੀਚੇਵਾਲ ਨਾਲ ਬੋਟਿੰਗ ਵੀ ਕੀਤੀ।

ਮੁੱਖ ਮੰਤਰੀ ਨੇ ਜਾਣਿਆ ਕਿ ਸੁਲਤਾਨਪੁਰ ਦੇ ਟਰੀਟਮੈਂਟ ਪਲਾਂਟ ਤੋਂ ਸੋਧ ਕੇ ਕਿਵੇਂ 13 ਕਿਮੀ ਦੇ ਇਲਾਕੇ ‘ਚ ਖੇਤੀ ਨੂੰ ਪਾਣੀ ਨਾਲ ਸਿੰਜਿਆ ਜਾ ਰਿਹਾ ਹੈ। ਨਿਤੀਸ਼ ਕੁਮਾਰ ਨੇ ਵੇਂਈ ਦੀ ਸਫਾਈ ਕਰਨ ਲਈ ਸੰਤ ਸੀਚੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੇਂਈ ਨੂੰ ਸਾਫ ਕਰਨਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਵਿੱਚ ਗੰਗਾ ਦੀ ਸਫਾਈ ਕਰਨ ਲਈ ਉਹ ਸੰਤ ਸੀਚੇਵਾਲ ਦੀ ਸਲਾਹ ਲੈਣਗੇ।

Tags
Show More