NATIONAL

ਰਾਜਨਾਥ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ 5 ਨਵੰਬਰ ਨੂੰ ਐਸ.ਜੀ.ਪੀ.ਸੀ. ਦਾ ਇਜਲਾਸ ਬੁਲਾਉਣ ਦੇ ਹੁਕਮਾਂ ਨੂੰ ਫਿਰ ਵਿਚਾਰੇ – ਸਿਮਰਨਜੀਤ ਸਿੰਘ ਮਾਨ

ਰਾਜਨਾਥ ਸਿੰਘ ਪ੍ਰਕਾਸ਼ ਸਿੰਘ ਬਾਦਲ ਕੁਨੈਕਸ਼ਨ

ਸੰਘ ਦੇ ਮਿਲੇ ਨਿਰਦੇਸ਼ਾਂ ਕਰਕੇ ਬਾਦਲ ਸਿੱਖੀ ਨੂੰ ਆਪਣੇ ਸਿਆਸੀ ਸਵਾਰਥਾਂ ਲਈ ਕੁੱਚਲ ਰਿਹਾ – ਮਾਨ

Team Fatehgarh Sahib, p4punjab.com

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਰ.ਐਸ.ਐਸ. ਦੇ ਹੁਕਮਾਂ ਦੀ ਨਿਰੰਤਰ ਪਾਲਣਾ ਕਰਨ, ਸਿੱਖੀ ਸੰਸਥਾਵਾਂ, ਮਰਿਯਾਦਾਵਾਂ ਅਤੇ ਨਿਯਮਾਂ ਨੂੰ ਆਪਣੇ ਸਿਆਸੀ ਸਵਾਰਥਾਂ ਲਈ ਕੁੱਚਲਣ ਉਪਰੰਤ ਵੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਐਸ.ਜੀ.ਪੀ.ਸੀ. ਦੇ 5 ਨਵੰਬਰ 2016 ਨੂੰ ਇਕ ਸਿੱਖ ਡਿਪਟੀ ਕਮਿਸ਼ਨਰ ਵੱਲੋਂ ਹੋਣ ਜਾ ਰਹੀ ਕਾਰਵਾਈ ਦੇ ਅਮਲਾਂ ਨੂੰ “ਫਫੇਕੁੱਟਣੇ” ਵਾਲੀਆਂ ਕਾਰਵਾਈਆ ਅਤੇ ਸੰਘੀ ਹੁਕਮਰਾਨਾਂ ਦੇ ਗੁਲਾਮ ਹੋਣ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤਾ ਹੈ।

ਮਾਨ ਨੇ ਕਿਹਾ ਕਿ ਇਕ ਪਾਸੇ ਸੁਪਰੀਮ ਕੋਰਟ, ਐਸ.ਜੀ.ਪੀ.ਸੀ. ਦੇ ਚੁਣੇ ਗਏ ਮੈਬਰਾਂ ਦੇ ਵਿਧਾਨਿਕ ਹੱਕਾਂ ਦਾ ਉਲੰਘਣਾ ਕਰਕੇ, ਉਹਨਾਂ ਦੀ ਮੈਬਰੀ ਨੂੰ ਪ੍ਰਵਾਨਿਤ ਕਰਨ ਤੋਂ 2011 ਵਿਚ ਹੁਕਮ ਕਰਦੀ ਹੈ, ਦੂਸਰੇ ਪਾਸੇ ਜਿਨ੍ਹਾਂ ਚੁਣੇ ਹੋਏ ਮੈਬਰਾਂ ਦਾ 5 ਸਾਲ ਦਾ ਕਾਨੂੰਨੀ ਸਮਾਂ ਖ਼ਤਮ ਹੋ ਚੁੱਕਾ ਹੈ ਸੁਪਰੀਮ ਕੋਰਟ ਵੱਲੋ ਉਹਨਾਂ ਮੈਬਰਾਂ ਨੂੰ ਜ਼ਬਰੀ ਐਸ.ਜੀ.ਪੀ.ਸੀ. ਦੇ ਪ੍ਰਬੰਧ ਸੌਪਣ ਦੇ ਅਮਲ ਕਰਕੇ ਕੌਮ ਦੀਆਂ ਭਾਵਨਾਵਾਂ, ਜ਼ਜਬਾਤਾਂ ਅਤੇ ਸੋਚ ਨੂੰ ਡੂੰਘੀ ਸੱਟ ਮਾਰੀ ਜਾ ਰਹੀ ਹੈ ।

