DIASPORANATIONAL

ਵਿਆਹ ਦੇ ਚਾਵਾਂ ਨੂੰ ਰੋਲ੍ਹ ਕੇ ਲੰਘ ਗਈ ਮਨਮੀਤ ਦੀ ਜ਼ਿੰਦਗੀ ਦੀ ਕਹਾਣੀ

ਕੁਝ ਦਿਨ ਪਹਿਲਾਂ ਪੂਰਾ ਪੰਜਾਬ ਮਨਮੀਤ ਅਲੀਸ਼ੇਰ ਦੇ ਕਤਲ ਹੋ ਜਾਣ ਕਾਰਨ ਬੁਹਤ ਸੋਗਮਈ ਸੀ, ਪਰ ਅਚਾਨਕ ਸਤਲੁਜ ਯਮੁਨਾ ਨਹਿਰ ਦੇ ਟੰਟੇ ਤੇ ਮੋਦੀ ਦੇ ਨਕਦੀ ਹਮਲੇ ਤੋਂ ਬਾਦ ਭਾਰਤੀ ਖ਼ੁਸ ਨੂੰ ਵੀ ਨਭੁੱਲ ਬੈਠੇ ਹਨ। ਕਲ ਮਨਮੀਤ ਅਲੀਸ਼ੇਰ ਦੀ ਅੰਤਿਮ ਅਰਦਾਸ ਹੋ ਗੲੌ ਪਰ ਛੱਡ ਗਈ ਕੁਝ ਵੱਡੇ ਸਵਾਲ।   

Harjeet Rupal, Sangrur, p4punjab.com

ਮਨਮੀਤ ਅਲੀਸ਼ੇਰ ਨੇ ਵਿਆਹ ਕਰਵਾਉਣ ਲਈ ਦਸੰਬਰ ਮਹੀਨੇ ਵਿਚ ਘਰ ਆਉਣ ਦਾ ਮਾਪਿਆਂ ਨਾਲ ਵਾਅਦਾ ਕੀਤਾ ਹੋਇਆ ਸੀ।ਕਈ ਸਾਲਾਂ ਤੋਂ ਉਸ ਤੇ ਆਉਣ ਦੀ ਉਡੀਕ ਕਰ ਰਹੇ ਅਤੇ ਚਾਈਂ-ਚਾਈਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਉਸ ਦੇ ਮਾਪਿਆਂ ਤੇ ਰਿਸ਼ਤੇ-ਨਾਤੇਦਾਰਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਜਿਉਂਦੇ ਜਾਗਦੇ ਮਨਮੀਤ ਦੀ ਥਾਂ ਬਕਸੇ ਵਿੱਚ ਬੰਦ ਹੋ ਕੇ ਉਸ ਦਾ ਠੰਡਾ ਸ਼ਰੀਰ ਆਏਗਾ। 28 ਅਕਤੂਬਰ ਦੀ ਸਵੇਰ ਨੂੰ ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਉਸਨੂੰ ‘ਅਚਿੰਤੇ ਬਾਜ਼’ ਪੈ ਗਏ।ਇਕ ਗੋਰੇ ਆਸਟਰੇਲੀਅਨ ਨੇ ਬ੍ਰਿਸਬੇਨ ਕਾਉਂਟੀ ਦੀ ਬੱਸ ਚਲਾ ਰਹੇ ਮਨਮੀਤ ‘ਤੇ ਕੋਈ ਜਲਣਸ਼ੀਲ ਪਦਾਰਥ ਛਿੜਕ ਕ ੇਉਸ ਨੂੰ ਪਲਾਂ ਵਿੱਚ ਹੀ ਰਾਖ ਦੀ ਢੇਰੀ ਵਿੱਚ ਬਦਲ ਦਿੱਤਾ।ਸਿਰੇ ਦੇ ਜ਼ਾਲਮਾਨਾਂ ਤਰੀਕੇ ਨਾਲ ਅੰਜ਼ਾਮ ਦਿੱਤੀ ਗਈ ਇਸ ਘਟਨਾ ਨੇ ਸਮੁੱਚ ਆਸਟਰੇਲੀਅਨ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ।ਜਿੰਨੀ ਬੇਰਹਿਮ ਇਹ ਕਾਰਵਾਈ ਸੀ ਉਨ੍ਹਾਂ ਹੀ ਦੇਸ਼-ਦੁਨੀਆ ਵਿੱਚ ਇਸ ਦਾ ਤਿੱਖਾ ਪ੍ਰਤੀਕਰਮ ਵੀ ਹੋਇਆ।

