NATIONAL

ਮੇਰੀ ਗੱਡੀ ਉਤੇ ਹਮਲਾ ਬਾਦਲਾਂ ਵੱਲੋਂ ਮੈਨੂੰ ਡਰਾ ਕੇ ਪੰਜਾਬ ਤੋਂ ਦੂਰ ਰੱਖਣ ਲਈ ਕਰਵਾਇਆ ਗਿਆ – ਕੇਜਰੀਵਾਲ

AAP Connection

ਅਕਾਲੀਆਂ ਅਤੇ ਕਾਂਗਰਸ ਵੱਲੋਂ ਤਬਾਹ ਕੀਤੇ ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਉਹ ਕਦੇ ਨਹੀਂ ਤੋੜ ਸਕਦੇ – ਕੇਜਰੀਵਾਲ

Sanju Abrol, Dhuri/Amargarh, p4punjab.com

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਉਤੇ ਵਰਦਿਆਂ ਕਿਹਾ ਕਿ ਉਨਾਂ ਦੀ ਗੱਡੀ ਉਤੇ ਨਿਹਾਲਸਿੰਘ ਵਾਲਾ ਵਿਖੇ ਬਾਦਲਾਂ ਵੱਲੋਂ ਹਮਲਾ ਉਨਾਂ ਨੂੰ ਡਰਾ ਕੇ ਪੰਜਾਬ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੈ, ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਉਹ ਕਦੇ ਨਹੀਂ ਤੋੜ ਸਕਦੇ, ਜੋ ਕਿ ਅਕਾਲੀਆਂ ਅਤੇ ਕਾਂਗਰਸ ਵੱਲੋਂ ਤਹਿਸ ਨਹਿਸ ਕੀਤਾ ਗਿਆ ਹੈ।

ਕੇਜਰੀਵਾਲ ਨੇ ਅਕਾਲੀ-ਭਾਜਪਾ ਸਰਕਾਰ ਨੂੰ ਹਮਲੇ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਦੱਸਦਿਆਂ ਕਿਹਾ ਕਿ ਉਨਾਂ ਦੀ ਸੁਰੱਖਿਆ ਵਿੱਚ ਉਸ ਵੇਲੇ ਜਾਣ ਬੁੱਝ ਕੇ ਅੜਿੱਕਾ ਪਾਇਆ ਗਿਆ, ਜਦੋਂ ਉਹ ਮੰਗਲਵਾਰ ਨੂੰ ਨਿਹਾਲਸਿੰਘ ਵਾਲਾ ਵਿਖੇ ਰੈਲੀ ਕਰਨ ਜਾ ਰਹੇ ਸਨ।

ਆਪਣੇ 11 ਦਿਨਾ ਪੰਜਾਬ ਦੌਰੇ ਦੇ ਚੌਥੇ ਦਿਨ ਇੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਅਤੇ ਪੰਜਾਬ ਵਿੱਚ ਹੋਣ ਦੇ ਕਾਰਨ ਉਨਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਅਕਾਲੀ-ਭਾਜਪਾ ਸਰਕਾਰ ਦੀ ਹੈ।

3

ਕੇਜਰੀਵਾਲ ਨੇ ਕਿਹਾ, “ਮੈਂ ਖੁਦ ਇੱਕ ਪੁਲਿਸ ਅਧਿਕਾਰੀ ਨੂੰ ਵੇਖਿਆ ਹੈ ਕਿ ਉਹ 15-20 ਬੰਦਿਆਂ ਦੇ ਗਰੁੱਪ ਨੂੰ ਇਸ਼ਾਰੇ ਕਰ ਰਿਹਾ ਸੀ, ਜੋ ਮੇਰੇ ਵੱਲ ਵਧ ਰਹੇ ਸਨ ਅਤੇ ਮੇਰੀ ਗੱਡੀ ਉਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।” ਉਨਾਂ ਕਿਹਾ ਕਿ ਕੀ ਕੋਈ ਬਾਦਲਾਂ ਨਾਲ ਪੰਜਾਬ ਵਿੱਚ ਅਜਿਹਾ ਕਰ ਸਕਦਾ ਹੈ। ਉਨਾਂ ਕਿਹਾ ਕਿ ਇਹ ਬਾਦਲਾਂ ਦੀ ਸੋਚੀ-ਸਮਝੀ ਚਾਲ ਹੈ। ਕੁੱਝ ਮਹੀਨੇ ਪਹਿਲਾਂ ਕੇਜਰੀਵਾਲ ਉਤੇ ਲੁਧਿਆਣਾ ਨੇੜੇ ਵੀ ਹਮਲਾ ਹੋਇਆ ਸੀ। ਉਸ ਵੇਲੇ ਅਕਾਲੀਆਂ ਦੇ ਇੱਕ ਗਰੁੱਪ ਨੇ ਉਨਾਂ ਦੀ ਗੱਡੀ ਉਤੇ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ ਸਨ।

ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਉਨਾਂ ਨੂੰ ਬਾਦਲਾਂ ਵੱਲੋਂ ਮੁਹੱਈਆ ਸੁਰੱਖਿਆ ਦੀ ਕੋਈ ਜਰੂਰਤ ਨਹੀਂ ਹੈ। ਕੇਜਰੀਵਾਲ ਨੇ ਕਿਹਾ, “ਬਾਦਲਾਂ ਵੱਲੋਂ ਮੈਨੂੰ ਕਿਸੇ ਸੁਰੱਖਿਆ ਦੀ ਜਰੂਰਤ ਨਹੀਂ। ਮੈਂ ਇੱਥੇ ਪੰਜਾਬ ਦੀ ਭਲਾਈ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਆਇਆ ਹਾਂ। ਜੀਵਨ ਅਤੇ ਮੌਤ ਬਾਦਲ ਦੇ ਹੱਥ ਵਿੱਚ ਨਹੀਂ ਹੈ ਅਤੇ ਮੈਂ ਆਪਣੀ ਜਿੰਦਗੀ ਪ੍ਰਮਾਤਮਾ ਦੇ ਆਸੀਰਵਾਦ ਨਾਲ ਜੀਵਾਂਗਾ। ਪੰਜਾਬ ਦੀ ਭਲਾਈ ਲਈ ਮੈਂ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਵੀ ਤਿਆਰ ਹਾਂ ਅਤੇ ਪੰਜਾਬ ਦੇ ਲੋਕਾਂ ਲਈ ਮੈਂ ਆਖਰੀ ਸਾਹ ਤੱਕ ਲੜਦਾ ਰਹਾਂਗਾ”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕੀਤੀ। ਉਨਾਂ ਕਿਹਾ ਕਿ ਮੋਦੀ ਨੂੰ ਇਹ ਕਹਿੰਦਿਆਂ ਸ਼ਰਮ ਆਉਣੀ ਚਾਹੀਦੀ ਹੈ ਕਿ 2ਜੀ ਅਤੇ ਕੋਲ ਘੋਟਾਲਾ ਕਰਨ ਵਾਲੇ ਲੋਕ ਨੋਟਬੰਦੀ ਕਾਰਨ ਪ੍ਰਭਾਵਿਤ ਹੋਏ ਹਨ।  ਦੂਜੇ ਪਾਸੇ ਨੋਟਬੰਦੀ ਕਾਰਨ ਕਿਸਾਨ, ਦੁਕਾਨਦਾਰ, ਔਰਤਾਂ ਅਤੇ ਸਰਕਾਰੀ ਕਰਮਚਾਰੀ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕ ਦੀ ਕਮਾਈ ਲੈਣ ਲਈ ਬੈਂਕਾਂ ਦੀਆਂ ਲੰਬੀਆਂ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ।

4 (1)

ਕੇਜਰੀਵਾਲ ਨੇ ਕਿਹਾ ਕਿ ਨੋਟਬੰਦੀ ਦੇ ਨਾਂਅ ਉਤੇ ਮੋਦੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ, ਜਦਕਿ ਇਸਦਾ ਅਸਲ ਫਾਇਦਾ ਵਪਾਰਿਕ ਘਰਾਣਿਆਂ ਨੂੰ ਹੋਇਆ ਹੈ। ਉਨਾਂ ਕਿਹਾ ਕਿ ਜੇਕਰ ਮੋਦੀ ਅਸਲ ਵਿੱਚ ਕਾਲਾ ਧਨ ਕੱਢਣਾ ਚਾਹੁੰਦੇ ਹਨ, ਤਾਂ ਬਾਦਲਾਂ ਤੇ ਅਮਰਿੰਦਰ ਸਿੰਘ ਕੋਲੋਂ ਕਢਵਾਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿੱਚ ਬਾਦਲਾਂ ਕੋਲ ਬਹੁਤ ਜਿਆਦਾ ਕਾਲਾ ਧਨ ਹੈ ਅਤੇ ਅਮਰਿੰਦਰ ਸਿੰਘ ਦਾ ਕਾਲਾ ਧਨ ਸਵਿੱਸ ਬੈਂਕ ਵਿੱਚ ਪਿਆ ਹੈ, ਜੋ ਮੋਦੀ ਨੂੰ ਵਾਪਿਸ ਲਿਆਉਣਾ ਚਾਹੀਦਾ ਹੈ।

