NATIONALPunjab

ਸੌਦਾ ਸਾਧ ਲੈ ਡੁੱਬੇਗਾ, ਖ਼ੁਦ ਨੂੰ ਪੰਥਕ ਅਖਵਾਉਂਦੀ ਅਕਾਲੀ ਦਲ ਬਾਦਲ ਨੂੰ

ONE MINUTE READ

ਅਕਾਲੀ ਦਲ ਨੂੰ ਪੁੱਠੀ ਪਈ ਡੇਰਾ ਸਿਰਸਾ ਦੀ ਹਮਾਇਤ

SINKING BLUE

ਅਕਾਲੀ ਦਲ ਨੂੰ ਪੁੱਠੀ ਪਈ ਡੇਰਾ ਸਿਰਸਾ ਦੀ ਹਮਾਇਤ

Gurminder Singh Samad, Editor, Patta Patta Punjab, p4punjab.com

ਜ਼ਿਆਦਾ ਚਲਾਕੀ ਵੀ ਕਦੇ ਕਦੇ ਮਹਿੰਗੀ ਸਾਬਿਤ ਹੋ ਜਾਂਦੀ ਹੈ।ਅਕਾਲੀ ਦਲ ਬਾਦਲ ਨੂੰ ਡੇਰਾ ਸੱਚਾ ਸੌਦਾ ਸਾਧ ਦੀ ਯਾਰੀ ਮਹਿੰਗੀ ਪੈਂਦੀ ਦਿਖਾਈ ਦੇ ਰਹੀ ਹੈ।ਪੰਥਕ ਅਖਵਾਉਣ ਵਾਲੀ ਪਾਰਟੀ ਅਜ ਸਾਧ ਨਾਲ ਰਲ਼੍ਹ ਕੇ ਉਸ ਦੇ ਸੱਤਸੰਗ ਕਰਵਾਉਣ ਦੇ ਨਾਅਰੇ ਲਾ ਰਹੀ ਹੈ।ਪਰਕਾਸ਼ ਸਿੰਘ ਬਾਦਲ ਆਖ ਰਹੇ ਨੇ ਕਿ ਉਂ੍ਹਾਂ ਨੇ ਕਦੇ ਵੀ ਬਾਬੇ ਤੋਂ ਹਮਾਇਤ ਨਹੀਂ ਮੰਗੀ, ਪਰ ਪ੍ਰੈਸ ਨੂੰ ਇਹ ਦਸਣ ਤੋਂ ਅਸਮਰਥ ਰਹੇ ਕਿ ਰੱਖੜਾ, ਢੀਂਡਸਾ, ਭੂੰਦੜ, ਮਲੂਕਾ ਸਿਰਸਾ ਸਾਧ ਦੇ ਡੇਰੇ ਤੇ ਕੀ ਕਰਨ ਗਏ ਸਨ ਤੇ ਕਿਸ ਦੀ ਆਗਿਆ ਨਾਲ ਗਏ ਸਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣਾ ਅਕਾਲੀ ਦਲ ਨੂੰ ਮਹਿੰਗਾ ਪੈ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਡੇਰੇ ਦੀ ਹਮਾਇਤ ਅਕਾਲੀ ਦਲ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਇੱਕ ਤਾਂ ਪੰਥਕ ਧਿਰਾਂ ਅਕਾਲੀ ਦਲ ਤੋਂ ਨਾਰਾਜ਼ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਕਈ ਅਕਾਲੀ ਦਲ ਦੀ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਹਮਾਇਤ ਵੀ ਕਰ ਰਹੀਆਂ ਸਨ। ਦੂਜਾ ਡੇਰਾ ਪ੍ਰੇਮੀਆਂ ਵਿੱਚ ਵੀ ਦੁਚਿੱਤੀ ਦਾ ਮਾਹੌਲ ਬਣ ਗਿਆ ਹੈ। ਹੁਣ ਤੱਕ ਡੇਰਾ ਸ਼ਰਧਾਲੂ ਖਾਸਕਰ ਪੇਂਡੂ ਦਲਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਰਹੇ ਸਨ। ਡੇਰਾ ਦੇ ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਆਉਣ ਕਰਕੇ ਉਨ੍ਹਾਂ ਲਈ ਬੜੀ ਔਖੀ ਹਾਲਤ ਬਣ ਗਈ ਹੈ।

ਸਿਆਸੀ ਮਾਹਿਰ ਮੰਨਦੇ ਹਨ ਕਿ ਡੇਰੇ ਦੀ ਹਮਾਇਤ ਅਕਾਲੀ ਦਲ ਨੂੰ ਮਹਿੰਗੀ ਹੀ ਪਵੇਗੀ। ਇੱਕ ਸਿੱਖ ਵੋਟ ਅਕਾਲੀ ਦਲ ਤੋਂ ਖਿਸਕੇਗਾ। ਇਹ ਸਿੱਖ ਵੋਟ ਕਾਂਗਰਸ ਨੂੰ ਨਫਰਤ ਕਰਦਾ ਹੈ। ਇਸ ਲਈ ਇਸ ਵਾਰ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਵਰਗਾ ਬਦਲ ਮੌਜੂਦ ਹੈ। ਦੂਜਾ ਡੇਰੇ ਦੀ ਵੋਟ ਵੀ ਪੂਰੀ ਤਰ੍ਹਾਂ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਭੁਗਤੇਗੀ ਕਿਉਂਕਿ ਡੇਰਾ ਸ਼ਰਧਾਲੂਆਂ ਅੰਦਰ ਅਕਾਲੀ ਦਲ ਪ੍ਰਤੀ ਗਿਲਾ ਹੈ। ਸ਼ਰਧਾਲੂ ਸੋਚਦੇ ਹਨ ਕਿ ਅਕਾਲੀ ਦਲ ਨੇ ਹੀ ਡੇਰੇ ਦੇ ਸਤਿਸੰਗ ਪ੍ਰੋਗਰਾਮ ਪੰਜਾਬ ਵਿੱਚ ਬੰਦ ਕਰਵਾਏ ਹਨ।

ਮੁੜ ਘੁੜ ਕੇ ਡੇਰਾ ਪ੍ਰੇਮੀਆਂ ਕੋਲ ਤੀਜਾ ਬਦਲ ਬਚਦਾ ਹੈ, ਆਪ ਆਦਮੀ ਪਾਰਟੀ, ਲੋਕਾਂ ਦੇ ਰੋਂਅ ਤੋਂ ਲੱਗ ਰਿਹਾ ਹੈ, ਕਿ ਲੋਕੀ ਇਸ ਵਾਰ ਤੀਜੀ ਧਿਰ  ਨੂੰ ਅਜ਼ਮਾ ਕੇ ਦੇਖਣਗੇ ਜਾਂ ਫਿਰ ਕਾਂਗਰਸ ਵਲ ਜਾ ਸਕਦੇ ਹਨ, ਪਰ ਸਾਰੇ ਵਿਸ਼ਲੇਸ਼ਣ ਤੋਂ ਬਾਦ ਖਿਚੜੀ ਵਾਲੀ ਅਸੈਂਬਲੀ  ਦੇ ਸਭ ਤੋਂ ਆਸਾਰ ਲੱਗ ਰਹੇ ਹਨ।

Tags
Show More