NATIONALPunjab

ਸਾਬਕਾ ਕੈਪਟਨ ਅਮਰਿੰਦਰ ਦਾ ਬਾਦਲਾਂ, ਮਜੀਠੀਆ ‘ਤੇ ਜ਼ੋਰਦਾਰ ਹਮਲਾ

One Minute Read

CHECK MATE

ਨਸ਼ਾਖੋਰੀ ‘ਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜ਼ੇਲ੍ਹ ਭੇਜਣ ਦਾ ਵਾਅਦਾ – ਅਮਰਿੰਦਰ

Team p4punjab.com

ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਬਿਕ੍ਰਮ ਸਿੰਘ ਮਜੀਠੀਆ ਸਮੇਤ ਬਾਦਲਾਂ ਤੇ ਹੋਰ ਅਕਾਲੀ ਆਗੂਆਂ ਉਪਰ ਜ਼ੋਰਦਾਰ ਹਮਲਾ ਬੋਲਦਿਆਂ, ਕਿਹਾ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਹੈ ਅਤੇ ਉਹ ਨਸ਼ਾ ਤਸਕਰੀ ਤੇ ਨਸ਼ਾ ਮਾਫੀਆ ਨੂੰ ਸ਼ਹਿ ਦੇਣ ‘ਚ ਦੋਸ਼ੀ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਨੂੰ ਜ਼ੇਲ੍ਹ ਭੇਜ ਦੇਣਗੇ।

ਇਸ ਮੌਕੇ ਕਮਲਜੀਤ ਸਿੰਘ ਕੜਵਲ ਤੇ ਯਾਮਿਨੀ ਗੋਮਰ ਸਮੇਤ ਕਈ ਅਕਾਲੀ, ਆਪ ਤੇ ਭਾਜਪਾ ਆਗੂਆਂ ਨੂੰ ਪਾਰਟੀ ‘ਚ ਸ਼ਾਮਿਲ ਕਰਨ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਅਮਰਿੰਦਰ ਨੇ ਬਾਦਲਾਂ ਤੇ ਮਜੀਠੀਆਂ ਦੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਲਈ ਨਿੰਦਾ ਕੀਤੀ।
ਸਾਬਕਾ ਕੈਪਟਨ ਅਮਰਿੰਦਰ ਨੇ ਕਿਹਾ ਕਿ ਟਰਾਂਸਪੋਰਟ ਤੋਂ ਲੈ ਕੇ ਨਸ਼ਿਆਂ ਤੋਂ, ਲੈ ਕੇ ਰੇਤ, ਕੇਬਲ ਟੀ.ਵੀ, ਸ਼ਰਾਬ ਆਦਿ, ਅਜਿਹਾ ਕੁਝ ਨਹੀਂ ਬੱਚਿਆ ਹੈ, ਜਿਸ ‘ਤੇ ਅਕਾਲੀਆਂ ਨੇ ਆਪਣੇ ਵਿਸ਼ੇਸ਼ ਹਿੱਤਾਂ ਨੂੰ ਵਾਧਾ ਦੇਣ ਵਾਸਤੇ ਕੰਟਰੋਲ ਨਹੀਂ ਕੀਤਾ। ਉਨ੍ਹਾਂ ਨੇ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਇਨ੍ਹਾਂ ਸਾਰਿਆਂ ਮਾਫੀਆਵਾਂ ਦਾ ਤੁਰੰਤ ਖਾਤਮਾ ਕਰਨ ਦਾ ਵਾਅਦਾ ਕੀਤਾ।

ਇਸ ਮੌਕੇ ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ਼ ਪੰਜਾਬ ਮਾਮਲੇ, ਆਸ਼ਾ ਕੁਮਾਰੀ ਵੀ ਮੌਜ਼ੂਦ ਸਨ।

Tags
Show More