NATIONALSPORTS

ਯਾਵਰਾਜ ਸਿੰਘ ਦੀ ਭਾਬੀ ਬਿਨਾਂ ਮਤਲਬ ਬਦਨਾਮ ਕਰ ਰਹੀ ਐ ਭਾਰਤੀ ਸਟਾਰ ਨੂੰ

ਯੁਵਰਾਜ ਕੁਨੈਕਸ਼ਨ

ਯੁਵਰਾਜ ਸਿੰਘ ਜਾਂ ਉਨ੍ਹਾਂ ਦੀ ਮਾਂ ਵਲੋਂ ਅਜੇ ਤਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ

Raj Vashisht, Chandigarh, p4punjab.com

ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ, ਪਰ ਕਈ ਵਾਰ ਵੱਡੇ ਘਰ ਦਾ ਹਿੱਸਾ ਬਣ ਕੇ ਰਹੇ ਰਿਸ਼ਤੇਦਾਰ, ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਆਪਣੇ ਪਰਿਵਾਰ ਦੇ ਮਸ਼ਹੂਰ ਚੇਹਰਿਆਂ ਨੂੰ ਬਦਨਾਮ ਕਰਨ ‘ਤੇ ਉਤਰ ਆਉਂਦੇ ਹਨ। ਟੀਵੀ ਸੀਰੀਅਲ ਬਿੱਗ ਬਾਸ ਵਿਚ ਪ੍ਰਤੀਯੋਗੀ ਅਕਾਂਕਸ਼ਾ ਸ਼ਰਮਾਂ, ਬੇਵਜਹ ਯੁਵਰਾਜ ਸਿੰਘ ਤੇ ਹੀ ਇਲਜ਼ਾਮ ਲਾਈ ਜਾ ਰਹੀ ਹੈ। ਪੂਰਾ ਦੇਸ਼ ਜਾਣਦਾ ਹੈ, ਕਿ ਯੁਵਰਾਜ ਸਿੰਘ ਉਹ ਦਿਗੱਜ ਖਿਡਾਰੀ ਹੈ, ਜਿਸਨੇ ਹਮੇਸ਼ਾਂ ਲੋੜ ਪੈਣ ਤੇ ਦੇਸ਼ ਪ੍ਰਤੀ ਆਪਣੇ ਪੂਰੇ ਜੀ ਜਾਨ ਨਾਲ ਦੇਸ਼ ਦੇ ਮਾਣ ਨੂੰ ਵਧਾਇਆ ਹੈ।

ਪਿਛਲੇ ਹਫਤੇ ‘ਬਿੱਗ ਬੌਸ’ ਦੇ ਘਰੋਂ ਬਾਹਰ ਹੋਣ ਲਈ ਨਾਮੀਨੇਟ ਹੋਏ ਮੈਂਬਰਾਂ ਲਈ ਆਈਆਂ ਵੋਟਾਂ ਦੇ ਲਿਹਾਜ਼ ਨਾਲ ਅਕਾਂਕਸ਼ਾ ਸ਼ਰਮਾ ਨੂੰ ਬਾਕੀ ਮੈਂਬਰਾਂ ਦੇ ਮੁਕਾਬਲੇ ਘੱਟ ਵੋਟਾਂ ਮਿਲੀਆਂ, ਜਿਸ ਦੀ ਵਜ੍ਹਾ ਕਾਰਨ ਅਕਾਂਕਸ਼ਾ ‘ਬਿੱਗ ਬੌਸ 10’ ‘ਚੋਂ ਬਾਹਰ ਹੋ ਗਈ ਹੈ। ਦੱਸਣਯੋਗ ਹੈ ਕਿ ਅਕਾਂਕਸ਼ਾ ਸ਼ਰਮਾ ਕ੍ਰਿਕਟਰ ਯੁਵਰਾਜ ਸਿੰਘ ਦੀ ਭਾਬੀ ਹੈ। ਅਕਾਂਕਸ਼ਾ ਦਾ ਵਿਆਹ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਨਾਲ ਹੋਇਆ ਹੈ। ਅਕਾਂਕਸ਼ਾ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਪ੍ਰੇਸ਼ਾਨੀਆਂ ਨੂੰ ਕੈਮਰੇ ਦੇ ਸਾਹਮਣੇ ਸਾਂਝਾ ਕੀਤਾ ਸੀ।

