DIASPORANATIONAL

ਸਰਬੱਤ ਖ਼ਾਲਸਾ ਵਲੋਂ ਸੌਦਾ ਸਾਧ ਦੇ ਦਰਾਂ ਤੇ ਪਹੁੰਚੇ ਨੇਤਾਵਾਂ ਨਾਲੋਂ ਸਾਂਝ ਤੋੜਨ ਦਾ ਸੰਦੇਸ਼

ONE MINUTE READ

ਡੇਰਾ ਸਿਰਸਾ ਪਹੁੰਚੇ ਆਗੂਆਂ ਦੇ ਬਾਈਕਾਟ ਦਾ ਸੱਦਾ

TRUE FALSE DERA

ਡੇਰਾ ਸਿਰਸਾ ਪਹੁੰਚੇ ਆਗੂਆਂ ਦੇ ਬਾਈਕਾਟ ਦਾ ਸੱਦਾ

Harish Abrol, p4punjab.com

ਸਨ 2015 ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੌਦਾ ਸਾਧ ਨੂੰ ਆਮ ਮੁਆਫੀ ਦੇ ਦਿੱਤੀ ਸੀ, ਤਾਂ ਪੂਰੀ ਦਨੀਆਂ ਵਿਚ ਬੈਠੇ ਸਿੱਖਾਂ ਵਿਚ ਰੋਸ ਦੀ ਲਹਿਰ ਦੌੜ ਪਈ ਸੀ। ਲੋਕਾਂ ਦੇ ਰੋਹ ਕਾਰਨ ਕਈ ਦਿਨ ਅਕਾਲੀ ਨੇਤਾ ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਰਹੇ ਸਨ। ਲੋਕਾਂ ਦੇ ਰੋਹ ਕਾਰਨ ਹੀ ਜਥੇਦਾਰ ਨੇ ਬਾਦਲ ਦੇ ਕਹਿਣ ਤੇ ਹੁਕਮਨਾਮਾ ਖ਼ਾਰਿਜ ਕਰ ਦਿੱਤਾ ਸੀ, ਪਰ ਫਿ ਕੁਝ ਦਿਨਾਂ ਬਾਦ ਹੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਸ਼ੁਰੂ ਹੋ ਗਿਆ ਸੀ।ਪੂਰਾ ਪੰਜਾਬ ਇਕ ਵਾਰ ਅੱਗ ਵਿਚ ਜਾਂਦਾ ਜਾਂਦਾ ਰੁਕ ਗਿਆ ਕਿਉਂਕਿ ਸਿੱਖਾਂ ਸਮੇਤ ਹੋਰ ਕੌਮਾਂ ਦੇ ਲੋਕਾਂ ਨੇ ਸ਼ਾਂਤ ਮਈ ਰੋਸ ਦਾ ਪ੍ਰਗਟਾਵਾ ਕੀਤਾ, ਜਿਸ ਕਾਰਨ ਕੋਈ ਹਿੰਸਕ ਘਟਨਾ ਨਹੀਂ ਵਾਪਰੀ, ਪਰ ਪੁਲਿਸ ਵਲੋਂ ਸ਼ਰੇਆਮ ਗੋਲੀਬਾਰੀ ਕਰਕੇ 2 ਮੁੰਡਿਆਂ ਨੂੰ ਸ਼ਹੀਦ ਕਰ ਦਿੱਤਾ ਸੀ।

ਸਰਬੱਤ ਖਾਲਸਾ ਵੱਲੋਂ ਨਵੰਬਰ 2015 ਵਿੱਚ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਦੀ ਸ਼ਰਨ ਵਿੱਚ ਪਹੁੰਚੇ ਸਿਆਸੀ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਿੱਖ ਸੰਗਤ ਦੇ ਨਾਂ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵਿੱਚ ਡੇਰਾ ਸਿਰਸਾ ਪੁੱਜਣ ਵਾਲੇ ਅਕਾਲੀ ਉਮੀਦਵਾਰ ਤੇ ਮੰਤਰੀ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਸਮੇਤ ਹਰ ਪਾਰਟੀ ਨਾਲ ਸਬੰਧਤ ਜਿੰਨੇ ਵੀ ਆਗੂ ਡੇਰਾ ਮੁਖੀ ਕੋਲ ਪਹੁੰਚੇ ਹਨ, ਉਨ੍ਹਾਂ ਸਭ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ।