ਕੇਜਰੀਵਾਲ ਨੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਉਤੇ ਹਮਲੇ ਨੂੰ ਬਹੁਤ ਮੰਦਭਾਗਾ ਦੱਸਿਆ। ਉਨਾਂ ਕਿਹਾ ਕਿ ਧਾਰਮਿਕ ਪ੍ਰਚਾਰਕਾਂ ਉਤੇ ਸ਼ਰੇਆਮ ਹਮਲੇ ਹੋ ਰਹੇ ਹਨ ਅਤੇ ਉਹ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਬਾਦਲ ਆਮ ਆਦਮੀ ਦੀ ਸੁਰੱਖਿਆ ਦਾ ਭਰੋਸਾ ਕਿਵੇਂ ਦੇ ਸਕਦੇ ਹਨ। ਉਨਾਂ ਨੇ ਪੰਜਾਬ ਦੇ ਅੰਦਰ ਕਾਨੂੰਨ-ਵਿਵਸਥਾ ਨੂੰ ਤਹਿਸ-ਨਹਿਸ ਦੱਸਿਆ।

ਕੇਜਰੀਵਾਲ ਨੇ ਕਿਹਾ ਕਿ ਪੰਥਕ ਸਰਕਾਰ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਾਕ-ਏ-ਕੁਰਾਨ ਅਤੇ ਭਗਵਤ ਗੀਤਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਨ ਵਿੱਚ ਅਸਫਲ ਰਹੀ ਹੈ। ਕੇਜਰੀਵਾਲ ਨੇ ਕਿਹਾ “ਕਈ ਵਾਰ ਮੈਂ ਇਹ ਸੋਚਦਾ ਹਾਂ ਕਿ ਜੇਕਰ ਬਰਗਾੜੀ ਘਟਨਾ ਦੇ ਦੋਸ਼ੀਆਂ ਦੀ ਪਿੱਠ ਉਤੇ ਬਾਦਲਾਂ ਦਾ ਹੱਥ ਨਹੀਂ, ਤਾਂ ਫਿਰ ਉਹ ਕਿਵੇਂ ਆਜਾਦ ਘੁੰਮ ਸਕਦੇ ਹਨ।” ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਫੜ ਕੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।

ਇਸਦੇ ਨਾਲ ਹੀ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਇਆ ਕਿ ਇਹ ਦੋਵੇਂ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨਾਂ ਨੇ ਸੁਣਿਆ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਆਦਾਤਰ ਹੋਰਡਿੰਗਸ ਬਾਦਲਾਂ ਵੱਲੋਂ ਲਗਵਾਏ ਗਏ ਹਨ।

ਇਸੇ ਕਾਰਨ ਦੋਵਾਂ ਵੱਲੋਂ ਹੱਥ ਮਿਲਾ ਕੇ ਉਸਨੂੰ ਕਾਲੀਆ ਝੰਡੀਆਂ ਵਿਖਾਈਆਂ ਜਾਂਦੀਆਂ ਹਨ, ਜਦੋਂ ਵੀ ਕਿਸੇ ਰੈਲੀ ਨੂੰ ਸੰਬੋਧਨ ਕਰਨ ਜਾਂਦੇ ਹਨ, ਜਦਕਿ ਕਿਸੇ ਵੀ ਅਕਾਲੀ ਜਾਂ ਕਾਂਗਰਸੀ ਨੂੰ ਰੈਲੀਆਂ ਦੌਰਾਨ ਕਾਲੀਆਂ ਝੰਡੀਆਂ ਨਹੀਂ ਵਿਖਾਈਆਂ ਜਾਂਦੀਆਂ।

Tags
Show More