NATIONALPunjab

ਰਾਜੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਲਫ਼ਜ਼ੀ ਲਾਰਿਆਂ ਦੀ ਨਿਕਲਦੀ ਫ਼ੂਕ…!!

ਲੋਕਾਂ ਮੁਤਾਬਕ ਸਰਕਾਰ ਵੱਲੋਂ ਇਨ੍ਹਾਂ ਤੱਕ ਅਜੇ ਕੋਈ ਵੀ ਮਦਦ ਨਹੀਂ ਪਹੁੰਚੀ

Team Amritsar, p4punjab.com
ਪੰਜਾਬ ਪ੍ਰਸਤ ਬਾਦਲ ਸਰਕਾਰ ਦੀਆਂ ਹਵਾ ਦੀਆਂ ਗੱਠਾਂ ਖੁੱਲਣ ਲੱਗ ਗਈਆਂ ਹਨ। ਮੁੱਖ ਮੰਤਰੀ ਹਸ ਹਸ ਕੇ ਜੋ ਪੰਜਾਬੀਆਂ ਨੂੰ ਦਲੇਰ ਦੋਣ ਦੀ ਗੱਲ ਕਰਦੇ ਕਰਦੇ ਸਰਕਾਰਵਲੋਂ ਹਰ ਸਹੂਲਤ ਸਦੱਤੇ ਜਾਣ ਦਾ ਦਮ ਭਰ ਰਹੇ ਸੀ, ਉਂਘਾਂ ਗੱਲਾਂ ਦੀ ਜ਼ਮੀਨੀ ਹਕੀਕਤ ਸਾਹਮਣੇ ਆ ਰਹੀ ਹੈ।
ਭਾਰਤੀ ਫੌਜ ਦੇ ਸਰਜੀਕਲ ਅਪ੍ਰੇਸ਼ਨ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਵਧੇ ਤਣਾਅ ਦੇ ਚੱਲਦਿਆਂ ਪੰਜਾਬ ਸਰਹੱਦ ‘ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਰਹੱਦ ਦੇ 10 ਕਿਲੋਮੀਟਰ ਏਰੀਆ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਅਦੇਸ਼ ਹਨ ਪਰ ਇਸ ਸਭ ਦੇ ਕਾਰਨ ਸਰਹੱਦੀ ਇਲਾਕਿਆਂ ‘ਚ ਵੱਸਦੇ ਲੋਕ ਬੇਹਾਲ ਹਨ। ਹਾਲਾਂਕਿ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਹਰ ਮਦਦ ਤੇ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ ਪਰ ਲੋਕਾਂ ਮੁਤਾਬਕ ਸਰਕਾਰ ਵੱਲੋਂ ਇਨ੍ਹਾਂ ਤੱਕ ਅਜੇ ਕੋਈ ਵੀ ਮਦਦ ਨਹੀਂ ਪਹੁੰਚੀ ਹੈ।
Parkash Singh Badal
ਪੱਤਾ ਪੱਤਾ ਪੰਜਾਬ ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਲੋਕ ਭਾਰੀ ਸਹਿਮ ‘ਚ ਹਨ। ਜੰਗ ਦੇ ਡਰੋਂ ਜ਼ਿਆਦਾਤਰ ਲੋਕ ਰਿਸ਼ਤੇਦਾਰੀਆਂ ‘ਚ ਜਾ ਚੁੱਕੇ ਹਨ ਪਰ ਆਪਣੇ ਕੀਤੀ ਸਾਮਾਨ ਦੀ ਰਾਖੀ ਲਈ ਪਰਿਵਾਰਾਂ ਦੇ ਕੁਝ ਆਦਮੀ ਘਰਾਂ ‘ਚ ਰੁਕੇ ਹਨ। ਸਥਾਨਕ ਲੋਕਾਂ ਮੁਤਾਬਕ ਇਹ ਪਹਿਲਾਂ 1965, 1971 ਤੇ ਕਾਰਗਿਲ ਜੰਗ ਸਮੇਂ ਵੀ ਸੰਤਾਪ ਭੋਗ ਚੁੱਕੇ ਹਨ।
ਪਿੰਡਾਂ ਦੇ ਲੋਕਾਂ ਮੁਤਾਬਕ ਇਨ੍ਹਾਂ ਦੀਆਂ ਫਸਲਾਂ ਪੱਕਣ ਵਾਲੀਆਂ ਹਨ ਪਰ ਅਜਿਹੇ ਮੌਕੇ ‘ਤੇ ਹੁਣ ਜੰਗ ਦੇ ਹਲਾਤ ਪੈਦਾ ਹੋ ਗਏ ਹਨ। ਸਰਕਾਰ ਇਨ੍ਹਾਂ ਨੂੰ ਇਲਾਕੇ ਖਾਲੀ ਕਰਨ ਦੇ ਅਦੇਸ਼ ਤਾਂ ਦੇ ਚੁੱਕੀ ਹੈ ਪਰ ਇਨ੍ਹਾਂ ਲਈ ਕੋਈ ਸਰਕਾਰੀ ਪ੍ਰਬੰਧ ਨਹੀਂ ਕੀਤੇ ਗਏ ਹਨ। ਹਾਲਾਂਕਿ ਮੁੱਖ ਮੰਤਰੀ ਬਾਦਲ ਕੱਲ੍ਹ ਐਲਾਨ ਕਰ ਚੁੱਕੇ ਹਨ ਕਿ ਪ੍ਰਭਾਵਤ ਜ਼ਿਲ੍ਹਿਆਂ ਨੂੰ 1-1 ਕਰੋੜ ਰੁਪਿਆ ਲੋਕਾਂ ਦੀ ਮਦਦ ਲਈ ਜਾਰੀ ਕੀਤਾ ਜਾ ਚੁੱਕਾ ਹੈ, ਜੇਕਰ ਸਰਕਾਰ ਨੇ 30 ਰੂਪੈ ਰੋਜ਼ਾਨਾ ਦੇ ਹਿਸਾਬ ਨਾਲ ਪੈਸੇ ਜਾਰੀ ਕਰ ਦਿੱਤੇ ਹਨ, ਤਾਂ ਉਹ ਕਿਤੇ ਸਮਝੋਤਾ ਐਕਸਪ੍ਰੈਸ ਰਾਹੀ ਪਾਕਿਸਤਾਨੀ ਪੰਜਾਬ ਤਾਂ ਨਹੀਂ ਪਹੁੰਚ ਗਏ ?
Tags
Show More