ਹੁਣ ਅਕਾਂਕਸ਼ਾ ਸ਼ਰਮਾ ‘ਬਿੱਗ ਬੌਸ 10’ ਦੇ ਮੁਕਾਬਲੇਬਾਜ਼ ਦੇ ਤੌਰ ‘ਤੇ ਘਰੋਂ ਬਾਹਰ ਹੋ ਗਈ ਹੈ। ਘਰੋਂ ਬਾਹਰ ਹੋਣ ਤੋਂ ਬਾਅਦ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ‘ਚ ਅਕਾਂਕਸ਼ਾ ਨੇ ਖੁਲਾਸਾ ਕੀਤਾ ਹੈ ਕਿ ਯੁਵਰਾਜ ਡਰੱਗਸ ਦੀ ਵਰਤੋਂ ਕਰਦਾ ਸੀ। ਇੰਨਾ ਹੀ ਨਹੀਂ ਅਕਾਂਕਸ਼ਾ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਯੁਵਰਾਜ ਨੇ ਖੁਦ ਉਸ ਨੂੰ ਇਹ ਗੱਲ ਦੱਸੀ ਕਿ ਉਹ ਸਿਗਰਟ ਪੀਂਦਾ ਹੈ। ਅਕਾਂਕਸ਼ਾ ਨੇ ਆਪਣੀ ਸੱਸ ਸ਼ਬਨਮ ਨੂੰ ਲੈ ਕੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਅਕਾਂਕਸ਼ਾ ਨੇ ਕਿਹਾ ਕਿ ਉਸ ਨੇ ਸ਼ੋਅ ਦੀ ਐਂਟਰੀ ਦੌਰਾਨ ਜਿਹੜੀਆਂ ਗੱਲਾਂ ਆਖੀਆਂ ਸਨ, ਉਸ ‘ਤੇ ਅੱਜ ਵੀ ਕਾਇਮ ਹੈ। ਉਸ ਨੇ ਕਿਹਾ, ‘ਜ਼ੋਰਾਵਰ ਨਾਲ ਮੇਰਾ ਵਿਆਹ ਸਿਰਫ ਕਾਗਜ਼ਾਂ ‘ਤੇ ਹੋਇਆ ਹੈ।’

ਅਕਾਂਕਸ਼ਾ ਦੇ ਬਿਆਨ ਤੋਂ ਬਾਅਦ ਯੁਵਰਾਜ ਸਿੰਘ ਜਾਂ ਉਨ੍ਹਾਂ ਦੀ ਮਾਂ ਵਲੋਂ ਅਜੇ ਤਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਅਕਾਂਕਸ਼ਾ ਨੂੰ ਲੈ ਕੇ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਨੇ ਵੀ ਖੁੱਲ੍ਹ ਕੇ ਆਪਣੀ ਗੱਲ ਰੱਖੀ ਸੀ। ਸ਼ਬਨਮ ਸਿੰਘ ਨੇ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘ਅਕਾਂਕਸ਼ਾ ਤੇ ਜ਼ੋਰਾਵਰ ਦੇ ਤਲਾਕ ਦਾ ਮਾਮਲਾ ਅਜੇ ਕੋਰਟ ‘ਚ ਪੈਂਡਿੰਗ ਹੈ। ਅਕਾਂਕਸ਼ਾ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਨਤਕ ਤੌਰ ‘ਤੇ ਗੱਲਬਾਤ ਕਰੇ। ਮੈਂ ਕੋਰਟ ‘ਚ ਉਸ ਦੇ ਖਿਲਾਫ ਪਟੀਸ਼ਨ ਦਰਜ ਕਰ ਦਿੱਤੀ ਹੈ। ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਬਾਹਰੀ ਇਸ ਮਾਮਲੇ ਬਾਰੇ ਨਾ ਜਾਣੇ।’

ਹਾਲਾਂਕਿ ਇਸ ਸਾਰੇ ਕਾਸੇ ਨਾਲ ਉਸ ਨੂੰ ਕੁਝ ਵੀ ਹਾਸਿਲ ਨਹੀਂ ਹੋਵੇਗਾ, ਕਿਉਂਕਿ ਯੁਵਰਾਜ ਸਿੰਘ ਨਾ ਸਿਰਫ ਭਾਰਤੀ ਕ੍ਰਿਕਟ ਦਾ ਬੇਤਾਜ ਬਾਦਸ਼ਾਹ ਹੈ, ਸਗੋਂ ਕੈਂਸਰ ਤੇ ਜ਼ਿੰਦਗੀ ਦੀ ਲੜਾਈ ਵੀ ਵਿਚ ਜੇਤੂ ਰਹਿਣ ਵਾਲਾ ਸਿਪਾਹੀ ਹੈ, ਜੋ ਕਿੰਨਿਆਂ ਹੀ ਰੋਗੀਆਂ ਲਈ ਜ਼ਿੰਦਗੀ ਦਾ ਚਾਨਣ ਮੁਨਾਰਾ ਬਣੇਗਾ।

Tags
Show More