NATIONALPunjab

ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਡੀਜੀਪੀ ਨੂੰ ਲਿਖੀ ਚਿੱਠੀ, ਬੇਕਸੂਰੇ ਸਿੱਖ ਆਗੂਆਂ ਨੂੰ ਬਿਨਾਂ ਵਜਾ ਫੜਨ ਤੇ ਜਤਾਇਆ ਰੋਸ

One Minute Read

Ex DIG to DGP

ਸਿੱਖ ਆਗੂਆਂ ਨੂੰ ਫੜ੍ਹਨ ਪਹੁੰਚੇ ਪੁਲਿਸ ਮੁਲਾਜ਼ਿਮਾਂ ਨੇ ਆਗੂਆਂ ਦੇ ਘਰ ਵਿਚ ਮੌਜੂਦ ਔਰਤਾਂ ਨਾਲ ਗਾਲੀ ਗਲੌਚ ਵੀ ਕੀਤੀ

SS Cheema, Fatehgarh Sahib, p4punjab.com

ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਨੂੰ ਚਿੱਠੀ ਲਿਖ ਕੇ ਇਤਰਾਜ਼ ਜਤਾਇਆ ਹੈ, ਕਿ ਪੁਲਿਸ ਵਲੋਂ ਕੜਾਕੇ ਦੀ ਠੰਡ ਵਿਚ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਸਮੇਤ ਪੰਥਕ ਆਗੂਆਂ ਨੂੰ, ਆਪ ਹੀ ਅਫਵਾਹਾਂ ਫੈਲਾ ਕੇ ਬਿਨਾ ਕਿਸੇ ਸਬੂਤ ਵਾਰੰਟ ਤੋਂ ਗ੍ਰਿਫਤਾਰ ਕਰਕੇ ਥਾਣਿਆਂ ਵਿਚ ਰੱਖਿਆ, ਤੇ ਨਾਲ ਹੀ ਪਰਿਵਾਰਾਂ ਦੀਆਂ ਔਰਤਾਂ ਨੂੰ ਪੁਲਿਸ ਮੁਲਤਾਜ਼ਿਮਾਂ ਵਲੋਂ ਗੰਦੀਆਂ ਗਾਲਾਂ ਤੱਕ ਕੱਢੀਆਂ ਗਈਆਂ।

ਮਾਨ ਨੇ ਰੋਸ ਪੱਤਰ ਚਿਵ ਅੱਗੇ ਲਿਖਿਆ ਹੈ ਕਿ ਹੁਸਿਆਰਪੁਰ ਦੇ ਜਿ਼ਲ੍ਹਾ ਪ੍ਰਧਾਨ ਸ. ਅਵਤਾਰ ਸਿੰਘ ਖੱਖ ਦੇ ਘਰ ਜਾ ਕੇ ਤਲਾਸੀ ਸਮੇਂ ਅੰਦਰੋ ਕੁੰਡੇ ਲਗਾਕੇ ਉਹਨਾਂ ਦੇ ਪਾਲਤੂ ਕੁੱਤਿਆਂ ਤੇ ਪਸੂਆਂ ਨੂੰ ਵੀ ਕੁੱਟਿਆ । ਇਸੇ ਤਰ੍ਹਾਂ ਦੀਆਂ ਹੋਰ ਕਈ ਘਟੀਆ ਕਾਰਵਾਈਆ ਵੀ ਪੁਲਿਸ ਵੱਲੋਂ ਕੀਤੀਆ ਗਈਆ ਹਨ । ਫਿਰੋਜ਼ਪੁਰ ਦੇ ਜਿ਼ਲ੍ਹਾ ਪ੍ਰਧਾਨ ਸ. ਗੁਰਚਰਨ ਸਿੰਘ ਭੁੱਲਰ ਦੇ ਘਰ ਵੀ ਕਾਫ਼ੀ ਬਦਤਮੀਜੀ ਕੀਤੀ ਗਈ ਹੈ । ਇਸ ਤੋ ਇੰਝ ਮਹਿਸੂਸ ਹੁੰਦਾ ਹੈ ਕਿ ਪੁਲਿਸ ਮੁੜਕੇ ਸਿੱਖਾਂ ਨੂੰ ਗਲਤ ਰਸਤੇ ਉਤੇ ਪਾ ਕੇ ਬੀਤੇ ਸਮੇਂ ਵਾਂਗ ਲੁੱਟ-ਘਸੁੱਟ ਕਰਨੀ ਚਾਹੁੰਦੀਆਂ ਹਨ ।

ਇਸੇ ਤਰ੍ਹਾਂ ਸ. ਰਣਦੇਵ ਸਿੰਘ ਦੇਬੀ ਆਲ ਯੂਨੀਵਰਸਿਟੀ ਪ੍ਰੈਜੀਡੈਟ, ਐਗਜੈਕਟਿਵ ਮੈਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਉਹਨਾਂ ਨੂੰ ਨਗਰ ਕੀਰਤਨ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ । ਤੁਹਾਡੀਆ ਏਜੰਸੀਆ ਆਪਣੀ ਮਰਜੀ ਦਾ ਝੂਠ ਬੋਲਦੀਆ ਹਨ ਅਤੇ ਸਾਰੀ ਅਫ਼ਸਰਸ਼ਾਹੀ ਬਿਨ੍ਹਾਂ ਕਿਸੇ ਪੁੱਛ-ਪੜਤਾਲ ਦੇ ਉਸ ਉਤੇ ਗਲਤ ਐਕਸ਼ਨ ਲੈਕੇ ਆਮ ਪਬਲਿਕ ਅਤੇ ਖਾਸ ਕਰ ਅਜਿਹੇ ਮੌਕੇ ਉਤੇ ਸੱਚੇ-ਸੁੱਚੇ ਸਿੱਖਾਂ ਨੂੰ ਜ਼ਲੀਲ ਕਰ ਰਹੀ ਹੈ । ਅਜਿਹੇ ਤਰੀਕੇ ਨਾਲ ਹਾਲਾਤ ਸੁਧਰਦੇ ਨਹੀਂ, ਸਗੋ ਵਿਗੜਦੇ ਹਨ । ਕਿਸੇ ਉਤੇ ਕੋਈ ਗਲਤ ਇਲਜਾਮ ਲਗਾਉਣਾ ਜਾਂ ਉਸਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨਾ ਕੋਈ ਵਧੀਆ ਗੱਲ ਨਹੀਂ ।

Tags
Show More