NATIONALPunjab

ਸਾਡੇ ਵਾਰੀ ਰੰਗ ਮੁਕਿਆ, ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ – Congress annoyed with Akalies

ਕਪੂਰਥਲਾ-ਜਲੰਧਰ ਰੋਡ ਦਾ 4 ਲੇਨ ਪ੍ਰੋਜੈਕਟ ਬੰਦ ਕੀਤੇ ਜਾਣ ‘ਤੇ ਰਾਣਾ ਗੁਰਜੀਤ ਨੇ ਕੀਤੇ ਸਵਾਲ

Team Jalandhar p4punjab.com

ਵੋਟਾਂ ਨੇੜ੍ਹੇ ਆਉਣ ਤੇ ਲੀਡਰਾਂ ਨੂੰ ਵੋਟਰਾਂ ਨਾਲ ਆਪਣੇ ਰਿਸ਼ਤੇ ਅਣਾਨਕ ਯਾਦ ਆਉਣ ਲਗ ਜਾਂਦੇ ਹਨ। ਆਪਣੀ ਪੀਹੜੀਆਂ ਥੱਲੇ ਸੋਟੇ ਮਾਰੇ ਬਿਨ੍ਹਾਂ ਲੀਡਰ ਆਪਣੇ ਵਿਰੋਧੀਆਂ ਤੇ ਦੋਸ਼ ਲਾਕੇ ਵੋਟਰਾਂ ਦੇ ਸਕੇ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਵੋਟਰ ਵੀ ਵਿਚਾਰੇ ਕੀ ਕਰਨ, ਉਨ੍ਹਾਂ ਕੋਲ ਕੋਈ ਹੋਰ ਬਦਲ ਵੀ ਤਾਂ ਨਹੀਂ ਹੈ। ਕੋਈ ਨਵੀਂ ਪਾਰਟੀ ਹੋਂਦ ਵਿਚ ਜੇਕਰ ਅਉਂਦੀ ਵੀ ਹੈ, ਤਾਂ ਕੁਝ ਚਿਟ ਪਿਛੋਂ ਉਹ ਪਾਰਟੀ ਵੀ ਪੁਰਾਣੀਆਂ ਪਾਰਟੀਆਂ ਦੇ ਰਾਹੇ ਚਲ ਪੈਂਦੀ ਹੈ। ਫਿਲਹਾਲ ਕਪੂਰਥਲੇ ਦੇ ਵਿਧਾਇਕ ਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਹੋਏ ਧੱਕੇ ਦੀ ਯਾਦਆਈ ਹੈ।

ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ-ਜਲੰਧਰ ਹਾਈਵੇ ਦਾ ਫੋਰ ਲੇਨਿੰਗ ਦਾ ਪ੍ਰੋਜੈਕਟ ਬੰਦ ਕੀਤੇ ਜਾਣ ਉਪਰ ਸਵਾਲ ਕੀਤੇ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਲਈ ਜਲੰਧਰ ਨਗਰ ਨਿਗਮ ਤੋਂ ਲਏ ਗਏ 8 ਕਰੋੜ ਰੁਪਏ ਦੀ ਬੇਨਿਯਮੀ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ, ਜੋ ਦਿਨ ਦੀ ਰੋਸ਼ਨੀ ‘ਚ ਨਜ਼ਰ ਨਹੀਂ ਆਇਆ।

ਇਥੇ ਜ਼ਾਰੀ ਬਿਆਨ ‘ਚ ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਜੇ ਪ੍ਰੋਜੈਕਟ ਕਈ ਕਾਰਨਾਂ ਕਰਕੇ ਮੁਮਕਿਨ ਨਹੀਂ ਸੀ, ਤਾਂ ਫਿਰ ਕਿਉਂ 2014 ‘ਚ ਇਸਨੂੰ ਮੌਕੇ ‘ਤੇ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਵੱਡੀ ਮਾਤਰਾ ‘ਚ ਪੈਸੇ ਤੇ ਸਾਧਨ 2 ਸਾਲਾਂ ਦੌਰਾਨ ਬਰਬਾਦ ਕੀਤੇ ਗਏ, ਜੇ ਇਹ ਸ਼ੁਰੂ ਕੀਤਾ ਗਿਆ ਸੀ, ਤਾਂ ਫਿਰ ਬੰਦ ਕਿਉਂ ਕਰ ਦਿੱਤਾ ਗਿਆ ?

