NATIONALPunjab

ਲੋਕਾਂ ਦੇ ਭਰੇ ਹੋੲੇ ਗੁੱਸੇ ਵਿਚ, ਅਕਾਲ ਤਖ਼ਤ ਨੇ ਮਲੂਕੇ ਬਾਰੇ ਫੈਸਲਾ ਲੈਣਾ ਹੈ। ਰਬ ਖੈਰ ਕਰੇ…!!!!

ਅਰਦਾਸ ਮਾਮਲਾ: ਮਲੂਕਾ ਦੀ ਕਿਸਮਤ ਦਾ ਫੈਸਲਾ ਅੱਜ

PRAYER ON PRAYER

ਅਰਦਾਸ ਨੂੰ ਮਾਮਲਾ ਬਣਾਕੇ ਰਫਾ ਦਫਾ ਕਰਨ ਦੀ ਮਨਸ਼ਾ ਪੰਥਕ ਪਾਰਟੀ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ..

Gurminder Singh samad, Sri Amritsar, p4punjab.com

ਅਕਾਲੀ ਮੰਤਰੀ ਜਾਣਬੁੱਝ ਕੇ ਫਿਰਕੂ ਤਣਾਅ ਪੈਦਾ ਕਰਨ ਦੀ ਸ਼ਰੇਅਾਮ ਕੋਸ਼ਿਸ਼ ਕਰ ਰਿਹਾ ਹੈ, ਜਿਸ ਤਹਿਤ ੳੁਸ ਨੇ ਜਾਣ ਬੁੱਝਕੇ ਸਿਖ ਅਰਦਾਸ ਦੀ ਨਕਲ ਵਿਚ ਹਿੰਦੂ ਅਰਦਾਸ ਕਰਵਾੲੀ, ਪਰ ੲਿਹਨਾ ਸ਼ਰਾਰਤਾਂ ਤੋਂ ਹਿੰਦੂ ਸਿੱਖ ਸੰਗਤ ਜਾਣੂ ਹੋਣ ਕਾਰਨ ਸ਼ਾਂਤ ਹੈ, ੲਿਸ ਲੲੀ ਕੁਝ ਵੀ ਗੈਰ ਸੁਖਾਵਾਂ ਨਹੀਂ ਵਾਪਰਿਅਾ। ੲਿਸ ਵੇਲੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਚੋਣ ਜ਼ਾਬਤਾ ਲਗ ਚੁਕਿਅਾ ਹੈ, ਜਿਸ ਕਾਰਨ ਅਕਾਲੀਅਾਂ ਦੇ ਨਾਲ ਨਾਲ ਕਾਂਗਰਸ ਤੋਂ ਨਰਾਜ਼ ਚਲ ਰਹੇ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਵੀ ਘੇਰ ਲਿਅਾ ਸੀ।

ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਹੋਈ ਸਿੱਖ ਅਰਦਾਸ ਦੀ ਨਕਲ ਦਾ ਮਾਮਲਾ ਅੱਜ ਅਕਾਲ ਤਖ਼ਤ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ।

