NATIONAL

ਸ਼ਿਵ ਸੈਨਾ ਤੇ ਭਾਜਪਾ ਦਾ 22 ਸਾਲ ਦਾ ਰਿਸ਼ਤਾ ਟੁੱਟਿਆ

ONE MINUTE READ

ਸ਼ਿਵ ਸੈਨਾ ਤੇ ਭਾਜਪਾ ਦਾ 22 ਸਾਲ ਦਾ ਰਿਸ਼ਤਾ ਟੁੱਟਿਆ
ਚਲੋ ਇਕ ਬਾਰ ਫਿਰ ਸੇ, ਅਜਨਬੀ ਬਨ ਜਾਏਂ ਹਮ ਦੋਨੋਂ…………………………………. CHALO EK BAR PHIR SE, AJNABI BAN JAYIN HUM DONO

ROMANTIC BREAKUP

ਕੀ ਭਾਜਪਾ ਤੇ ਸ਼ਿਵ ਸੈਨਾ ਦੇ ਟੁੱਟੇ ਰਿਸ਼ਤਿਆਂ ਦਾ ਸੇਕ ਪੰਜਾਬ ਦੀ ਰਾਜਨੀਤੀ ਤੇ ਪਵੇਗਾ ?

Gurminder Singh Samad, p4punjab.com

ਭਾਜਪਾ ਤੇ ਸ਼ਿਵ ਸੈਨਾ ਦੇ ਰਿਸ਼ਤਿਆਂ ਵਿਚ ਆਈ ਦਰਾਰ, ਇਸ ਗੱਲ ਨੂੰ ਬਾਬਸਤਾ ਸਿੱਧ ਕਰਦੀ ਹੈ, ਕਿ ਕੋਈ ਵੀ ਰਾਜਨੀਤਕ ਦਲ ਧਰਮ ਨੂੰ ਆਪਣੇ ਸਵਾਰਥ ਲਈ ਹੀ ਵਰਤ ਸਕਦੀ ਹੈ, ਨਾ ਕਿ ਸੱਚੇ ਮਨ ਨਾਲ ਧਰਮ ਦੀ ਸੇਵਾ ਲਈ ਕੁਝ ਕੀਤਾ ਜਾ ਰਿਹਾ ਹੈ।ਕਿਉਂਕਿ ਯੂਪੀ, ਗੁਜਰਾਤ, ਬਾਬਰੀ ਕਾਂਡ ਸਿਰਫ ਧਾਰਮਿਕ ਨਫਰਤ ਨੂੰ ਹੀ ਉਜਾਗਰ ਕਰਨ ਵਿਚ ਸਹਾਈ ਹੋਏ ਹਨ, ਆਪਸੀ ਪਿਆਰ ਦਾ ਸੁਨੇਹਾ ਦੇਣ ਵਿਚ ਨਾ ਤਾਂ ਭਾਜਪਾ ਕਦੇ ਸਫਲ ਹੋਈ ਹੈ ਤੇ ਨਾ ਹੀ ਕਦੇ ਸ਼ਿਵ ਸੈਨਾ ਸਫਲ ਹੋਈ ਹੈ।

ਮਹਾਰਾਸ਼ਟਰ ਵਿੱਚ ਬੀਜੇਪੀ ਅਤੇ ਸ਼ਿਵ ਸੈਨਾ ਦਾ  22 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ। ਭਾਜਪਾ ਤੋਂ ਨਾਰਾਜ਼ ਸ਼ਿਵ ਸੈਨਾ ਦੇ ਪ੍ਰਮੁੱਖ ਉਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ‘ਚ ਹੁਣ ਚੋਣਾਂ ਮਿਲ ਕੇ ਨਹੀਂ ਲੜੀਆਂ ਜਾਣਗੀਆਂ। ਗੋਰਗਾਂਵ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਧਵ ਠਾਕਰੇ ਨੇ ਆਖਿਆ ਕਿ ਉਹ ਕਿਸੇ ਦੇ ਸਾਹਮਣੇ ਨਹੀਂ ਝੁਕਣਗੇ।

ਠਾਕਰੇ ਨੇ ਆਖਿਆ ਕਿ ਉਹ ਬੀਐਮਸੀ ਚੋਣਾਂ ਵਿੱਚ ਇਕੱਲੇ ਚੋਣ ਮੈਦਾਨ ਵਿੱਚ ਜਾਣ ਨੂੰ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਗੱਠਜੋੜ ਲਈ ਕਿਸੇ ਹੋਰ ਪਾਰਟੀ ਦੇ ਦਰਵਾਜ਼ੇ ਉੱਤੇ ਨਹੀਂ ਜਾਣਗੇ। ਮੁੰਬਈ ਨਗਰ ਨਿਗਮ ਦੀਆਂ ਚੋਣਾਂ 21 ਫਰਵਰੀ ਨੂੰ ਹੋਣੀਆਂ ਹਨ।

ਦੂਜੇ ਪਾਸੇ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਐਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ। ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇ ਬੀ.ਐਮ.ਸੀ. ਚੋਣਾਂ ਤੋਂ ਬਾਅਦ ਸੂਬੇ ‘ਚ ਭਾਜਪਾ ਸ਼ਿਵ ਸੈਨਾ ਦੀ ਸਰਕਾਰ ‘ਤੇ ਖ਼ਤਰਾ ਮੰਡਰਾਉਂਦਾ ਹੈ ਤਾਂ ਮਦਦ ਮੰਗੇ ਜਾਣ ਦੇ ਰੂਪ ‘ਚ ਉਹ ਭਾਜਪਾ ਸਰਕਾਰ ਨੂੰ ਬਚਾਉਣ ਲਈ ਸੋਚਣਗੇ।

ਇਹਨਾਂ ਦਾ ਬਟਵਾਰਾ ਘੱਟੋ ਘੱਟ ਇਹ ਸਿੱਧ ਕਰਨ ਵਿਚ ਢਾਡਾ ਸਹਾਈ ਹੋਵੇਗਾ, ਕਿ ਇਹ ਪਾਰਟੀਆਂ ਕਦੇ ਵੀ ਹਿੰਦੂਵਾਦ ਦੀ ਸੇਵਾ ਨਹੀਂ ਕਰ ਰਹੀਆਂ ਸਨ, ਸਗੋਂ ਹਿੰਦੂਵਾਦ ਦੇ ਨਾਮ ਤੇ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਹੀ ਇਕ ਦੂਜੇ ਨਾਲ ਲੜ੍ਹ ਪਏ ਹਨ।

Tags
Show More