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨੀਂਹ ਪੱਥਰ ਰੱਖਣ ਤੇ ਅਗਲੇ ਹੀ ਦਿਨ ਉਨ੍ਹਾਂ ਨੂੰ ਭੁੱਲ ਜਾਣ ਦੀ ਆਦਤ ਹੈ, ਇਹੋ ਕਾਰਨ ਹੈ ਕਿ ਉਨ੍ਹਾਂ ਨੇ ਪ੍ਰੋਜੈਕਟ ਲਈ ਤਕਨੀਕੀ ਤੌਰ ‘ਤੇ ਲਾਇਕਤਾ ਨੂੰ ਚੈੱਕ ਕੀਤੇ ਤੇ ਉਸ ਬਾਰੇ ਚਿੰਤਾ ਕੀਤੇ ਬਗੈਰ ਜਲੰਧਰ-ਕਪੂਰਥਲਾ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਫੈਸਲਾ ਕਰ ਲਿਆ ਸੀ।

ਰਾਣਾ ਨੇ ਖੁਲਾਸਾ ਕੀਤਾ ਕਿ ਜਲੰਧਰ ਨਗਰ ਨਿਗਮ ਨੇ ਸ਼ਹਿਰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਲੋਕਾਂ ਦਾ 8 ਕਰੋੜ ਰੁਪਇਆ ਇਸ ਪ੍ਰੋਜੈਕਟ ‘ਤੇ ਖਰਚ ਕੀਤਾ ਸੀ। ਜਦਕਿ ਦੋ ਸਾਲਾਂ ਬਾਅਦ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਜੇ ਅਕਾਲੀ ਭਾਜਪਾ ਸਰਕਾਰ ਅਜਿਹਾ ਨਹੀਂ ਕਰੇਗੀ, ਤਾਂ ਕਾਂਗਰਸ ਸਰਕਾਰ ਨਿਸ਼ਚਿਤ ਤੌਰ ‘ਤੇ ਮਾਮਲੇ ਦੀ ਜਾਂਚ ਕਰੇਗੀ ਅਤੇ ਕਸੂਰਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਇਸ ਤੋਂ ਇਲਾਵਾ, ਕਪੂਰਥਲਾ ਤੋਂ ਵਿਧਾਇਕ ਨੇ ਇਨ੍ਹਾਂ ਸਾਲਾਂ ਦੌਰਾਨ ਕਪੂਰਥਲਾ ਤੋਂ ਜਲੰਧਰ ਦੇ ਯਾਤਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਸਕਰਾਰ ਨੂੰ ਜਵਾਬ ਦੇਣ ਵਾਸਤੇ ਕਿਹਾ ਹੈ। ਉਨ੍ਹਾਂਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਦਾਅਵਾ ਕਿ ਨਗਰ ਨਿਗਮ ਜਲੰਧਰ ਹੁਣ ਸੜਕ ਦਾ ਨਿਰਮਾਣ ਕਰੇਗੀ, ਇਕ ਗੰਦਾ ਮਜ਼ਾਕ ਪ੍ਰਤੀਤ ਹੁੰਦਾ ਹੈ।

ਕਾਂਗਰਸ ਪੂਰਾ ਜ਼ੋਰ ਲਾ ਰਹੀ ਹੈ, ਕਿ ਕਿਸੇ ਨਾ ਕਿਸੇ ਤਰੀਕੇ ਉਹ ਪੰਜਾਬ ਦੇ ਰਾਜਸੀ ਮੰਚ ਉਪਰ ਸਹੀ ਜਗਹ ਤੇ ਉਪਛ ਜਾਵੇ ਤਾਂ ਜੋ ਆਉਣ ਵਾਲੀ ਸਰਕਾਰ ਵਿਚ ਇਸ ਪਾਰਟੀ ਦਾ ਹੱਥ ਸਭ ਤੋਂ ਵੱਡਾ ਹੋਕੇ ਦਿਸੇ। ਪਰ ਲੋਕਾਂ ਵਲੋਂ ਮਿਲ ਰਹੇ ਮੱਠੇ ਹੁੰਗਾਰੇ ਨੇ ਨਾ ਸਿਰਫ ਕਾਂਗਰਸ ਨੂੰ ਚਿੰਤਾ ਵਿਚ ਪਾਇਆ ਹੋਇਆ, ਸਗੋਂ ਹੋਰ ਰਾਜਨੀਤਿਕ ਦਲ ਵੀ ਔਖੇ ਹੋ ਰਹੇ ਹਨ। ਪਰ ਇਕ ਗਲ ਮੰਨਣ ਵਾਲੀ ਹੈ, ਕਿ ਸਾਬਕਾ ਕੈਪਟਨ ਅਮਰਿੰਦਰ ਸਿੰਘ  ਦੀ ਟੀਮ ਜ਼ੋਰ ਪੂਰਾ ਲਾ ਰਹੀ ਹੈ।

Show More