ਪਿਛਲੇ ਦਿਨਾਂ ਵਿਚ ਜਿਸ ਤਰਾਂ ਨਾਲ ਸਿਕੰਦਰ ਸਿੰਘ ਮਲੂਕਾ ਦੀ ਕਾਰ ਦੀ ਭੰਨ ਤੋਂ ੲਿਲਾਵਾ, ਸ਼ਰੇਅਾਮ ਸਿੱਖ ਸੰਗਤ ਵਲੋਂ ੳੁਨ੍ਹਾਂ ਨਾਲ ਗਾਲੀ ਗਲੋਚ, ਕੁਝ ਹੋਰ ਅਕਾਲੀ ਲੀਡਰਾਂ ਦੀ ਖਿਚ ਧੂਹ ਦੀਅਾਂ ਵੀਡੀੳਜ਼ ਸ਼ੋਸ਼ਲ ਮੀਡੀਅਾ ਤੇ ਵਾੲਿਰਲ ਹੋ ਰਹੀਅਾਂ ਹਨ, ੳੁਸ ਤੋਂ ਸਾਫ ਜ਼ਾਹਿਰ ਹੈ ਕਿ ਸੰਗਤ ਨੇ ਕਿਸੇ ਵੀ ਗਲਤ ਫੈਸਲੇ ਨੂੰ ਨਹੀਂ ਮੰਨਣਾ, ਕਿੳੁਂਕਿ ਸ਼੍ਰੋਮਣੀ ਕਮੇਟੀ ਵਲੋਂ ਬਣਾੲੀ ਜਾਚ ਕਮੇਟੀ ਵਿਚ, ਮਲੂਕਾ ਦੇ ਹੀ ਹਮਾੲਿਤੀਅਾਂ ਨੂੰ ਸ਼ਾਮਲ ਕਰ ਲਿਅਾ ਗਿਅਾ ਸੀ। ੳੁਸ ਕਦਮ ਨੇ ਬਡੂੰਗਰ ਤੇ ਬਾਦਲ ਨੂੰ ਸ਼ੰਕਿਅਾ ਦੇ ਘੇਰੇ ਵਿਚ ਲੈ ਅਾਂਦਾ ਹੈ, ਤੇ ੳੁਸੇ ਬਣੇ ਹੋੲੇ ਸ਼ੱਕ ਦੇ ਬਦਲਾਂ ਹੇਠ ਸਿੰਘ ਸਾਹਿਬਾਨ ਦਾ ਫੈਸਲਾ ਅਾੳੁਣਾ ਹੈ।

ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਇਸ ਮਾਮਲੇ ’ਤੇ ਵਿਚਾਰ ਲਈ 9 ਜਨਵਰੀ ਨੂੰ ਮੀਟਿੰਗ ਸੱਦੀ ਹੈ।

ਬੀਤੇ ਦਿਨੀਂ ਰਾਮਪੁਰਾ ਫੂਲ ਵਿੱਚ ਅਕਾਲੀ ਮੰਤਰੀ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਉਥੇ ਸ੍ਰੀ ਰਮਾਇਣ ਦਾ ਅਖੰਡ ਪਾਠ ਕਰਵਾਇਆ ਗਿਆ ਸੀ, ਜਿਸ ਵਿੱਚ ਸਿੱਖ ਧਰਮ ਦੀ ਅਰਦਾਸ ਨਾਲ ਰਲਦੀ-ਮਿਲਦੀ ਅਰਦਾਸ ਕੀਤੀ ਗਈ, ਜਿਸ ਦਾ ਭਾਰੀ ਵਿਰੋਧ ਹੋਇਆ।

ਇਸ ਮਾਮਲੇ ਨੂੰ ਵਿਚਾਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 8 ਜਨਵਰੀ ਨੂੰ ਸੱਦੀ ਗਈ ਹੈ, ਜਿਸ ਵਿੱਚ ਇਸ ਜਾਂਚ ਰਿਪੋਰਟ ਦਾ ਮਾਮਲਾ ਵਿਚਾਰਿਆ ਜਾਵੇਗਾ।

ਹੋਰ ਵੀ ਨੇਤਾਵਾਂ ਦੀ ਖਿਚ ਧੂਹ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ, ਜਿਸ ਦਾ ਸਿੱਧਾ ਫਾੲਿਦਾ ਅਾਪ ਨੂੰ ਜਾ ਰਿਹਾ ਹੈ। ਕਾਂਗਰਸ ਨੇਤਾ ਵੀ ਕੲੀ ਥਾੲੀਂ ਅਕਾਲੀ ਨੇਤਾਵਾਂ ਨਾਲ ਕਟਿਹਰੇ ਵਿਚ ਖੜ੍ਹੇ ਦਿਖਦੇ ਹਨ, ਜਿਸ ਦਾ ਫਾੲਿਦਾ ਪੰਜਾਬ ਵਿਚ ਤੀਜੀ ਧਿਰ ਬਣਕੇ ੳੁਭਰੀ ਪਾਰਟੀ ਨੂੰ ਮਿਲ ਰਿਹਾ ਹੈ।

 

Tags
Show More