DIASPORANATIONAL

‘ਲੈਬ ਔਨ ਏ ਚਿੱਪ’ ਖੂਨ ‘ਚ ਸੰਚਾਰਿਤ ਟਿਊਮਰ ਸੈੱਲਾਂ ਦੀ ਪਛਾਣ ਕਰਕੇ ਸ਼ੁਰੂਆਤੀ ਹਾਲਤ ‘ਚ ਹੀ ਕੈਂਸਰ ਦਾ ਪਤਾ ਲਾਉਣ ‘ਚ ਸਮਰੱਥ

ਇੱਕ ਰੁਪਏ ਤੋਂ ਘੱਟ ਕੀਮਤ ਨਾਲ ਕੈਂਸਰ ਦੀ ਜਾਂਚ

CANCER COUNTER

ਸਸਤਾ ਚਿੱਪ ਵਿਕਸਤ ਕਰਨ ਦਾ ਦਾਅਵਾ, ਇੱਕ ਰੁਪਏ ਤੋਂ ਘੱਟ ਕੀਮਤ ਨਾਲ ਕੈਂਸਰ ਦੀ ਜਾਂਚ

ਵਿਗਿਆਨੀਆਂ ਨੇ ਕਈ ਬਿਮਾਰੀਆਂ ਦਾ ਪਤਾ ਲਾਉਣ ਵਾਲਾ ਬਹੁਤ ਸਸਤਾ ਚਿੱਪ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਚਿੱਪ ਕੈਂਸਰ ਦਾ ਪਤਾ ਲਾਉਣ ‘ਚ ਸਮਰੱਥ ਹੈ। ਇਸ ਵਿੱਚ ਸਾਧਾਰਨ ਇੰਕਜੈੱਟ ਪ੍ਰਿੰਟਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਚਿੱਪ ਦਾ ਦੁਬਾਰਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।
ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਨ ਡੇਵਿਸ ਨੇ ਕਿਹਾ ਕਿ ‘ਲੈਬ ਔਨ ਏ ਚਿੱਪ’ ਨਾਂ ਦੇ ਚਿੱਪ ਦੀ ਲਾਗਤ ਇਕ ਸੈਂਟ (ਇਕ ਰੁਪਏ ਤੋਂ ਵੀ ਘੱਟ) ਹੋਵੇਗੀ। ਇਹ ਚਿੱਪ ਖੂਨ ‘ਚ ਸੰਚਾਰਿਤ ਟਿਊਮਰ ਸੈੱਲਾਂ ਦੀ ਪਛਾਣ ਕਰਕੇ ਸ਼ੁਰੂਆਤੀ ਹਾਲਤ ‘ਚ ਹੀ ਕੈਂਸਰ ਦਾ ਪਤਾ ਲਾਉਣ ‘ਚ ਸਮਰੱਥ ਹੈ।
ਗ਼ਰੀਬ ਮੁਲਕਾਂ ‘ਚ ਜਾਂਚ ਦੀ ਘਾਟ ‘ਚ ਕੈਂਸਰ ਦੇ ਰੋਗੀਆਂ ਦੇ ਬਚਣ ਦੀ ਦਰ ਸਿਰਫ਼ 40 ਫੀਸਦੀ ਹੈ। ਜਦਕਿ ਵਿਕਾਸਸ਼ੀਲ ਦੇਸ਼ਾਂ ‘ਚ ਇਹ 50 ਫੀਸਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਚਿੱਪ ਡਾਇਗਨੋਟਿਕ ਦੀ ਪਹੁੰਚ ਨਾਲ ਇਸ ਦਰ ਨੂੰ ਬਿਹਤਰ ਕਰਨ ‘ਚ ਮਦਦ ਮਿਲ ਸਕਦੀ ਹੈ। ਬਿਮਾਰੀ ਦਾ ਛੇਤੀ ਪਤਾ ਲੱਗਣ ਨਾਲ ਉਸ ਦੇ ਇਲਾਜ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।
Tags
Show More