NATIONALPunjab

ਸੁਖਬੀਰ ਬਾਦਲ, ਸਚਖੰਡ ਹਰਿਮੰਦਰ ਸਾਹਿਬ ਪਹੁੰਚ ਕੇ ਵੀ, ਅਰਵਿੰਦ ਕੇਜਰੀਵਾਲ ਨੂੰ ਯਾਦ ਕਰਕੇ ਬੁਰਾ-ਬੁਰਾ ਕਹਿੰਦੇ ਰਹੇ

One Minute Read

Politically Spirtual 

ਕੇਜਰੀਵਾਲ ਮੁੱਖ ਮੰਤਰੀ ਬਾਦਲ ਦੀ ਤਸਵੀਰ ਦੇਖ ਕੇ ਆਪਣੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਤਸਵੀਰ ਬਣਾ ਰਿਹਾ – ਬਾਦਲ

C Arora, Sri Amritsar, p4punjab.com
ਸਾਡੇ ਪੰਜਾਬ ਦੇ ਨੇਤਾ ਸਭ ਤੋਂ ਉਚ ਧਾਰਮਿਕ ਸਥਾਨ ਤੇ ਪਹੁੰਚ ਕੇ ਵੀ ਸਿਆਸਤ ਕਰਨ ਲਗ ਜਾਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਕਰਨ ਮੌਕੇ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਦੇਸ਼-ਵਿਦੇਸ਼ ਤੋਂ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਤੇ ਨਤਮਸਤਕ ਹੋ ਕੇ ਪੂਰੀ ਦੁਨੀਆ ਵਿੱਚ ਸ਼ਾਂਤੀ ਦੀ ਅਪੀਲ ਕੀਤੀ। ਠੰਢ ਦੀ ਪ੍ਰਵਾਹ ਕੀਤੇ ਬਿਨਾਂ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਨਵੇਂ ਸਾਲ ਦੀ ਆਮਦ ਮੌਕੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਕਿਹਾ ਹੈ ਸਾਲ 2017 ਸਾਰੇ ਦੇਸ਼ ਵਾਸਿਆਂ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਤੇ ਪੰਜਾਬ ਦੇ ਹਰ ਘਰ ਵਿੱਚ ਸੁਖ ਸ਼ਾਂਤੀ ਹੋਵੇ। ਪਰ ਇਸ ਪਵਿੱਤਰ ਸਥਾਨ ਤੇ ਆਕੇ ਵੀ ਉਹ ਸਿਆਸਤ ਕਰਨੋ ਨਾ ਹਟੇ, ਸੁਖਬੀਰ ਬਾਦਲ ਆਪਣੇ ਵਿਰੋਧੀ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਕੇ ਉਸ ਉਪਰ ਸ਼ਬਦਿਕ ਹਮਲਾ ਕਰਨਾ ਨਹੀਂ ਭੁੱਲੇ।

ਕੇਜਰੀਵਾਲ ਵੱਲੋਂ ਆਪਣੇ ਮੁੱਖ ਮੰਤਰੀ ਦੇ ਉਮੀਦਵਾਰ ਦੀਆਂ ਖਾਸੀਅਤਾਂ ਬਾਰੇ ਪੁੱਛੇ ਜਾਣ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਮੁੱਖ ਮੰਤਰੀ ਬਾਦਲ ਦੀ ਤਸਵੀਰ ਦੇਖ ਕੇ ਆਪਣੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਤਸਵੀਰ ਬਣਾ ਰਿਹਾ ਹੈ। ਕਿਓਂਕਿ ਸਿਰਫ ਮੁੱਖ ਮੰਤਰੀ ਬਾਦਲ ਹੀ ਨੇ ਜਿਹੜੇ ਸਵੇਰੇ 5 ਵਜੇ ਤੋਂ ਦੇਰ ਰਾਤ ਤੱਕ ਪੰਜਾਬ ਦੀ ਜਨਤਾ ਦੀ ਸੇਵਾ ਕਰਦੇ ਹਨ। ਪਰ ਇਹੋ ਜਿਹਾ ਉਮੀਦਵਾਰ ਕੇਜਰੀਵਾਲ ਨੂੰ ਮਿਲ ਨਹੀਂ ਸਕਦਾ ਕਿਓਂਕਿ ਆਪ ਠੱਗਾਂ ਦੀ ਪਾਰਟੀ ਹੈ ਤੇ ਕੇਜਰਵਾਲ ਆਪ ਸਬ ਤੋਂ ਵੱਡਾ ਠੱਗ ਹੈ।

ਉਨ੍ਹਾਂ ਅੱਗੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਪਾਰਟੀ ‘ਚ ਟਿਕਟਾਂ ਵਿਕਦੀਆਂ ਹੋਣ ਤੇ ਜਿਸ ਪਾਰਟੀ ਦੇ 35 ਉਮੀਦਵਾਰ ਕ੍ਰਿਮੀਨਲ ਹੋਣ ਜਿਨ੍ਹਾਂ ਤੇ 10- 10 ਪਰਚੇ ਹੋਣ ਉਹ ਪਾਰਟੀ ਇਮਾਨਦਾਰੀ ਦੀ ਗੱਲ ਕਰਦੀ ਹੈ।

ਉਸ ਤੋਂ ਬਾਦ ਸੁਖਬੀਰ ਬਾਦਲ ਸਾਬਕਾ ਫੌਜੀ ਅਫਸਰ ਅਮਰਿੰਦਰ ਸਿੰਘ ਦੇ ਮਗਰ ਪੈ ਗਏ। ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ, ਸਾਬਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇ ਕੀਤੇ ਜਾ ਰਹੇ ਵਾਅਦੇ ਸਬੰਧੀ ਪੁੱਛੇ ਜਾਣ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਕੈਪਟਨ ਸਾਹਿਬ ਦੀ ਹਾਲਤ ਤਰਸਯੋਗ ਹੈ ਉਨ੍ਹਾਂ ਦਾ ਸਬ ਕੁੱਝ ਦਾਅ ‘ਤੇ ਲਗਿਆ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਹੀ ਕਿ ਬੱਸ ਅਖੀਰਲੀ ਵਾਰ ਕਿਤੇ ਕੁਰਸੀ ਮਿਲ ਜਾਵੇ।

Tags
Show More