DIASPORANATIONAL

ਮਾਨ ਨੇ ਮਲੂਕਾ ਅਰਦਾਸ ਮਾਮਲੇ ਵਿਚ ਕਿਰਪਾਲ ਸਿੰਘ ਬਡੂੰਗਰ ਤੇ ਜਥੇਦਾਰ ਗੁਰਬਚਨ ਸਿੰਘ ਨੂੰ ਕਰੜੇ ਹੱਥੀਂ ਲਿਆ

One Minute Read

Prayer for Prayer

ਸਰਬੱਤ ਖਾਲਸਾ ਵੱਲੋਂ ਨਿਯੁਕਤ ਜਥੇਦਾਰ ਸਾਹਿਬਾਨ ਹੀ ਮਹਾਨ ਰਵਾਇਤਾਂ ਨੂੰ ਕਾਇਮ ਰੱਖਣ ਦੇ ਸਮਰੱਥ ਹਨ

SS Cheema, Fatehgarh Sahib, p4punjab.com

ਅਕਾਲੀ ਦਲ ਅਮ੍ਰਿਤਸਰ ਦੇ ਮੌਜੂਦਾ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਅਕਾਲ ਤਖ਼ਤ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਹੈ, ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪੰਜਾਬ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ, ਸੱਚਾ ਤੇ ਮਾਸੂਮ ਸਾਬਿਤ ਕਰਨ ਦੇ ਚੱਕਰ ਵਿਚ ਲਗਿਆ ਹੋਇਆ ਹੈ।ਮਾਨ ਨੇ ਬਡੂੰਗਰ ਵਲੋਂ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਹੱਤਵਹੀਣ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਕਰੀਬੀ ਮੰਤਰੀ ਮਲੂਕਾ ਨੂੰ ਬਚਾਉਣ ਲਈ ਪੂਰਾ ਯਤਨ ਕਰ ਰਹੇ ਹਨ, ਜੋ ਕਿ ਸਿੱਖ ਕੌਮ ਲਈ ਬਹੁਤ ਹੀ ਨਮੋਸ਼ੀ ਵਾਲੀ ਗਲ ਹੈ।

ਸਰਬੱਤ ਖ਼ਾਲਸਾ ਵਲੋਂ ਚੁੱਣੇ ਹੋਏ ਜਥੇਦਾਰ ਸਾਹਿਬਾਨ ਨੂੰ ਫੌਰੀ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਮਾਨ ਨੇ ਕਿਹਾ ਕਿ ਇਹ ਖਾਲਸਾ ਪੰਥ ਦੀ ਰਵਾਇਤ ਰਹੀ ਹੈ ਕਿ ਜਦੋਂ ਕਿਸੇ ਨੇ ਵੀ ਸਿੱਖ ਧਰਮ, ਸਿੱਖ ਕੌਮ ਸਿੱਖੀ ਰਵਾਇਤਾਂ ਅਤੇ ਨਿਯਮਾਂ ਨੂੰ ਤੋੜਿਆ ਹੈ ਜਾਂ ਅਜਿਹੀ ਕੋਈ ਬੱਜਰ ਗੁਸਤਾਖੀ ਕੀਤੀ ਹੈ, ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਵਿਰੁੱਧ ਸਿੱਖ ਰਵਾਇਤਾਂ ਅਨੁਸਾਰ ਅਵੱਸ਼ ਕਾਰਵਾਈ ਹੋਈ ਹੈ।

ਮਾਨ ਨੇ ਆਖਿਆ ਹੈ, ਕਿ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਹੀ ਅਜਿਹੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖਣ ਅਤੇ ਸਿੱਖ ਕੌਮ ਦੀ ਆਨ ਸ਼ਾਨ ਨੂੰ ਬਹਾਲ ਕਰਾਉਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਨੂੰ ਹੀ ਸ਼੍ਰੀ ਮਲੂਕਾ ਵਿਰੁੱਧ ਕਾਰਵਾਈ ਕਰਨ ਦੀ ਜਿੱਥੇ ਅਪੀਲ ਕਰਦੇ ਹਾਂ, ਉਥੇ ਐਸ ਜੀ ਪੀ ਸੀ ਦੇ ਮੌਜੂਦਾ ਪ੍ਰਧਾਨ ਸ਼੍ਰੀ ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਅਜਿਹੀਆਂ ਜਾਂਚ ਕਮੇਟੀਆਂ ਬਣਾ ਕੇ ਸਿਆਸਤਦਾਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਦੀ ਬਜਾਏ ਸਿੱਖੀ ਰਵਾਇਆਂ ਅਨੁਸਾਰ ਜਥੇਦਾਰ ਸਾਹਿਬਾਨ ਵੱਲੋਂ ਹੋਣ ਵਾਲੀ ਕਾਰਵਾਈ ਵਿਚ ਯੋਗਦਾਨ ਪਾਉਣ ਤਾਂ ਬੇਹਤਰ ਹੋਵੇਗਾ।

Tags
Show More