NATIONALOPINION

ਯਹ ਕੈਸੀ ਜ਼ੁਬਾਂਬੰਦੀ ਹੈ ਤੇਰੀ ਮਹਿਫਿਲ ਮੇਂ, ਯਹਾਂ ਤੋ ਬਾਤ ਕਰਨੇ ਕੋ ਤਰਸਤੀ ਹੈ ਜੁਬਾਂ ਮੇਰੀ

ਸੂਤਰਾਂ ਤੋ ਮਿਲ ਰਹੀ ਜਾਣਕਾਰੀ ਮੁਤਾਬਿਕ ਤਖ਼ਤ ਸ੍ਰੀ ਦਮਦਮਾਂ ਸਾਹਿਬ ਵਿਖੇ ਹੋਣ ਜਾ ਰਹੇ ਸਰਬਤ ਖਾਲਸਾ ਸਮਾਗਮ ਨੂੰ ਲੈਕੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲੀਸ ਨੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਸਰਬਤ ਖਾਲਸਾ ਨੂੰ ਲੈਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਸੇ ਰਾਹ ਤੇ ਚਲ ਰਹੀ ਹੈ।

ਜਿਵੇ ਇਕ ਨਿਜੀ ਚੈਨਲ NDTV ਤੇ ਕੇਂਦਰ ਸਰਕਾਰ ਨੇ ਇਕ ਦਿਨ ਦੀ ਪ੍ਰਸਾਰਣ ਤੇ ਰੋਕ ਲਗਾ ਕੇ ਪ੍ਰੈਸ ਦੀ ਅਵਾਜ਼ ਬੰਦ ਕੀਤੀ, ਠੀਕ ਉਸੇ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਸਵਿਧਾਨ ਦੁਆਰਾ ਮਿਲੀ ਬੋਲਣ ਦੀ ਅਜਾਦੀ ਜਾਂ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਰੋਕ ਲਗਾਉਂਣ ਦੀ ਕੋਸ਼ਿਸ਼ ਕੀਤੀ ਹੈ।

ਪੰਜਾਬ ਸਰਕਾਰ ਦੀ ਇਹ ਕਾਰਵਾਈ ਸੰਕੇਤ ਕਰਦੀ ਹੈ ਜਿਵੇਂ ਸਰਕਾਰ ਸਰਬਤ ਖਾਲਸਾ ਤੋ ਡਰ ਗਈ ਹੋਵੇ। ਮੈ ਸਰਬਤ ਖਾਲਸਾ ਦੀ ਹਮਾਇਤ ਜਾਂ ਵਿਰੋਧ ਵਿਚ ਨਹੀ ਮੇਰਾ ਮਕਸਦ ਸਿਰਫ ਲੋਕਾਂ ਨੂੰ ਵਿਧਾਨ ਦੁਆਰਾ ਮਿਲੀ ਅਜਾਦੀ ਬਹਾਲ ਰਖਣ ਲਈ ਅਵਾਜ਼ ਬੁਲੰਦ ਕਰਨਾ ਹੈ।

ਜਿਸ ਤਰ੍ਹਾਂ ਨਾਲ ਪੁਲੀਸ ਤੜਕਸਾਰ ਸਰਬਤ ਖਾਲਸਾ ਦੇ ਹਮਾਇਤੀਆਂ ਦੇ ਘਰਾਂ ਵਿਚ ਛਾਪੇਮਾਰੀ ਕਰਕੇ ਪਰਵਾਰਿਕ ਮੈਂਬਰਾਂ ਵਿਚ ਦਹਿਸ਼ਤ ਪੈਦਾ ਕਰ ਰਹੀ ਹੈ ਉਹ ਇਵੇ ਲਗਦਾ ਹੈ ਜਿਵੇ ਪੰਜਾਬ ਵਿਚ ਬੋਲਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਫਿਰ ਤੋਂ ਪਾਬੰਦੀ ਲੱਗ ਗੲੀ ਹੋਵੇ।

ਪਿਛਲੀ ਵਾਰ ਚੱਬਾ ਵਿਚ ਹੋਏ ਸਰਬਤ ਖਾਲਸਾ ਦੋਰਾਨ ਮਹਿਸੂਸ ਹੋ ਰਿਹਾ ਸੀ ਕਿ ਇਕ ਇੰਕਲਾਬ ਪੈਦਾ ਹੋਣ ਜਾ ਰਿਹਾ ਹੈ, ਪਰ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ। ਇਕ ਸਾਲ ਬਾਅਦ ਵੀ ਅਜਿਹਾ ਕੁਝ ਨਹੀ ਹੋਇਆ ਜਿਸ ਤੇ ਮਾਣ ਕੀਤਾ ਜਾ ਸਕੇ।

