Punjab

ਠੱਗ ਨਿਕਲੀ ਆਇਲੈਟਸ ਪਾਸ ਪਤਨੀ : ਮੁਕੱਦਮਾ ਦਰਜ਼

ਸਹੁਰਾ ਪ੍ਰੀਵਾਰ ਦੇ ਪੈਸਿਆ ਤੇ ਪਹੁੰਚੀ ਆਸਟਰੇਲੀਆ

ਸੰਗਰੂਰ — ਬਾਵਾ, ਰਿਸ਼ਵ ਗਰਗ

ਜਿਲਾ ਸੰਗਰੂਰ ਪੁਲਿਸ ਨੇ ਆਈਲੈਟਸ ਪਾਸ ਨਵ-ਵਿਆਹਤਾ ‘ਤੇ ਸਹੁਰਾ ਪ੍ਰੀਵਾਰ ਦੇ ਪੈਸਿਆ  ‘ਤੇ ਆਸਟਰੇਲੀਆਂ ਪੜਨ ਗਈ ਲੜਕੀ ਅਤੇ ਉਸ ਦੇ ਪਰਿਵਾਰ ਤੇ ਠੱਗੀ ਮਾਰਨ ਦਾ ਮੁਕੱਦਮਾ ਦਰਜ਼ ਕੀਤਾ ਹੈ।

ਥਾਣਾ ਸਿਟੀ ਧੂਰੀ ਵਿਚ ਦਰਜ ਰਿਪੋਰਟ ਅਨੁਸਾਰ ਧੂਰੀ ਨਿਵਾਸੀ ਜਗਦੀਸ਼ ਰਾਏ ਨੇ ਡੀ ਐਸ ਪੀ ਧੂਰੀ ਨੂੰ ਦਿੱਤੀ ਇਕ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦਾ ਲੜਕੇ ਅਨਮੌਲ ਗਰਗ ਦੀ ਸਾਦੀ ਯਾਸਿਕਾ ਬਾਸਲ ਪੁਤਰੀ ਸੁਨੀਲ ਬਾਂਸਲ ਵਾਸੀ ਨਾਭਾ ਨਾਲ 07 ਮਈ 2019 ਨੂੰ ਹੋਈ ਸੀ । ਉਹਨਾ ਸ਼ਿਕਾਇਤ ਵਿਚ ਲਿਖਿਆ ਕਿ ਯਾਸਿਕਾ ਬਾਂਸਲ ਦੇ ਮਾਤਾ ਪਿਤਾ ਨੇ ਇਹ ਕਹਿਕੇ ਸਾਦੀ ਕੀਤੀ ਸੀ ਕਿ ਉਹਨਾ ਦੀ ਲੜਕੀ ਨੇ ਆਈਲੈਟਸ ਕੀਤੀ ਹੋਈ ਹੈ, ਤੁਸੀ ਆਸਟਰੇਲੀਆ ਭੇਜਣ ਦਾ ਸਾਰਾ ਖਰਚਾ ਕਰੋਗੇ ਅਤੇ ਲੜਕੀ ਬਾਅਦ ਵਿੱਚ ਤੁਹਾਡੇ ਲੜਕੇ ਅਨਮੋਲ ਗਰਗ ਨੁੰ ਆਸਟਰੇਲੀਆ ਬੁਲਾ ਲਵੇਗੀ।

ਉਹਨਾ ਲਿਖਿਆ ਕਿ ਲੜਕੀ ਦੇ ਮਾਤਾ ਪਿਤਾ ਨੇ ਸਾਦੀ ਤੋ ਪਹਿਲਾ 6 ਲੱਖ ਰੁਪਏ ਦੇ ਚੈਕ ਅਤੇ 9 ਲੱਖ ਰੁਪਏ ਨਗਦ  ਅਜੈ ਕੁਮਾਰ ਵਾਸੀ ਏਕਤਾ ਵਿਹਾਰ ਧੂਰੀ ਦੇ ਘਰ ਦਿੱਤੇ ਸੀ ਸਾਦੀ ਵਾਲੇ ਦਿਨ ਯਾਸਿਕਾ ਬਾਂਸਲ 5 ਲੱਖ 50 ਹਜਾਰ ਰੁਪਏ ਦਾ ਗਹਿਣੇ ਪਾਏ ਸਨ । ਸਾਦੀ ਤੋ ਬਾਅਦ ਯਾਸਿਕਾ ਬਾਂਸਲ ਉਹਨਾਂ ਦੇ ਘਰ ਖੁਸ਼ ਰਹਿੰਦੀ ਰਹੀ । 24 ਜੂਨ 2019 ਨੂੰ ਯਾਸਿਕਾ ਬਾਂਸਲ ਉਹਨਾਂ ਦੇ ਦਿੱਤੇ ਹੋਏ ਪੈਸਿਆ ਤੇ ਆਸਟਰੇਲੀਆ ਚਲੀ ਗਈ । ਹੁਣ ਜਦੋ ਵੀ ਉਸ ਦਾ ਲੜਕਾ ਅਨਮੋਲ ਗਰਗ ਮੋਬਾਇਲ ਫੋਨ ਰਾਹੀ ਯਾਸਿਕਾ ਨਾਲ ਗੱਲ ਕਰਦਾ ਹੈ ਤਾਂ ਉਹ ਉਸ ਨਾਲ ਦੁਰਵਿਹਾਰ ਕਰਦੀ ਹੈ ਅਤੇ ਯਾਸਿਕਾ ਬਾਂਸਲ ਦਾ ਪੇਕਾ ਪਰਿਵਾਰ ਵੀ ਇਕ ਦਮ ਬਦਲ ਗਿਆ ਹੈ । ਉਹਨਾ ਲਿਖਿਆ ਕਿ ਉਹਨਾਂ ਦਾ ਲੜਕਾ ਡਿਪਰੈਸਨ ‘ਚ ਰਹਿਣ ਕਰਕੇ 16 ਜੁਲਾਈ 2019 ਨੂੰ ਬਿਨਾ ਦੱਸੇ ਘਰੋ ਚਲਾ ਗਿਆ । ਜਗਦੀਸ਼ ਰਾਏ ਨੇ ਪੁਲਿਸ ਪਾਸ ਇਨਸਾਫ ਦੀ ਗੁਹਾਰ ਲਾਉਂਦਿਆ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ । ਪੁਲਿਸ ਨੇ ਜਗਦੀਸ਼ ਰਾਏ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਯਾਸਿਕਾ ਬਾਂਸਲ, ਸੁਨੀਲ ਬਾਂਸਲ, ਏਕਤਾ ਬਾਂਸਲ ਵਾਸੀ ਨਾਭਾ ਅਤੇ ਅਜੈ ਕੁਮਾਰ, ਪੂਜਾ ਵਾਸ਼ੀ ਧੂਰੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ

ਘੱਗਰ ਦਰਿਆ ਵਿਚ ਪਿਆ ਪਾੜ

Show More