NATIONAL

ਸਿੱਧੂ ਸ਼ਸਤਰ ਹਾਸਿਲ ਕੀਤੇ ਬਗੈਰ ਹੀ ਕੈਪਟਨ ਨੇ ਕੀਤਾ ਲੰਬੀ ਕਿਲ੍ਹੇ ਤੇ ਹਮਲਾ

ਮੁੱਖ ਮੰਤਰੀ ਬਾਦਲ ਖਿਲਾਫ ਚੋਣ ਲੜਨਗੇ ਕੈਪਟਨ !

CAPTAIN ON ATTACK

ਕਾਂਗਰਸ ਤੇ ਅਕਾਲੀਅਾਂ ਨਾਲ ਰਲ੍ਹਕੇ ਚੋਣਾਂ ਲੜਣ ਦੇ ਦੋਸ਼ਾਂ ਨੂੰ ਧੌਣ ਤੇ ਖ਼ੁਦ ਨੂੰ ਪੰਜਾਬ ਦਾ ਨੇਤਾ ਸਾਬਿਤ ਕਰਨ ਲੲੀ ਨਵਾ ਤੇ ਸਟੀਕ ਕਦਮ ਚੁਕਿਅਾ

Gurminder Singh Samad, Patiala, p4punjab.com

ਕਾਂਗਰਸ ਪੰਜਾਬ ਦੀਅਾਂ ਰਾਜਸੀ ਸਫਾਂ ਵਿਚ ਬਹੁਤ ਤੇਜੀ ਨਾਲ ਅੱਗੇ ਵੱਧ ਰਹੀ ਹੈ। ੲਿਸ ਰਫਤਾਰ ਨੂੰ ਬਰਕਰਾਰ ਰੱਖਣ ਲੲੀ ਤੇ ਅਾਪ ਦੇ ਸਮਰਥਨ ਵਿਚ ਪ੍ਰਵਾਸੀਅਾਂ ਦੀ ਅਾਮਦ ਤੋਂ ਸੁਚੇਤ, ਸਾਬਕਾ ਫੌਜੀ ਅਫਸਰ ਨੇ ਪੰਜਾਬ ਦੀ ਸਿਅਾਸਤ ਨੂੰ ੳੁਸ ਵਕਤ ਹੋਰ ਰੋਮਾਂਚਿਤ ਕਰ ਦਿੱਤਾ, ਜਦੋਂ ੳੁਨ੍ਹਾਂ ਹਾੲੀ ਕਮਾਂਡ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਖੜੇ ਹੋਣ ਦੀ ਮੰਗ ਰੱਖ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਮੈਂ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਬੇੜਾ ਗਰਕ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਮੈਂ ਬਾਦਲ ਦੇ ਖਿਲਾਫ ਚੋਣ ਲੜਨ ਲਈ ਤਿਆਰ ਹਾਂ। ਜੇਕਰ ਪਾਰਟੀ ਚਾਹੇਗੀ ਤਾਂ ਪਟਿਆਲਾ ਦੇ ਨਾਲ ਨਾਲ ਲੰਬੀ ਤੋਂ ਵੀ ਚੋਣ ਲੜਾਂਗਾ।”

ਲੰਬੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਮੁੱਖ ਮੰਤਰੀ ਬਾਦਲ ਆਪਣੀ ਜਿੱਤ ਦਰਜ ਕਰਵਾਉਂਦੇ ਆ ਰਹੇ ਹਨ। ਇਸ ਵਾਰ ਪੰਜਾਬ ‘ਚ ਤ੍ਰਿਕੋਣੀ ਲੜਾਈ ਹੋਣ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਲੰਬੀ ਤੋਂ ਜਰਨੈਲ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਪਰ ਕਾਂਗਰਸ ਨੇ ਅਜੇ ਤੱਕ ਮੁੱਖ ਮੰਤਰੀ ਬਾਦਲ ਨੂੰ ਟੱਕਰ ਦੇਣ ਵਾਲੇ ਆਪਣੇ ਚਿਹਰੇ ਦਾ ਨਾਮ ਨਹੀਂ ਦੱਸਿਆ ਹੈ।

ਅਾਪ ਵਲੋਂ ੳੁਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਭਗਵੰਤ ਮਾਨ ੳੁਮੀਦਵਾਰ ਹੈ, ਤੇ ਜੇ ਕਾਂਗਰਸ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ ਲੰਬੀ ਤੋਂ ੳਮੀਦਵਾਰ ਬਣ ਗੲੇ ਤਾਂ ਸਾਰੀ ਚੋਣ ਪ੍ਰਕਿਰਿਅਾ ਤੇ ਲੋਕਾਂ ਦਾ ਧਿਅਾਨ ਲੰਬੀ, ਜਲਾਲਾਬਾਦ ਤੇ ਮਜੀਠੀਅਾ ਸੀਟ ਤੇ ਹੀ ਕੇਂਦਰਿਤ ਹੋਕੇ ਰਹਿ ਜਾਵੇਗਾ।

Tags
Show More