NATIONAL

ਵੱਡੇ ਛੋਟੇ ਕਾਰੋਬਾਰੀ ਕਰ ਰਹੇ ਨੇ ਆਪਣੇ ਕਾਲਾ ਧਨ ਬੜੇ ਅਰਾਮ ਨਾਲ ਸਫੈਦ

Black Money Connections

ਅੰਬਾਨੀ-ਅਡਾਨੀ ਵਰਗਿਆਂ ਨੇ ਤਾਂ ਕੁਝ ਦਿਨ ਪਹਿਲਾਂ ਹੀ ਅਰਬਾਂ ਰੁਪਏ ਦਾ ਨਿਵੇਸ਼ ਕਰ ਦਿੱਤਾ ਸੀ

Harjeet Rupal, Sangrur, p4punjab.com

ਇਸ ਵੇਲੇ ਕਿਸਾਨਾਂ ਦੇ ਖਾਤਿਆਂ ਵਿਚ ਆੜਤੀਏ ਆਪਣੇ ਪੁਰਾਣੇ ਨੋਟਾਂ ਨੂੰ ਜਮਾਂ ਕਰਵਾਕੇ ਹਰਾ ਕਰ ਰਹੇ ਹਨ। ਕਿਸਾਨਾਂ ਦੇ ਕਈ ਖਾਤੇ ਹਨ, ਤੇ ਮੰਦੀ ਦੀ ਮਾਰ ਕਰਕੇ ਖਾਲੀ ਹੀ ਪਏ ਹਨ। ਹੁਣ ਆੜਤੀਏ ਕਿਸਾਨਾਂ ਦੀਆਂ ਮਿਨਤਾਂ ਕਰਕੇ ਆਪਣਾ ਪੈਸਾ ਬੜੇ ਹੀ ਇਤਮਿਨਾਨ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਜਮਾਂ ਕਰਵਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ, ਕਿ ਕਿਸਾਨਾਂ ਨੇ ਕਿਹੜਾ ਰਾਤੋ ਰਾਤ ਜ਼ਮੀਨ ਵੇਚ ਕੇ ਭੱਜ ਜਾਣਾ ਹੈ, ਸੋ, 99% ਆੜਤੀਆਂ ਦੇ ਪੈਸੇ ਇਸ ਤਰੀਕੇ ਨਾਲ ਨਵੇਂ ਵੀ ਹੋ ਜਾਣ ਗੇ ਤੇ ਇਕ ਨੰਬਰ ਵਿਚ ਵੀ ਹੋ ਜਾਣਗੇ ਤੇ ਉਹ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਨਗੇ ਕਿ ਸਾਡੇ ਕੁਸ਼ਲ ਪ੍ਰਧਾਨ ਮੰਤਰੀ ਨੇ ਦੇਸ਼ ਵਿਚੋਂ ਕਾਲੇ ਧਨ ਦੀ ਜੜ੍ਹ ਹੀ ਖ਼ਤਮ ਕਰ ਦਿੱਤੀ, ਪਰ ਨਕਲੀ ਨੋਟਾਂ ਦੀ ਆਮਦ ਨੇ ਇਹਨਾਂ ਆਸਾਂ ਤੇ ਵੀ ਪਾਣੀ ਫੇਰ ਦਿੱਤਾ ਹੈ। ਦੂਜਾ ਕਈ ਆੜਤੀਆਂ ਵਲੋਂ ਕਿਸਾਨਾਂ ਨਾਲ ਇਸੇ ਵਾਦੇ ਤੇ ਕਿਸਾਨਾਂ ਦੇ ਖੇਤੀਬਾੜੀ ਵਾਲੇ ਖਾਤਿਆਂ ਵਿਚ ਪੈਸਾ ਜਮਾਂ ਕਰਵਾਇਆ ਜਾ ਰਿਹਾ ਕਿ ਕਿਸਾਨ ਪੈਸਾ ਖਾਤੇ ਵਿਚ ਆਉਣ ਤੋਂ ਬਾਦ ਆਪਣੇ ਕਰਜ਼ੇ ਖ਼ਤਮ ਕਰਵਾ ਸਕੇਗਾ। 

ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਡੇਰਿਆਂ ਦੇ ਮਹੰਤ ਜਾਂ ਸੇਵਾ ਦਾਰ ਪਰਚੀਆਂ ਕੱਟ ਕੇ ਪੁਰਾਣੇ ਨੋਟ ਚੰਦੇ ਵਿਚ ਲੈ ਰਹੇ ਹਨ ਅਤੇ ਬਦਲੇ ਵਿਚ ਆਪਣੀ ਜ਼ਮੀਨ 99 ਸਾਲਾ ਲੀਜ਼ ਤੇ ਦੇ ਰਹੇ ਹਨ, ਕਿਉਂਕਿ ਉਸ ਦੇ ਕੋਈ ਕਾਗਜ਼ ਨਹੀਂ ਬਣਦੇ ਨਾ ਹੀ ਕੋਈ ਕਾਨੂੰਨੀ ਲਿਖਤ ਪੜ੍ਹਤ ਹੁੰਦੀ ਹੈ।