ਜ਼ਿੰਦਗੀ ਦੇ ਹੁਸੀਨ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਠ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਸਟਰੇਲੀਆ ਨੂੰ ਉਡਾਣ ਭਰਨ ਵਾਲਾ ਮਨਮੀਤ ਕੋਈ ਸਾਧਾਰਨ ਨੌਜਵਾਨ ਨਹੀਂ ਸੀ।ਆਪਣੇ ਨਾਂਅ ਦੇ ਅਨੁਸਾਰ ਉਹ ਸੱਚੀਓ ਹੀ ਮਨਾਂ ਦਾ ਮੀਤ ਸੀ।ਉਹ ਲਹਿਰਾਗਾਗਾ ਹਲਕੇ ਦੇ ਪਿੰਡ ਅਲੀਸ਼ੇਰ ਦਾ ਜੰਮਪਲ ਸੀ।10 ਸਤੰਬਰ 1987 ਨੂੰ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਜਨਮ ਲੈਣ ਵਾਲਾ ਮਨਮੀਤ ਇਕ ਅਜਿਹੇ ਅਧਿਆਪਕ ਸ਼੍ਰੀ ਰਾਮ ਸਰੂਪ ਦਾ ਹੋਣਹਾਰ ਪੁੱਤਰ ਸੀ। ਜਿਨ੍ਹਾਂ ਨੇ ਆਪਣੇ ਆਧਿਆਪਨ ਦੇ ਸਫ਼ਰ ਦੌਰਾਨ ਲਹਿਰਾਗਾਗਾ ਸਮੇਤ ਇਲਾਕੇ ਦੇ ਸਕੂਲਾਂ ਵਿੱਚੋਂ ਕਬੱਡੀ, ਕੁਸ਼ਤੀ, ਬਾਕਸਿੰਗ, ਖੋ-ਖੋ ਤੇ ਬਾਲੀਵਾਲ ਖੇਡਾਂ ਦੇ ਪੂਰਾਂ ਦੇ ਪੂਰ ਪੈਦਾ ਕੀਤੇ। ਉਨ੍ਹਾਂ ਵਿੱਚੋਂ ਕਈਆਂ ਨੂੰ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਤੱਕ ਪਹੁੰਚਾਇਆ।ਮਨਮੀਤ ਅਲੀਸ਼ੇਰ ਯੂਥ ਅਕਾਲੀ ਦਲ ਪੰਜਾਬ ਦੇ ਜਰਨਲ ਸਕੱਤਰ ਅਮਿਤ ਅਲੀਸ਼ੇਰ ਦੇ ਛੋਟੇ ਵੀਰ ਸੀ। ਪੀ.ਆਰ.ਟੀ.ਸੀ ਦੇ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਅਲੀਸ਼ੇਰ ਪਰਿਵਾਰ ਦੇ ਪਰਿਵਾਰਕ ਮੈਂਬਰ ਹੀ ਸਨ।

ਅਜਿਹੇ ਪੜ੍ਹੇ-ਲਿਖੇ ਪਰਿਵਾਰ ਤੇ ਪਿੰਡ ਵਿੱਚੋਂ ਨਵੇਂ ਵਿਚਾਰ ਗ੍ਰਹਿਣ ਕਰਨ ਦੇ ਸਦਕਾ ਹੀ ਮਨਮੀਤ ਅਲੀਸ਼ੇਰ ਇੱਕ ਬੇਹੱਦ ਸੰਵੇਦਨਸ਼ੀਲ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸੁਚੇਤ ਨੌਜਵਾਨ ਬਣ ਕੇ ਉੱਭਰਿਆ।ਮਨਮੀਤ ਨੂੰ ਸਮਾਜਿਕ ਸਰੋਕਾਰਾਂ ਦੀ ਡੂੰਘੀ ਸੋਝੀ ਸੀ, ਕਲਾ ਦੇ ਵੱਖ-ਵੱਖ ਰੰਗ ਉਸ ਦੇ ਅੰਦਰੋਂ ਆਪ ਮੁਹਾਰੇ ਫੁੱਟਦੇ ਸਨ।ਉਹ ਇੱਕ ਉੱਭਰਦਾ ਸ਼ਾਇਰ ਸੀ, ਮਨਾਂ ਨੂੰ ਮੋਹ ਲੈਣ ਵਾਲਾ ਗਾਇਕ ਸੀ, ਅਦਾਕਾਰ ਸੀ।ਉਸ ਦੀ ਕਵਿਤਾ ਹੋਵੇ ਜਾਂ ਗੀਤ ਜਾਂ ਸ਼ਾਰਟ ਫਿਲਮ ਸਾਰੇ ਕੁੱਝ ਵਿਚ ਉਸ ਦੀ ਸੰਵੇਦਨਾ ਡੁੱਲ੍ਹ-ਡੁੱਲ੍ਹ ਪੈਂਦੀ ਸੀ।ਇਨ੍ਹਾਂ ਸਭ ਤੋਂ ਵਧ ਕੇ ਉਹ ਇੱਕ ਸਮਾਜ ਸੇਵੀ ਸੀ।ਏਜੰਟਾਂ ਦੇ ਧੱਕੇ ਚੜ੍ਹ ਕੇ ਡਾਲਰ ਕਮਾਉਣ ਆਸਟਰੇਲੀਆ ਜਾਣ ਵਾਲੇ ‘ਨਿਓਟਿਆਂ ਦੀ ਓਟ’ ਬਣਦਾ ਸੀ।ਪੰਜਾਬੀ ਗਾਇਕਾਂ ਨੂੰ ਪ੍ਰਮੋਟ ਕਰਨਾ ਅਤੇ ਰੇਡੀਓ ਚੈਨਲਾਂਦੇ ਵਿਚਾਰ-ਵਟਾਂਦਰਿਆਂ ਅਤੇ ਸਾਰਥਕ ਚਰਚਾ ਕਰਨਾ ਉਸ ਦਾ ਸ਼ੌਕ ਸੀ।ਉਸਦੇ ਗੁਣਾਂ, ਸਰੋਕਾਰਾਂ ਤੇ ਕਾਰਜਾਂ ਦਾ ਘੇਰਾ ਇਸ ਤੋਂ ਕਿਤੇ ਵੱਡੇਰਾ ਸੀ।

ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨਾਲ ਉਸ ਦਾ ਨੇੜਲਾ ਰਿਸ਼ਤਾ ਸੀ ਜਿਨ੍ਹਾਂ ਵਿੱਚ ਸੂਫੀ ਗਾਇਕ ਕੰਵਰ ਗਰੇਵਾਲ, ਬੱਬੂ ਮਾਨ, ਸ਼ੈਰੀ ਮਾਨ, ਕੌਰ ਬੀ, ਜੈਜੀ ਬੀ, ੇਹਰਭਜਨ ਮਾਨ,ਅਮਿਤੋਜ਼ ਮਾਨ ਹੋਰਾਂ ਨਾਲ ਕਰੀਬੀ ਰਿਸ਼ਤੇ ਸਨ।
ਕਮੇਡੀਅਨ ਤ ੇਸੰਸਦ ਮੈਂਬਰ ਭਗਵੰਤ ਮਾਨ ਉਨ੍ਹਾਂ ਦੇ ਬਹੁਤ ਜੀ ਜ਼ਿਆਦਾ ਚੰਗੇ ਦੋਸਤ ਸਨ।ਪੰਜਾਬ ਤੋਂ ਆਸਟਰੇਲੀਆ ਜਾਣ ਵਾਲੇ ਹਰ ਰਾਜਨੀਤਕ ਪਾਰਟੀ ਦੇ ਆਗੂਆਂ ਦਾ ਮਨਮੀਤ ਜਿੱਥੇ ਨਿੱਘਾ ਸਵਾਗਤ ਕਰਦਾ ਸੀ ਉੱਥੇ ਉਹ ਆਸਟਰੇਲੀਆ ਵਿੱਚ ਵਸਦੇ ਪੰਜਾਬੀਆਂ ਦੀਆਂ ਮੁਸ਼ਿਕਲਾਂ ਬਾਰੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਦਾ ਸੀ। ਭਹਵੰਤ ਮਾਨ ਨਾਲ ਨੇੜਤਾ ਕਰਕੇ ਉਹ ਆਮ ਆਦਮੀ ਪਾਰਟੀ ਦਾ ਬਾਹਰਲੇ ਮੁਲਕ ਵਿਚ ਹੋਕਾ ਦੇਣ ਵਾਲਾ ਬਣ ਗਿਆ ਸੀ। ਹਾਕਮਾਂ ਦੇ ਖਿਲਾਫ ਉਹ ਅਕਸਰ ਬੋਲਦਾ ਸੀ, ਪਰ ਪਿੱਛੇ ਸਾਰਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ।