ਸਰਬਤ ਖਾਲਸਾ ਦੁਆਰਾ ਥਾਪੇ ਜਥੇਦਾਰ, ਕੌਮੀ ਜਥੇਦਾਰ ਆਪਣੀ ਪਾਰਟੀ ਦੇ ਪ੍ਰਧਾਨ ਦੇ ਆਦੇਸ਼ ਦੀ ਉਡੀਕ ਵਿਚ ਨਸ਼ਾ ਛੁਡਾਉਂ ਮਾਰਚ ਕਢਦੇ ਨਜ਼ਰ ਆਏ।

ਇਕ ਸਾਲ ਵਿਚ ਇਹ ਜਥੇਦਾਰ ਇਹ ਵੀ ਫੈਸਲਾ ਨਹੀ ਲੈ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਰਿਪੋਰਟ ਪੇਸ਼ ਨਾ ਕਰ ਸਕਣ ਤੇ ਗ੍ਰਹਿ ਮੰਤਰੀ ਖਿਲਾਫ ਕੀ ਕਾਰਵਾਈ ਕਰਨੀ ਚਾਹੀਦੀ ਹੈ।

ਅਜਿਹਾ ਹੀ ਹੁਣ ਹੋ ਜਾਣਾ ਸੀ। ਖ਼ੈਰ ਇਸ ਸਰਬਤ ਖਾਲਸਾ ਲਈ ਪ੍ਰਬੰਧਕ ਵੀ ਮਾਨਸਿਕ ਤੌਰ ਤੇ ਤਿਆਰ ਨਹੀ ਸੀ। ਜਿਸ ਦਿਨ ਸਰਬਤ ਖਾਲਸਾ ਵਲੋ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਦੀ ਅਗਵਾਈ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਣ ਵਾਲੇ ਸਿੰਘਾਂ ਨੂੰ ਸੋਪ ਦਿਤੀ ਸੀ ਉਸ ਦਿਨ ਤੋ ਹੀ ਮਹਿਸੂਸ ਹੋ ਰਿਹਾ ਸੀ ਕਿ ਸਭ ਕੁਝ ਅਧ ਮੰਨੇ ਮਨ ਨਾਲ ਕੀਤਾ ਜਾ ਰਿਹਾ ਹੈ।

ਕਦੇ ਭਾਈ ਹਵਾਰਾ ਦੀ ਚਿਠੀ ਨੂੰ ਲੈ ਕੇ ਵਿਵਾਦ , ਕਦੇ ਕਿਹਾ ਜਾਂਦਾ ਸੀ ਕਿ ਸਰਬਤ ਖਾਲਸਾ ਵਿਚ ਜੈਕਾਰਿਆਂ ਦੀ ਗ਼ੂਜ਼ ਨਾਲ ਥਾਪੇ ਜਥੇਦਾਰ ਨੂੰ ਹਾਲੇ ਧਾਰਮਿਕ ਮਾਮਲਿਆਂ ਦੀ ਸੰਪੂਰਨ ਜਾਣਕਾਰੀ ਹੀ  ਨਹੀ ਹੈ। ਹੁਣ ਸਰਕਾਰ ਇਨਾਂ ਆਗੂਆਂ ਦੀ ਗ੍ਰਿਫਤਾਰੀ ਕਰਨ ਦੇ ਹੁਕਮ ਚਾੜ ਕੇ ਭਗੋੜਿਆਂ ਨੂੰ ਮੌਕਾ ਪ੍ਰਦਾਨ ਕਰ ਰਹੀ ਹੈ। ੳੁਹ ਵੀ ੳੁਨ੍ਹਾਂ ਭਗੋੜਿਅਾਂ ਨੂੰ, ਜਿਹੜੇ ਖੁਦ ਨੂੰ ਪੰਥ ਦੇ ਮਰਜੀਵੜੇ ਸਿਪਾਹੀ ਕਹਿੰਦੇ ਹਨ।

ਚਰਨਜੀਤ ਸਿੰਘ

ਸੰਪਾਦਕ, 5aabnow.com

Tags
Show More