ਸ. ਮਾਨ ਨੇ ਕਿਹਾ ਕਿ ਬੇਸ਼ੱਕ ਕੇਂਦਰ ਅਤੇ ਉੱਚ ਅਦਾਲਤਾਂ ਮੁਤੱਸਵੀ ਸੋਚ ਅਧੀਨ 5 ਨਵੰਬਰ ਨੂੰ, ਨਵੇ ਇਜਲਾਸ ਰਾਹੀ, ਸਿੱਖ ਕੌਮ ਵੱਲੋ ਰੱਦ ਕੀਤੇ ਜਾ ਚੁੱਕੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਹੀ ਪ੍ਰਬੰਧ ਥੋਪ ਦੇਣ, ਲੇਕਿਨ ਸਿੱਖ ਕੌਮ ਅਜਿਹੇ ਤਾਨਾਸ਼ਾਹੀ ਤੇ ਗੈਰ-ਕਾਨੂੰਨੀ, ਗੈਰ-ਵਿਧਾਨਿਕ ਤੌਰ ਤੇ ਥੋਪੇ ਜਾ ਰਹੇ ਪ੍ਰਬੰਧ ਨੂੰ ਪ੍ਰਵਾਨ ਨਹੀਂ ਕਰੇਗੀ । ਹੁਕਮਰਾਨਾਂ ਤੇ ਅਦਾਲਤਾਂ ਨੂੰ ਮੌਜੂਦਾ ਬਾਦਲ ਦਲ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਸਿੱਖ ਕੌਮ ਦੇ ਤਖ਼ਤਾਂ ਉਤੇ ਜ਼ਬਰੀ ਬਿਠਾਏ ਗਏ ਜਥੇਦਾਰਾਂ ਵਿਰੁੱਧ ਸਿੱਖ ਕੌਮ ਵਿਚ ਪੈਦਾ ਹੋਈ ਅਪਮਾਨਜ਼ਨਕ ਸਥਿਤੀ ਵਾਲੇ ਅਮਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।

Rahdal

ਸ. ਮਾਨ ਨੇ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਵਜ਼ੀਰ ਦੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਡੂੰਘੇ ਸੰਬੰਧ ਹਨ, ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ 5 ਨਵੰਬਰ ਨੂੰ ਐਸ.ਜੀ.ਪੀ.ਸੀ. ਦਾ ਇਜਲਾਸ ਬੁਲਾਉਣ ਦੇ ਕੀਤੇ ਗਏ ਹੁਕਮਾਂ ਨੂੰ ਫਿਰ ਤੋ ਵਿਚਾਰ ਕਰਕੇ, ਜੇਕਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦੇ ਹੁਕਮ ਕਰਨ ਤਾਂ ਸਿੱਖ ਕੌਮ ਦੀ ਕੁਝ ਸੰਤੁਸਟੀ ਹੋ ਸਕਦੀ ਹੈ, ਵਰਨਾ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਅਜਿਹੇ ਅਮਲਾਂ ਦਾ ਆਉਣ ਵਾਲੇ ਸਮੇਂ ਵਿਚ ਜੋ ਹਸ਼ਰ ਹੋਵੇਗਾ, ਉਸ ਤੋ ਇਹਨਾਂ ਨੂੰ ਖੁਦ ਜਾਣਕਾਰੀ ਹੀ ਮਿਲ ਜਾਵੇਗੀ ।

Tags
Show More