ਭਾਰਤ ਦੇ ਵੱਡੇ ਕਾਰੋਬਾਰੀ ਅਦਾਰੇ ਅੰਬਾਨੀ-ਅਡਾਨੀ ਵਰਗਿਆਂ ਨੇ ਤਾਂ ਕੁਝ ਦਿਨ ਪਹਿਲਾਂ ਹੀ ਅਰਬਾਂ ਰੁਪਏ ਦਾ ਨਿਵੇਸ਼ ਕਰ ਦਿੱਤਾ ਸੀ ਕਿਉਂਕਿ ਸਰਕਾਰ ਦਾ ਰਿਮੋਟ ਕੰਟਰੋਲ ਹੀ ਵੱਡੇ ਭਾਰਤੀ ਕਾਰੋਬਾਰੀ ਅਦਾਰਿਆਂ ਕੋਲ ਹੈ। ਇਸ ਲਈ ਉਨ੍ਹਾਂ ਦਾ ਕਾਲਾ ਧਨ ਤਾਂ ਸਗੋਂ ਸਫ਼ੈਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੱਧਵਰਗ ਦੇ ਕੁੱਝ ਲੋਕਾਂ ਨੂੰ ਜ਼ਰੂਰ ਥੋੜ੍ਹਾ ਬਹੁਤ ਫ਼ਰਕ ਪਵੇਗਾ, ਪਰ ਪਰਨਾਲਾ ਮੁੜ ਘਿੜ ਕੇ ਫਿਰ ਉੱਥੇ ਹੀ ਆ ਜਾਣਾ ਹੈ। ਇਸ ਲਈ ਲੋਕਾਂ ਨੂੰ ਭਾਵਕ ਹੋ ਕੇ ਬਹੁਤਾ ਖ਼ੁਸ਼ ਹੋਣ ਦੀ ਜ਼ਰੂਰਤ ਨਹੀਂ।

ਲੋਕੀਂ ਗੱਲਾਂ ਕਰ ਰਹੇ ਨੇ ਕਿ ਅੰਬਾਨੀ ਨੇ ਆਪਣੇ ਜੀਉ ਸਿਮ ਵੀ ਲੋਕਾਂ ਨੂੰ ਕਤਾਰਾਂ ਵਿਚ ਖੜ੍ਹੇ ਕਰਕੇ ਵਚਿੇ ਹਨ, ਉਹ ਵੀ 31 ਦਸੰਬਰ ਤੱਕ ਵੇਚੇ ਜਾ ਰਹੇ ਸਿਮ ਕਈ ਵਾਰ ਇਸ ਗੱਲ ਵੀ ਇਸ਼ਾਰਾ ਕਰਦੇ ਦਿਖਾਈ ਦਿੰਦੇ ਨੇ, ਕਿ ਜੋ ਵਿਰੋਧੀ ਦਲਾਂ ਵਾਲੇ ਮੋਦੀ ਤੇ ਕਰੰਸੀ ਬਦਲਣ ਦੀ ਗੱਲ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਕੇ ਉਨ੍ਹਾਂ ਦਾ ਫਾਇਦਾ ਕੀਤਾ ਹੈ, ਕਦੇ ਨਾ ਕਦੇ ਤਾਂ ਸੱਚੀ ਜਾਪਦੀ ਹੈ। ਭਾਵ ਕਿ ਜਿਹੜੀਆਂ ਕੰਪਨੀਆਂ ਸਰਕਾਰ ਦੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਪਣਾ ਧੰਧਾ ਕਰ ਰਹੀਆਂ ਹਨ, ਇਹ ਕਿਵੇਂ ਹੋ ਸਕਦਾ ਹੈ, ਕਿ ਉਨ੍ਹਾਂ ਨੂੰ ਕਰੰਸੀ ਦੇ ਬਦਲੇ ਜਾਣ ਦਾ ਨਹੀਂ ਪਤਾ ਹੋਵੇਗਾ, ਉਹ ਵੀ ਉਸ ਸਮੇਂ ਜਦੋਂ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਅੰਬਾਨੀਆਂ ਦਾ ਜੁਆਈ ਭਾਈ ਹੈ।

Tags
Show More

Leave a Reply

Your email address will not be published. Required fields are marked *