ਦਾਦੂਵਾਲ ਨੇ ਇਸ ਕਾਰਵਾਈ ਨੂੰ ਇਨ੍ਹਾਂ ਸਿਆਸੀ ਲੋਕਾਂ ਦਾ ਸ਼ਰਮਨਾਕ ਕਾਰਾ ਕਰਾਰ ਦਿੱਤਾ। ਦਾਦੂਵਾਲ ਨੇ ਕਿਹਾ ਕਿ ਲੋਕ ਹੁਣ ਇਨ੍ਹਾਂ ਆਗੂਆਂ ਨੂੰ ਸਬਕ ਸਿਖਾਉਣ ਤਾਂ ਕਿ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ। ਉਨ੍ਹਾਂ ਕਿਹਾ ਕਿ ਜਥੇਦਾਰਾਂ ਵੱਲੋਂ ਜਲਦ ਹੀ ਇਸ ਮਸਲੇ ‘ਤੇ ਵਿਚਾਰ ਕਰਕੇ ਇਨ੍ਹਾਂ ਆਗੂਆਂ ਨੂੰ ਬਣਦੀ ਸਜ਼ਾ ਸੁਣਾਈ ਜਾਵੇਗੀ।

ਦੱਸ ਦੇਈਏ ਕਿ 2007 ਵਿੱਚ ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਅੰਮ੍ਰਿਤਪਾਨ ਕਰਵਾਉਣ ਦੀ ਤਰਜ਼ ‘ਤੇ ਲੋਕਾਂ ਨੂੰ ਜਾਮ-ਏ-ਇੰਸਾਂ ਨਾਮੀ ਸ਼ਰਬਤ ਪਿਲਾਏ ਜਾਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਮੁਖੀ ਤੇ ਉਸ ਦੇ ਪੈਰੋਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਸਿੱਖ ਸੰਗਤ ਨੂੰ ਜਾਰੀ ਹੋਇਆ ਸੀ।

ਉਸ ਵੇਲੇ ਸਿੱਖ ਸੰਗਤ ਤੇ ਡੇਰਾ ਮੁਖੀ ਦਰਮਿਆਨ ਚੱਲੇ ਸੰਘਰਸ਼ ਵਿੱਚ ਚਾਰ ਸਿੱਖ ਵੀ ਸ਼ਹੀਦ ਹੋਏ ਸਨ। ਦਾਦੂਵਾਲ ਨੇ ਕਿਹਾ ਕਿ ਬਾਈਕਾਟ ਵਾਲਾ ਹੁਕਮਨਾਮਾ ਅੱਜ ਵੀ ਲਾਗੂ ਹੈ। ਇਨ੍ਹਾਂ ਆਗੂਆਂ ਨੇ ਚੰਦ ਵੋਟਾਂ ਦੀ ਖਾਤਰ ਡੇਰੇ ਪਹੁੰਚ ਕੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ।ਅਕਾਲੀ ਦਲ ਦੇ ਅਖੌਤੀ ਪੰਥਕ ਲੀਡਰ ਆਪਣੀਆਂ ਖਾਲੀ ਝੋਲੀਆਂ ਲੈਕੇ ਸੌਦਾ ਸਾਧ ਦੇ ਡੇਰੇ ਦੇ ਦਰਾਂ ਤੇ ਬੈਠੇ ਹਨ।ਤਾਂ ਕਿ ਉਸ ਬਾਬੇ ਦੀ ਰਹਿਮਤ ਹੋਵੇ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪੈ ਸਕਣ।ਇਕ ਪਾਸੇ ਤਾਂ ਸਿੱਖ ਹੋਣ ਦੀ ਦੁਹਾਈ ਦਿੰਦੇ ਹਨ, ਦੂਜੇ ਪਾਸੇ ਸਿੱਖ ਕੌਮ ਦਾ ਲਗਾਤਾਰ ਨਿਰਾਦਰ ਕਰਨ ਵਾਲੇ ਬਾਬੇ ਨਾਲ ਪਿਆਰ ਪਾਇਆ ਜਾ ਰਿਹਾ ਹੈ।ਜਿਸ ਕਾਰਨ ਸਰਬੱਤ ਖ਼ਾਲਸਾ ਦੇ ਜਥੇਦਾਰਾਂ ਵਲੋਂ ਲੋਕਾਂ ਦੇ ਨਾਮ ਸੰਦੇਸ਼ ਆਇਆ ਹੈ।

Tags
Show More