NATIONAL

ਸ਼ੋਸ਼ਲ ਮੀਡੀਅਾ ਨੇ ਪਾੲਿਅਾ ਕੇਂਦਰ ਸਰਕਾਰ ਨੂੰ ਵਕਤ

ONE MINUTE READ

ਬੀਐਸਐਫ ਜਵਾਨ ਦੇ ਖ਼ੁਲਾਸੇ ਤੋਂ ਸਰਕਾਰ 'ਚ ਭੂਚਾਲ

BSF FIGHT FOR FOOD

ਸਰਹੱਦ ਤੇ ਤੈਨਾਤ ਬੀਐਸਐਫ ਜਵਾਨ ਦੇ ਵੀਡੀੳ ਨੇ ੳਜਾਗਰ ਕੀਤੀ ਸੱਚਾੲੀ

Raj Vashisht, New Delhi, p4punjab.com

ਫੋਜ ਤੇ ਨੀਮ ਫੌਜੀ ਬਲਾਂ ਵਿਚ ਭ੍ਰਿਸ਼ਟਾਚਾਰ ਦੀ ਪਹਿਲਾਂ ਨਾਲੋਂ ਜ਼ਿਅਦਾ ਬਦਬੂ ਅਾੳੁਣ ਲਗ ਪੲੀ ਹੈ। ਜਵਾਨਾਂ ਦੀ ਜ਼ਿੰਦਗੀ ਦੀ ਕੀਮਤ ਅੰਗਰੇਜ਼ੀ ਫੌਜ ਵਿਚ ਮਨਫੀ ਸੀ, ਦੁੱਖ ਦੀ ਗਲ ਹੈ, ਕਿ ੲਿਹ ਅਜ਼ਾਦ ਭਾਰਤ ਵਿਚ ਵੀ ਜਾਰੀ ਹੈ। ਜਵਾਨਾਂ ਨੂੰ ਸਹੂਲਤਾਂ ਦੇ ਨਾ ਤੇ ਕੁਝ ਨਹੀ ਦਿੱਤਾ ਜਾਂਦਾ, ਸਿਰਫ ਰੋਟੀ ਖੁੱਲੀ ਖਾਣ ਨੂੰ ਮਿਲਦੀ ਹੈ, ਪਰ ਹੁਣ ਖਾਣ ਦੀ ਕੁਅਾਲਟੀ ਵੀ ਮਾੜੀ ਹੋ ਗੲੀ ਗੈ।

ਜੰਮੂ-ਕਸ਼ਮੀਰ ’ਚ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨ ਵੱਲੋਂ ਉਨ੍ਹਾਂ ਨੂੰ ਗ਼ੈਰ ਮਿਆਰੀ ਭੋਜਨ ਦਿੱਤੇ ਜਾਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਹਿ ਮੰਤਰਾਲਾ ਹਰਕਤ ਵਿੱਚ ਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਬੀਐਸਐਫ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਯਾਦ ਰਹੇ ਕਿ ਬੀਐਸਐਫ ਦੇ ਜਵਾਨ ਤੇਜ਼ ਬਹਾਦਰ ਯਾਦਵ ਨੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਘਟੀਆ ਖਾਣੇ ਦਾ ਦਰਦ ਵੀਡੀਓ ਰਾਹੀਂ ਬਿਆਨ ਕੀਤਾ ਸੀ। ਇਸ ਵੀਡੀਓ ਨੂੰ 70 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਚਾਰ ਲੱਖ ਤੋਂ ਜ਼ਿਆਦਾ ਵੀਡੀਓ ਸ਼ੇਅਰ ਹੋ ਚੁੱਕਾ ਹੈ।

ਜਵਾਨ ਤੇਜ਼ ਬਹਾਦਰ ਯਾਦਵ ਨੇ ਵੀਡੀਓ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਭੁੱਖੇ ਢਿੱਡ ਹੀ ਡਿਊਟੀ ਕਰਨੀ ਪੈਂਦੀ ਹੈ। ਸੋਸ਼ਲ ਮੀਡੀਆ ’ਤੇ ਨਸ਼ਰ ਹੋਏ ਇਸ ਵੀਡੀਓ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਢੁਕਵੀਂ ਕਾਰਵਾਈ ਦੇ ਹੁਕਮ ਦਿੱਤੇ ਹਨ।

ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਸੀਨੀਅਰ ਅਧਿਕਾਰੀ ਗ਼ੈਰਕਾਨੂੰਨੀ ਢੰਗ ਨਾਲ ਬਾਹਰ ਵੇਚ ਦਿੰਦੇ ਹਨ। ਬੀਐਸਐਫ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਸਮੁੱਚੇ ਮਾਮਲੇ ਦੀ ਤਹਿਕੀਕਾਤ ਲਈ ਮੌਕੇ ’ਤੇ ਭੇਜਿਆ ਹੈ।

Tags
Show More