NATIONAL

ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਨੇ ਅਰਸ਼ਦ ਡਾਲੀ ਨੂੰ ਆਪਣਾ ਉਮੀਦਵਾਰ ਚੁਣ ਲਿਆ ਹੈ

Malerkotla AAP Connection 

ਮਾਲੇਰਕੋਟਲਾ ਸੀਟ ਪੰਜਾਬ ਚੋਣਾਂ ਵਿਚ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ

Harish Abrol, Malerkotla, p4punjab.com

ਵਿਧਾਨ ਸਭਾ ਚੋਣਾਂ ਲਈ ਆਪ ਦੀ ਚੌਥੀ ਸੂਚੀ ਸਰਵਜਨਿਕ ਕੀਤੇ ਜਾਣ ਤੋਂ ਬਾਦ ਕਈ ਨਾਮ ਚਰਚਾ ਵਿਚ ਆਏ ਹਨ। ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪੰਜਾਬ ਦੀ ਮੁਸਲਿਮ ਸੀਟ ਮਾਲੇਰਕੋਟਲਾ ਲਈ ਆਪ ਦਾ ਉਮੀਦਵਾਰ ਜਨਾਬ ਅਰਸ਼ਦ ਡਾਲੀ। ਅਰਸ਼ਦ ਡਾਲੀ ਦੇ ਰਾਜਨੀਤਕ ਇਤਿਹਾਸ ਨੂੰ ਜਾਨਣ ਵੇਲੇ ਇਹ ਸਾਹਮਣੇ ਆਇਆ ਕਿ ਡਾਲੀ ਕਰੀਬ 1998 ਤੋਂ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੈ।

ਫਿਲਮਾਂ ਵਿਚ ਕਾਫੀ ਮਸਰੂਫੀਅਤ ਬਣੀ ਹੋਣ ਤੋਂ ਬਾਦ ਵੀ ਡਾਲੀ ਨੇ ਰਾਜਨੀਤੀ ਨਾਲੋਂ ਆਪਣਾ ਨਾਤਾ ਨਹੀਂ ਟੁਟੱਣ ਦਿੱਤਾ। ਭਗਵੰਤ ਮਾਨ ਤੇ ਗੁਰਪ੍ਰੀਤ ਸਿੰਘ ਵੜੈਚ ਦਾ ਕਰੀਬੀ ਮੰਨਿਆ ਜਾਂਦਾ ਅਰਸ਼ਦ ਡਾਲੀ ਪਹਿਲਾਂ ਰਾਜਨੀਤਕ ਹੋਕੇ ਬਾਦ ਵਿਚ ਕਲਾਕਾਰ ਹੈ, ਜਦੋਂ ਕਿ ਗੁਰਪ੍ਰੀਤ ਤੇ ਭਗਵੰਤ ਉਪਰ ਇਹੋ ਗੱਲ ਉਲਟੀ ਬੈਠਦੀ ਹੈ, ਕਿ ਉਹ ਦੋਵੇਂ ਪਹਿਲਾਂ ਕਲਾਕਾਰ ਨੇ ਤੇ ਬਾਦ ਵਿਚ ਰਾਜਨੀਤਕ ਹਨ।

ਮਾਲੇਰਕੋਟਲਾ ਸੀਟ ਦੀ ਸਿਆਸਤ ਹਾਲਾਂਕਿ ਪੰਜਾਬ ਦੀ ਸਿਆਸਤ ਨੂੰ ਕਿਸੇ ਸਿੱਧੇ ਰੂਪ ਨਾਲ ਪ੍ਰਭਾਵਿਤ ਤਾਂ ਨਹੀਂ ਕਰਦੀ ਪਰ ਰਾਜ ਦੀ ਇਕੋ ਇਕ ਮੁਸਲਿਮ ਸੀਟ ਹੋਣ ਕਰਕੇ, ਇਹ ਸੀਟ ਪੰਜਾਬ ਚੋਣਾਂ ਵਿਚ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪਿਛਲੀ ਵਾਰ ਵਿਧਾਨ ਸਭਾ ਸੀਟ ਅਮਰਗੜ੍ਹ ਤੋਂ ਆਪਣੀ ਕਿਸਮਤ ਅਜ਼ਮਾ ਚੁੱਕੇ ਅਰਸ਼ਦ ਡਾਲੀ ਲਈ ਆਉਣ ਵਾਲੇ 15 ਦਿਨ ਕਾਫੀ ਮੁਸ਼ਕਤ ਭਰੇ ਰਹਿਣਗੇ, ਕਿਉਂਕਿ ਸ਼ਹਿਰ ਦੀਆਂ ਸਮਸਿਆਵਾਂ ਤੇ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹ ਆਪਣੀ ਪਾਰਟੀ ਤੋਂ ਮਾਲੇਰਕੋਟਲਾ ਲਈ ਕੀ ਵਿਸ਼ੇਸ਼ ਚੋਣ ਪੱਤਰ ਲਿਖਵਾ ਪਾਉਂਦਾ ਹੈ, ਇਸ ਉਪਰ ਉਨ੍ਹਾਂ ਦੀ ਜਿੱਤ ਹਾਰ ਦਾ ਨਤੀਜਾ ਕਾਫੀ ਨਿਰਭਰ ਕਰਨ ਵਾਲਾ ਹੈ।

ਆਪ ਨੇ ਬਠਿੰਡਾ, ਖੰਨਾ, ਮੋਗਾ ਸਮੇਤ ਕੁਲ 18 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

Tags
Show More