Punjab

ਵਿਸ਼ੇਸ਼ ਤਕਨੀਕਾਂ ਵਾਲੇ ਸਮਾਰਟ ਫ਼ੋਨ ਅਤੇ ਸਮਾਰਟ ਸਟਿੱਕਾਂ ਵੰਡੇ

ਦਿਵਿਆਂਗਜਨ ਸਮਾਜ ਦਾ ਅਟੁੱਟ ਹਿੱਸਾ, ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ: ਵਿਜੈ ਇੰਦਰ ਸਿੰਗਲਾ

ਨੇਤਰਹੀਣਾਂ ਨੂੰ ਵਿਸ਼ੇਸ਼ ਤਕਨੀਕਾਂ ਵਾਲੇ ਸਮਾਰਟ ਫ਼ੋਨ ਅਤੇ ਸਮਾਰਟ ਸਟਿੱਕਾਂ ਦੀ ਵੀ ਕੀਤੀ ਵੰਡ
ਸੰਗਰੂਰ, 6 ਜੁਲਾਈ (ਰਾਮਾ, ਰਾਹੁਲ ਜਿੰਦਲ, ਰਿਸੂ, ਸੋਮ ਨਾਥ ) – ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਮੰਦਰ ਸ਼੍ਰੀ ਕਾਲੀ ਦੇਵੀ ਵਿਖੇ ਜ਼ਿਲਾ ਰੈਡ ਕਰਾਸ ਸੁਸਾਇਟੀ ਅਤੇ ਅਲਿਮਕੋ ਦੀ ਤਰਫੋਂ ਆਯੋਜਿਤ ਜ਼ਿਲਾ ਪੱਧਰੀ ਕੈਂਪ ਦੌਰਾਨ ਵੱਖ-ਵੱਖ ਸਬ ਡਵੀਜ਼ਨਾਂ ਤੋਂ ਆਏ ਦਿਵਿਆਂਗਜਨ ਨੂੰ ਬਣਾਉਟੀ ਅੰਗ ਅਤੇ ਸਹਾਇਤਾ ਸਮੱਗਰੀ ਦੀ ਵੰਡ ਕੀਤੀ।Distribution of smart phones and smart stick with special techniques

ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਕਿਹਾ ਕਿ ਦਿਵਿਆਂਗਜਨ ਸਮਾਜ ਦਾ ਅਟੁੱਟ ਹਿੱਸਾ ਹਨ ਅਤੇ ਜ਼ਿਲਾ ਸੰਗਰੂਰ ਦੇ ਯੋਗ ਬਿਨੈਕਾਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਹ ਵਚਨਬੱਧ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਲਗਾਏ ਗਏ ਅੰਗਹੀਣ ਪਛਾਣ ਕੈਂਪਾਂ ਦੌਰਾਨ ਡਾਕਟਰਾਂ ਵੱਲੋਂ ਜਿਹੜੇ ਅੰਗਹੀਣਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਪਾਇਆ ਗਿਆ ਸੀ ਉਨਾਂ ਨੂੰ ਇਥੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਈ ਸਾਇਕਲ, ਵੀਲ ਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਫੌੜੀਆਂ, ਸਮਾਰਟ ਸਟਿੱਕਸ, ਸਮਾਰਟ ਮੋਬਾਇਲ, ਆਈ ਈ.ਡੀ. ਕਿੱਟਾਂ ਸਮੇਤ ਹੋਰ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ ਹੈ।

ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਵਿਸ਼ੇਸ਼ ਕੈਂਪ ਲਗਵਾ ਕੇ ਦਿਵਿਆਂਗਜਨ ਨੂੰ ਅੰਗਹੀਣਤਾ ਸਰਟੀਫਿਕੇਟ ਮੌਕੇ ‘ਤੇ ਹੀ ਪ੍ਰਦਾਨ ਕੀਤੇ ਗਏ ਤਾਂ ਜੋ ਸਰਕਾਰੀ ਵਿਭਾਗਾਂ ਰਾਹੀਂ ਸਰਟੀਫਿਕੇਟ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਜ਼ਿਲਾ ਦੇ ਜਿਹੜੇ ਵਿਅਕਤੀ 80 ਫੀਸਦੀ ਤੋਂ ਵੱਧ ਅੰਗਹੀਣ ਹਨ ਉਨਾਂ ਨੂੰ ਮੋਟਰ ਵਾਲਾ ਟਰਾਈ ਸਾਇਕਲ ਮੁਹੱਈਆ ਕਰਵਾਏ ਜਾਣ ਸਬੰਧੀ ਪ੍ਰਕਿਰਿਆ ਆਰੰਭ ਕਰਨ ਦੀ ਹਦਾਇਤ ਸਬੰਧਤ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ ਅਤੇ ਜਿਹੜੇ ਦਿਵਿਆਂਗਜਨ ਨੂੰ ਪੀ.ਜੀ.ਆਈ ਤੋਂ ਅੰਗਹੀਣਤਾ ਸਰਟੀਫਿਕੇਟ ਜਾਰੀ ਹੋਣਾ ਹੈ ਉਨਾਂ ਨੂੰ ਇਹ ਸਰਟੀਫਿਕੇਟ ਮੁਹੱਈਆ ਕਰਵਾਉਣ ਲਈ ਉਹ ਪੀ.ਜੀ.ਆਈ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ।

ਇਸ ਮੌਕੇ 156 ਟਰਾਈ ਸਾਇਕਲ, 62 ਵੀਲ ਚੇਅਰ, 256 ਫੌੜਆਂ, 7 ਸੀ.ਪੀ ਕੁਰਸੀਆਂ, ਨੇਤਰਹੀਣਾਂ ਲਈ ਮਦਦਗਾਰ ਵਿਸ਼ੇਸ਼ ਤਕਨੀਕਾਂ ਵਾਲੇ 4 ਸਮਾਰਟ ਫ਼ੋਨ ਅਤੇ 7 ਸਮਾਰਟ ਸਟਿੱਕ, 29 ਐਮ.ਐਸ ਆਈ ਈ.ਡੀ ਕਿੱਟ ਅਤੇ 170 ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ।
ਇਸ ਮੌਕੇ ਐਸ.ਡੀ.ਐਮ ਅਵਿਕੇਸ਼ ਗੁਪਤਾ, ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਅਮਰਜੀਤ ਸਿੰਘ ਟੀਟੂ, ਸੀਨੀਅਰ ਆਗੂ ਮਹੇਸ਼ ਮੇਸ਼ੀ, ਨਰੇਸ਼ ਗਾਬਾ, ਪਰਮਿੰਦਰ ਸ਼ਰਮਾ, ਦਰਸ਼ਨ ਕਾਂਗੜਾ, ਸ਼੍ਰੀਮਤੀ ਨਰੇਸ਼ ਸ਼ਰਮਾ ਸਮੇਤ ਹੋਰ ਕਾਂਗਰਸੀ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।

ਸਾਡੀ ਨੌਜਵਾਨ ਪੀੜੀ ਧਰਮ ਨੂੰ ਭੁਲਦੀ ਜਾ ਰਹੀ ਹੈ– ਡਾ ਦੇਵ ਅਦਵੈਤੀ

Show More