Punjab

ਸਾਡੀ ਨੌਜਵਾਨ ਪੀੜੀ ਧਰਮ ਨੂੰ ਭੁਲਦੀ ਜਾ ਰਹੀ ਹੈ– ਡਾ ਦੇਵ ਅਦਵੈਤੀ

ਪੰਜ ਕੈਸਲ ਯਾਤਰਾ ਕਰਕੇ ਪਰਤੇ ਨੀਰਜ਼ ਦਾ ਕੀਤਾ ਸਨਮਾਨ

ਸੰਗਰੂਰ ( ਸ ਸ ਬਾਵਾ) – ਗੇਟਵੇ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾ ਦੇ ਨੁਮਾਇੰਦਿਆ ਦੁਆਰਾ ਸ੍ਰੀ ਨੀਰਜ ਕੁਮਾਰ ਸ਼ਰਮਾ ਪ੍ਰਧਾਨ ਸ੍ਰੀ ਕੈਲਾਸ਼ ਮਣੀ ਮਹੇਸ ਲੰਗਰ ਕਮੇਟੀ, ਸੰਗਰੂਰ ਨੂੰ ਪੰਚ ਕੈਸਲ ਯਾਤਰਾ ਕਰਨ ਤੇ ਸੰਸਥਾਵਾ ਦੁਆਰਾ ਸਨਮਾਨ ਸਮਾਰੋਹ ਗੇਟਵੇ ਸਲਿਊਸਨ, ਗੁਰੂ ਨਾਨਕ ਕਲੋਨੀ ਵਿਖੇ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਡਾ: ਦੇਵ ਸਿੰਘ ਅਦਵੈਤੀ, ਧਰਮਗੁਰੂ ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਧਾਸ ਜੀ ਸਨ। ਉਨਾਂ ਨੇ ਸ੍ਰੀ ਨੀਰਜ ਕੁਮਾਰ ਸ਼ਰਮਾ ਦੁਆਰਾ ਪੰਚ ਕੈਲਾਸ਼, ਸ੍ਰੀ ਕੈਲਾਸ਼ ਮਣਿਮਹੇਸ਼, ਸ੍ਰ ੀਖੰਡ ਕੈਲਾਸ, ਕਿਨਰ ਕੈਲਾਸ, ਆਦਿ ਕੈਲਾਸ ਅਤੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਨ ਤੇ ਆਸੀਰਵਾਦ ਦਿੱਤਾ ਅਤੇ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਧਰਮ ਨੂੰ ਭੁਲਦੀ ਜਾ ਰਹੀ ਹੈ, ਉਨਾਂ ਦੀ ਇਹ ਪੰਚ ਕੈਲਾਸ ਯਾਤਰਾ ਨੌਜਵਾਨ ਪੀੜੀ ਲਈ ਇਕ ਸਿੱਖਿਆ ਹੈ ਕਿ ਅਸੀ ਆਪਣੇ ਧਾਰਮਿਕ ਸਥਾਨਾ ਦੀ ਯਾਤਰਾ ਕਰੀਏ ਅਤੇ ਉਨਾਂ ਧਾਰਮਿਕ ਸਥਾਨਾ ਤੋ ਸਿੱਖਿਆਂ ਲੈ ਕੇ ਆਪਣੇ ਜੀਵਨ ਨੂੰ ਸੇਧ ਦਈਏ।

ਇਸ ਤੋ ਇਲਵਾ ਪ੍ਰੋਗਰਾਮ ਵਿਚ ਬਜਰੰਗ ਦਲ ਦੇ ਜਿਲਾ ਪ੍ਰਧਾਨ ਸ੍ਰੀ ਵਿਜੈ ਢੋਲੇਵਾਲ, ਓਸੋ ਮੈਡੀਟੇਸ਼ਨਸ ਸੈਟਰ ਦੇ ਸਵਾਮੀ ਰਾਜੇਸ ਕੁਮਾਰ, ਅਰਚਨਾ ਵੂਮਨ ਅਤੇ ਵੈਲਫੇਅਰ ਸੁਸਾਇਟੀ ਤੋ ਸ੍ਰੀ ਵਿਪਨ ਅਰੋੜਾ, ਐਡਵੋਕੇਟ ਸ੍ਰੀ ਸਾਗਰ ਵਰਮਾ, ਸ੍ਰੀ ਕੈਲਾਸ਼ ਮਣੀ ਮਹੇਸ ਲੰਗਰ ਕਮੇਟੀ ਦੇ ਸੈਕਟਰੀ ਵਿਕਰਮਜੀਤ ਸ਼ਰਮਾ, ਗਿਤੇਸ਼ ਕਪਿਲ ਚੇਅਰਮੈਨ, ਰਾਕੇਸ਼ ਸ਼ਰਮਾ, ਖੇਮ ਚੰਦ ਸਰਮਾ, ਅਜੇ ਕੁਮਾਰ, ਵਿਜੈ ਕੁਮਾਰ, ਮਜੀਦ ਖਾਨ ਕੈਸਿਅਰ, ਮਨੀਸ ਸਰਮਾ, ਬਿਲੂ ਅਤੇ ਗੇਟਵੇ ਸੁਸਾਇਟੀ ਦੇ ਸ੍ਰੀ ਅਮਰਿੰਦਰ ਸਿੰਘ, ਅਮਿਤ ਗੋਇਲ, ਮੁਕੇਸ਼ ਰਤਨਾਕਰ, ਮੋਹਿਤ ਸਿੰਗਲਾ ਸਾਮਿਲ ਹੋਏ।

ਸਹਾਇਕ ਥਾਣੇਦਾਰ ਸਰਬਜੀਤ ਨੇ ਜਿੱਤੇ 2 ਚਾਂਦੀ ਦੇ ਤਮਗੇ

Show More