NATIONAL

ਰਾਹੁਲ ਗਾਂਧੀ ਨੇ ਜਲਾਲਾਬਾਦ ਤੋਂ ਮਾਰੀ ਸ਼ੇਰ ਵਾਲੀ ਦਹਾੜ, ਦਹਾੜ ਦੇ ਅਸਰ ਦਾ ਪਤਾ 11 ਮਾਰਚ ਨੂੰ ਲੱਗੇਗਾ

ONE MINUTE READ

ਸੁਖਬੀਰ ਦੇ ਗੜ੍ਹ 'ਚ ਰਾਹੁਲ ਦੀ ਰੈਲੀ

 

RAHUL ROAR IN JALALABAD

ਜਲਾਲਾਬਾਦ ਵਿਚ ਕਾਂਗਰਸ ਵਲੋਂ ਬਾਦਲ ਪਰਿਵਾਰ ਦੇ ਖਿਲਾਫ ਕੀਤੀ ਜ਼ੋਰਦਾਰ ਰੈਲੀ

Gurminder Singh Samad, p4punjab.com

ਕਾਂਗਰਸ ਪਾਰਟੀ ਆਪਣੀ ਹਰ ਸੀਟ ਜਿੱਤਣ ਲਈ ਪੂਰੀ ਵਾਹ ਲਾ ਰਹੀ ਹੈ।ਪਰ ਵਿਦਰੋਹੀ ਨੇਤਾ ਉਨ੍ਹਾਂ ਦੀ ਲੜਾਈ ਨੂੰ ਹੋਰ ਵੱਡਾ ਬਣਾ ਰਹੇ ਹਨ। ਹਾਲਾਂਕਿ ਪਿਛਲੇ ਕਲ ਕੈਪਟਨ  ਨੇ ਦਰਜਣ ਵਿਦਰੋਹੀ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ਾਂ ਹੇਠ ਕੱਢੇ ਵੀ ਹਨ।ਵੈਸੇ ਅਜ ਰਾਹੁਲ ਗਾਂਧੀ ਦੀ ਰੈਲੀ ਵਿਚ ਕਾਂਗਰਸ ਵਲੋਂ ਕਿਸੇ ਕਿਸਮ ਦੀ ਅੰਦਰੂਨੀ ਵਿਰੋਧਤਾ ਦਾ ਉਬਾਲ ਨਹੀਂ ਦਿਖਾਈ ਦਿੱਤਾ  ਹੈ।

ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਸਥਾਨਕ ਅਨਾਜ ਮੰਡੀ ਵਿਚ ਰੱਖੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਉਚੇਚੇ ਤੌਰ `ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੇ ਭਾਰਤ ਨੂੰ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਸ਼ਕਤੀ ਦਿੰਦੇ ਹਨ, ਪਰ ਅੱਜ ਪੰਜਾਬ ਦਾ ਮਜ਼ਦੂਰ, ਛੋਟਾ ਕਿਸਾਨ, ਵਪਾਰੀ ਤੱਕ ਸਰਕਾਰ ਦੀ ਸਵਾਰਥੀ ਨੀਤੀ ਕਾਰਣ ਆਰਥਿਕ ਪੱਖੋਂ ਪੂਰੀ ਤਰ੍ਹਾਂ ਪਿੱਛੜ ਕੇ ਰਹਿ ਗਿਆ ਹੈ।

ਪਿਛਲੇ 10 ਸਾਲਾਂ ਦੇ ਦੌਰਾਨ ਅਕਾਲੀ ਦਲ ਦੀ ਅੱਖ ਪੰਜਾਬ `ਚ ਵਪਾਰ ਕਰਨ ਵਾਲੇ ਲੋਕਾਂ `ਤੇ ਰਹੀ ਅਤੇ ਇਨ੍ਹਾਂ ਦੀ ਧੱਕੇਸ਼ਾਹੀ ਕਾਰਣ ਹਰ ਪਾਸੇ ਮੇਰਾ ਹੈ ਮੇਰਾ ਹੈ ਦੀ ਰਾਜਨੀਤੀ ਨੂੰ ਅੰਜਾਮ ਦਿੱਤਾ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਅੱਜ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ ਵਿਚ ਚਲੀ ਗਈ ਹੈ। ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਆ ਕੇ ਸੜਕਾਂ ਦੀ ਖਾਕ ਛਾਨਣ ਲਈ ਮਜਬੂਰ ਹੋ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਖਾਲੀਦਲ ਬਣ ਕੇ ਰਹਿ ਜਾਵੇਗਾ ਅਤੇ ਲੋਕ ਅਕਾਲੀ ਦਲ ਦੀ ਬਦਮਾਸ਼ੀ ਨੂੰ ਕੱਢ ਕੇ ਬਾਹਰ ਸੁੱਟਣ ਲਈ ਤਿਆਰ ਬੈਠੇ ਹਨ।

 

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਬਾਦਲ ਦੇ ਪਰਿਵਾਰ ਦੇ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੰਬੀ ਵਿਚ ਬਾਦਲ ਨੂੰ ਮੈਂ ਸੂਤ ਕਰ ਲਊਂਗਾ ਅਤੇ ਜਲਾਲਾਬਾਦ ਵਿਚ ਛੋਟੇ ਬਾਦਲ ਨੂੰ ਰਵਨੀਤ ਬਿੱਟੂ ਸੰਭਾਲ ਲਊ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪਿੱਛੇ ਸਿੱਧਾ-ਸਿੱਧਾ ਹੱਥ ਬਾਦਲਾਂ ਦਾ ਹੋਣਾ ਲਾਜ਼ਮੀ ਹੈ ਅਤੇ ਸਰਕਾਰ ਆਉਣ ਤੇ ਇਕ-ਇਕ ਧਾਰਮਿਕ ਗੰ੍ਰਥਾਂ ਦੀ ਹੋਈ ਬੇਅਦਬੀ ਦਾ ਹਿਸਾਬ ਲਿਆ ਜਾਵੇਗਾ।

ਸਾਰੀ ਰੈਲੀ ਦੌਰਾਨ ਸ਼ੇਰ ਸਿੰਘ ਗੁਬਾਇਆ ਦੀ ਜਾਰੀ ਹੋਈ ਸ਼ਰਮਨਾਕ ਅਸ਼ਲੀਲ ਵੀਡੀੳ ਬਾਰੇ ਕਿਸੇ ਵੀ ਨੇਤਾ ਵਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ, ਹਾਲਾਂਕਿ ਸਵੇਰੇ ਜਦੋਂ ਘੁਬਾਇਆ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸ਼ਰਾਰਾ ਦਾ ਸਿਹਰਾ ਸੁਖਬੀਰ ਬਾਦਲ ਦੇ ਸਿਰ ਮੜਿਆ, ਤਾਂ ਕਾਂਗਰਸ ਦੀ ਲੀਡਰਸ਼ਿਪ ਨਾਲ ਸੀ।

Tags
Show More