NATIONAL

Jio BSNL SPL: ਬੁਰਰਰਰਾ.!!!! ਬੀਐਸਐਨਐਲ ਨੇ 249 ਰੁਪੈ `ਚ 300 ਜੀਬੀ ਡੈਟੇ ਦੀ ਬੋਲੀ ਨਾਲ ਅੰਬਾਨੀ ਦੇ ਜੀੳ ਨੂੰ ਲਲਕਾਰਿਆ..!!!

2 ਐਮਬੀਪੀਐਸ ਦੀ ਸਪੀਡ ਨਾਲ ਬੀਐਸਐਨਐਲ ਦਾ 1 ਜੀਬੀ ਤਾਂ ਇਕ ਰੁਪੈ ਤੋਂ ਵੀ ਸਸਤਾ

ਕਹਿਂਦੇ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ ? ਜੀੳ ਰਲਿਾਂਇਸ ਦੇ ਮਾਲਕ, ਮੁਕੇਸ਼ ਅੰਬਾਨੀ ਨੇ ਹਲੇ ਦੂਰ ਸੰਚਾਰ ਵਪਾਰ ਵਿਚ ਬੀਤੇ ਕੱਲ ਆਪਣੀ ਕੰਪਨੀ 50 ਰੁਪੈ ਪਿਛੇ 1 ਜੀਬੀ ਡੈਟਾ ਦੇਕੇ ਜੋ ਧਰਥੱਲੀ ਮਚਾਈ ਸੀ, ਉਸ ਦੀ ਭਾਰਤ ਸਰਕਾਰ ਦੀ ਕੰਪਨੀ ਬੀਐਸਐਨਐਲ ਨੇ ਫੂਕ ਕੱਢ ਦਿੱਤੀ ਹੈ।  ਆ ਰਹੀਆਂ ਖ਼ਬਰਾਂ ਮੁਤਾਬਿਕ ਬੀਐਸਐਨਐਲ ਦੇ ਬੁਲਾਰੇ ਨੇ ਪ੍ਰੈਸ ਨੂੰ ਦਸਿਆ ਕਿ ਕੰਪਨੀ ਬਹੁਤ ਜਲਦ ਇਕ ਉਤਸ਼ਾਹ ਜਨਕ ਸਕੀਮ ਲੈਕੇ ਆ ਰਹੀ ਹੈ, ਜੋ ਕਿ ਤਾਰ ਨਾਲ ਜੁੜਿਆ ਬਰੋਡਬੈਂਡ ਪਲੈਨ ਹੋਵੇਗਾ। ਜਿਸ ਤਹਿਤ ਸਿਰਫ 249 ਰੁਪੈ ਵਿਚ ਇਕ ਮਹੀਨੇ ਲਈ 300 ਜੀਬੀ ਡੈਟਾ ਇਸਤਮਾਲ ਕੀਤਾ ਜਾ ਸਕੇਗਾ।
ਇਸ ਦੀ ਰਫਤਾਰ ਬਾਰੇ ਦਸਦਿਆਂ ਕੰਪਨੀ ਦੇ ਬੁਲਾਰੇ ਨੇ ਦਸਿਆ ਕਿ ਇਸ ਪਲਾਨ ਦੀ ਸਪੀਡ 2 ਐਮਬੀਪੀਐਸ ਹੋਵੇਗੀ। ਦੇਖਿਆ ਜਾਵੇ ਤਾਂ ਬੀਐਸਐਨਐਲ ਦਾ 1 ਜੀਬੀ ਦਾ ਇਹ ਪਲਾਨ ਰਿਲਾਂਇਸ ਦੇ 50ਰੁਪੈ 1 ਜੀਬੀ ਦੇ ਮੁਕਾਬਲੇ, ਇਕ ਰੁਪੈ ਤੋਂ ਵੀ ਸਸਤਾ ਪਵੇਗਾ। ਬੀਐਸਐਨਐਲ ਦੇ ਤਾਰ ਨੈਟਵਰਕ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ ਹੈ।
ਭਾਰਤ ਸਰਕਾਰ ਨੇ ਆਪਣੀ ਹੋਣ ਵਾਲੀ ਖਿਚਾਈ ਤੋਂ ਜਿਥੇ ਆਪਣੇ ਆਪ ਨੂੰ ਬਚਾਇਆ ਹੈ, ਉਥੇ ਨਾਲ ਦੀ ਨਾਲ ਭਾਰਤ ਦੇ ਡੈਟਾ ਗ੍ਰਾਹਕਾਂ ਨੂੰ ਵੀ ਮੰਡੀ ਵਿਚ ਸਸਤਾ ਡੈਟਾ ਦੇ ਕੇ ਬੀਐਸਐਨਐਲ ਨੂੰ ਦੁਬਾਰਾ ਆਪਣੇ ਪੈਰਾਂ ਸਿਰ ਖੜੇ ਕਰਨ ਲਈ ਚੰਗੀ ਸ਼ੁਰੂਆਤ ਵੀ ਕੀਤੀ ਹੈ।

ਮੁਕੇਸ਼ ਅੰਬਾਨੀ ਦੀ ਜੀਉ ਉਪਰ ਬੀਐਸਐਨਐਲ ਦਾ ਹਮਲਾ

Show More

Leave a Reply

Your email address will not be published. Required fields are marked *