ਇਹ ਮਨਮੀਤ ਦੀ ਸਖਸ਼ੀਅਤ ਦੇ ਸਦਕਾ ਹੀ ਹੈ ਕਿ ਉਸ ਦੇ ਕਤਲ ਤੋਂ ਬਾਅਦ ਆਸਟਰੇਲੀਆ ਦੇ ਹਰ ਸ਼ਹਿਰ ਵਿੱਚ ਨਾ ਸਿਰਫ ਪੰਜਾਬੀ ਜਾਂ ਹਿੰਦੋਸਤਾਨੀ ਭਾਈਚਾਰੇ ਨੇ ਹੀ ਸਗੋਂ ਆਸਟੇਰਲੀਆਈ ਲੋਕਾਂ ਨੇ ਵੀ ਮਨਮੀਤ ਨੂੰ ਇਨਸਾਫ਼ ਦਿਵਾਉਣ ਤੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ੋਕ ਸਭਾਵਾਂ ਸਮੇਤ ਕੈਂਡਲ ਮਾਰਚ ਕੀਤੇ ਹਨ।ਦੇਸ਼ ਵਿਦੇਸ਼ ਵਿੱਚ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ।
ਇਹ ਬਹੁਤ ਜ਼ਰੂਰੀ ਹੈ ਕਿ ਮਨਮੀਤ ਨੂੰ ਇਨਸਾਫ ਮਿਲੇ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਉਸ ਦੇ ਕਾਤਲ ਦੇ ਦਿਮਾਗ ਵਿੱਚ ਬੈਠੇ ਨਸਲਵਾਦ ਦ ਕੀੜੇ ਨੂੰ ਬੇਨਕਾਬ ਕਰਨਾ। ਨਸਲਵਾਦ ਦਾ ਕੀੜਾ ਵਿਕਸਤ ਮੁਲਕਾਂ ਵਿੱਚ ਪ੍ਰਵਾਸੀ ਕਾਮਿਆਂ ਪ੍ਰਤੀ ਘੋਰ ਨਫ਼ਰਤ ਪੈਦਾ ਕਰਦਾ ਹੈ।ਖਾਸ ਕਰ ਮੰਦਵਾੜਿਆਂ ਦੇ ਸਮਿਆਂ ਵਿੱਚ ਜਦੋਂ ਬੇਰੁਜ਼ਗਾਰੀ ਵਧਦੀ ਹੈ ਤਾਂ ਨਸਲਵਾਦੀ ਤਾਕਤਾਂ ਪ੍ਰਵਾਸੀ ਕਾਮਿਆਂ ਨੂੰ ਬੇਰੁਜ਼ਗਾਰੀ ਦਾ ਕਾਰਨ ਗਰਦਾਨ ਕੇ ਬੇਰੁਜ਼ਗਾਰੀ ਦੇ ਅਸਲ ਕਾਰਨਾਂ ਤੇ ਪਰਦਾ ਪਾਉਂਦੀਆਂ ਹਨ।ਇਸੇ ਲਈ ਪ੍ਰਤੱਖ ਸਮਰਾਜਵਾਦੀ ਸਰਕਾਰਾਂ ਨਸਲਵਾਦ ਨੂੰ ਪੱਠੇ ਪਾਉਂਦੀਆਂ ਹਨ।ਇਹ ਐਵੇਂ ਨਹੀਂ ਕਿ ਕੁਯਿਨਜ਼ਲੈਂਡ ਦੀ ਪੁਲਿਸ ਨੇ ਭਾਰਤੀ ਪੁਲਿਸ ਵਾਂਗ, ਮਨਮੀਤ ਦੇ ਕਤਲ ਨੂੰ ਨਸਲਵਾਦੀ ਵਾਰਦਾਤ ਨਾ ਹੋਣ ਦਾ ਬਿਆਨ ਦਾਗ ਦਿੱਤਾ।ਬਿਨ੍ਹਾਂ ਪੜਤਾਲ ਦੇ ਕਾਨੂੰਨੀ ਪ੍ਰਕਿਰਿਆ ਤੋਂ ਪੁਲਿਸ ਵੱਲੋਂ ਸੁਣਾੲੈ ਇਸ ਫੈਸਲੇ ਦੀ ਵਿਆਪਕ ਨਿੰਦਾ ਹੋ ਰਹੀ ਹੈ।

ਅੱਜ ਮਨਮੀਤ ਅਲੀਸ਼ੇਰ ਦੀ ਮੌਤ ਦੀ ਘਟਨਾ ਤੇ ਇਸ ਸਵਾਲ ਦਾ ਜਵਾਬ ਜ਼ਰੂਰ ਤਲਾਸਣਾ ਚਾਹੀਦਾ ਹੈ ਕਿ ਆਖਿਰ ਉਹ ਕਿਹੜੇ ਕਾਰਨ ਹਨ ਕਿ ਜਿਨ੍ਹਾਂ ਕਰਕੇ ਮਨਮੀਤ ਅਲੀਸ਼ੇਰ ਵਰਗੇ ਹੋਣਹਾਰ ਨੌਜਵਾਨਾਂ ਨਾਲ ਸੱਤ ਸਮੁੰਦਰੋਂ ਪਾਰ ਜਾ ਕੇ ਅਜਿਹੀ ਘਿਣਾਉਣੀ ਨਫਰਤ ਦਾ ਸ਼ਿਕਾਰ ਹੋਣਾ ਪਿਆ।

Tags
Show More