NATIONAL

ਬੱਬੂ ਮਾਨ ਵਰਗੇ ਵੱਡੇ ਪੰਜਾਬੀ ਗਾਇਕ ਪੰਜਾਬ ਚੋਣਾਂ ਵਿਚ ਰੁੱਝੇ ਹੋਏ ਨੇ ਆਪਣੇ ਚਹੇਤਿਆਂ ਦੇ ਪਰਚਾਰ ਵਿੱਚ

ONE MINUTE READ

 ਪੰਜਾਬੀ ਗਾਇਕ: ਅਖਾੜੇ ਅਕਾਲੀ-ਕਾਂਗਰਸੀ ਲਈ, ਚੋਣ ਪ੍ਰਚਾਰ 'ਆਪ' ਲਈ

MUSIC 4 ELECTIONS

ਕੋਈ ਅਕਾਲੀਆਂ ਲਈ, ਕੋਈ ਆਪ ਲਈ ਤੇ ਕੋਈ ਕਾਂਗਰਸ ਲਈ ਗੀਤ ਗਾ ਰਿਹਾ ਹੈ

Harish Abrol, Malerkotla, p4punjab.com
ਮਾਲੇਰਕੋਟਲਾ ਤੋਂ ਆਪ ਦੇ ਉਮੀਦਵਾਰ ਅਰਸ਼ਦ ਡਾਲੀ ਦੇ ਹੱਕ ਵਿਚ ਬੱਬੂ ਮਾਨ ਕਈ ਰੈਲੀਆਂ ਕਰ ਚੁੱਕੇ ਹਨ। ਬੱਬੂ ਨੇ ਲੋਕਾਂ ਨਾਲ ਵਾਅਦਾ ਕੀਤਾ, ਕਿ ਜੇ ਅਰਸ਼ਦ ਡਾਲੀ ਜਿੱਤ ਗਿਆ ਤਾਂ ਉਹ ਮਾਲੇਰਕੋਟਲਾ ਵਿਖੇ 4 ਘੰਟੇ ਲੰਬਾ ਅਖਾੜਾ ਲਾ ਕੇ ਜਾਣਗੇ।
ਪੰਜਾਬ ਦੇ ਸਿੰਗਰ ਵੀ ਚੋਣਾਂ ਦੇ ਮਾਹੌਲ ਵਿੱਚ ਰੰਗੇ ਗਏ ਹਨ। ਵੱਖ-ਵੱਖ ਗਾਇਕ ਪੰਜਾਬ ਵਿੱਚ ਆਪੋ-ਆਪਣੇ ਪਸੰਦ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਪੰਜਾਬ ਗਾਇਕਾਂ ਦੀ ਖ਼ਾਸ ਗੱਲ ਇਹ ਹੈ ਕਿ ਉਹ ਕਮਾਈ ਯਾਨੀ ਅਖਾੜੇ ਦੂਜੀਆਂ ਪਾਰਟੀਆਂ ਲਈ ਲਾ ਰਹੇ ਹਨ ਪਰ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਰ ਰਹੇ ਹਨ। ਬਟਾਲਾ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।
ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਵੜੈਚ ਦੇ ਹੱਕ ਵਿੱਚ ਪੰਜਾਬ ਦੇ ਕਈ ਗਾਇਕ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਹਨ। ਗਾਇਕ ਜਸਵੀਰ ਜੱਸੀ, ਪੰਮੀ ਬਾਈ ਤੇ ਤੇਜ਼ੀ ਸੰਧੂ ਨੇ ਪਿਛਲੇ ਕਈ ਦਿਨਾਂ ਤੋਂ ਬਟਾਲਾ ਵਿੱਚ ਡੇਰੇ ਲਾਏ ਹੋਏ ਹਨ ਤੇ ਗੁਰਪ੍ਰੀਤ ਵੜੈਚ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਗਾਇਕ ਜਸਵੀਰ ਜੱਸੀ ਨੇ ਆਖਿਆ ਕਿ ਉਹ ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਰੈਲੀ ਵਿੱਚ ਪ੍ਰੋਗਰਾਮ ਲਈ ਜਾ ਰਹੇ ਹਨ ਪਰ ਚੋਣ ਪ੍ਰਚਾਰ ਆਪਣੇ ਮਿੱਤਰ ਗੁਰਪ੍ਰੀਤ ਵੜੈਚ ਦੇ ਹੱਕ ਵਿੱਚ ਕਰਨਗੇ। ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਾਇਕ ਜੱਸੀ, ਪੰਮੀ ਬਾਈ ਤੇ ਤੇਜ਼ੀ ਸੰਧੂ ਬਟਾਲਾ ਦੀਆਂ ਸੜਕਾਂ ਉੱਤੇ ਗਾਣਿਆਂ ਰਾਹੀਆਂ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕਰ ਰਹੇ ਹਨ। ਗਾਇਕ ਤੇਜ਼ੀ ਸੰਧੂ ਨੇ ਆਖਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਟਾਲਾ ਵਿੱਚ ਤੇ ਗੁਰਪ੍ਰੀਤ ਵੜੈਚ ਦੇ ਹੱਕ ਵਿੱਚ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਹੈ।
ਦੂਜੇ ਪਾਸੇ ਪੰਜਾਬੀ ਗਾਇਕ ਬੱਬੂ ਮਾਨ ਚੋਣਾਂ ਵਿੱਚ ਖ਼ੂਬ ਅਖਾੜੇ ਲੱਗਾ ਰਹੇ ਹਨ ਜਿਸ ਦੀ ਝਲਕ ਪਿਛਲੇ ਦਿਨੀਂ ਗਿੱਦੜਬਾਹਾ ਵਿਖੇ ਦੇਖਣ ਨੂੰ ਮਿਲੀ। ਇੱਥੇ ਪਹਿਲਾਂ ਬੱਬੂ ਮਾਨ ਨੂੰ ਅਕਾਲੀ ਉਮੀਦਵਾਰ ਨੇ ਪ੍ਰੋਗਰਾਮ ਲਈ ਸੱਦਿਆ ਦੂਜੇ ਦਿਨ ਉਸੇ ਥਾਂ ਉੱਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬੱਬੂ ਮਾਨ ਸੱਦ ਕੇ ਰੈਲੀ ਕੀਤੀ। ਪਰ ਬੱਬੂ ਮਾਨ ਦਾ ਦਿਲ ਆਪਣੇ ਦੋਸਤ ਅਰਸ਼ਦ ਡਾਲੀ ਦੀ ਧਰਤੀ ਮਾਲੇਰਕੋਟਲਾ ਲਈ ਧੜਕ ਰਿਹਾ ਹੈ।
ਬਾਲੀਵੁੱਡ ਤੋਂ ਭਾਜਪਾ ਦੇ ਪਰਚਾਰ ਲਈ ਹੇਮਾ ਮਾਲੀਨੀ, ਸਿਮ੍ਰਤੀ ਇਰਾਨੀ ਵੀ ਪੰਜਾਬ ਪਹੁੰਚ ਰਹੀਆਂ ਹਨ।
Tags
Show More