NATIONALPunjab

ਸੰਗਰੂਰ ਸ਼ਹਿਰ ਵਿਚ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰੇਮੀ ਨੇ ਗ੍ਰੰਥੀ ਸਿੰਘ ਨੂੰ ਕੁੱਟ ਕੁੱਟ ਕੇ ਐਮਰਜੈਂਸੀ ਪਹੁੰਚਾਇਆ

One Minute Read

Granthy Grilled

ਗੁਰੂ ਘਰ ਵਿਚ ਹੋਈ ਮਾਰਕੁੱਟ ਦਾ ਸੰਗਤਾਂ ਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਵਿਚ ਰੋਸ, ਪੁਲਿਸ ਤੋਂ ਕਾਰਵਾਈ ਦੀ ਮੰਗ

Harjeet Rupal, Sangrur, p4punjab.com

ਸ਼ਹਿਰ ਸ਼ੰਗਰੂਰ, ਗੁਰੂ ਘਰ ਗੁਰਦੁਆਰਾ ਨਾਨਕਪੁਰਾ ਸਾਹਿਬ, ਨੌਕਰੀ ਤਕਰੀਬਨ 6 ਸਾਲ।
ਮਿਲੀਆਂ ਖ਼ਬਰਾਂ ਮੁਤਾਬਿਕ, ਸਥਾਨਕ ਮੀਡੀਆ ਨੇ ਖ਼ਬਰ ਨੂੰ ਚੱਕਣ ਤੋਂ ਇਨਕਾਰ ਕਰ ਦਿੱਤਾ ਹੈ, ਠੀਕ ਹੈ ਉਨ੍ਹਾਂ ਮੁਤਾਬਿਕ ਇਕ ਗ੍ਰੰਥੀ ਦੌ ਹੋਈ ਕੁੱਟ ਮਾਰ ਵੱਡੀ ਖ਼ਬਰ ਨਹੀਂ ਹੈ, ਉਹ ਕਿਹੜਾ ਮਰਿਆ? ਉਹ ਤਾਂ ਹਾਲੇ ਬੇਹੋਸ਼ ਪਿਆ ਹੈ।ਬੇਹੋਸ਼ ਕਿਸ ਨੇ ਕੀਤਾ ਹੈ ? ਜਾਣਕਾਰੀ ਮਿਲੀ ਕਿ ਪਰੇਮਜੀਤ ਸਿੰਘ ਹੈਪੀ ਨਾ ਦੇ ਮਿੱਠਬੋਲੜੇ ਸੱਜਣ, ਸੰਗਰੂਰ ਸ਼ਹਿਰ ਦੇ ਨਾਮੀ ਵਿਅਕਤੀ ਹਨ।ਉਹ ਅੰਤਰਰਾਸਟਰੀ ਪੱਧਰ ਦੇ ਕੀਰਤਨੀਏ ਵੀ ਹਨ।

ਉਨ੍ਹਾਂ ਦੀ ਸ਼ਹਿਰ ਵਿਚ ਵੱਡੀ ਕੱਪੜੇ ਦੀ ਦੁਕਾਨ ਵੀ ਹੈ।ਗੁਰੂ ਘਰ ਨਾਨਕਪੁਰਾ ਦੀ ਸੇਵਾ ਵੀ ਉਨ੍ਹਾਂ ਦਾ ਪਰਿਵਾਰ ਹੀ ਕਰਦਾ ਹੈ।ਹੁਣ ਗੱਲ ਪਤਾ ਨੀ ਕੀ ਹੋਈ ਹੈ, ਉਨ੍ਹਾਂ ਦੇ ਗੁਰੂ ਘਰ ਵਿਚ ਪਿਛਲੇ 6 ਸਾਲਾਂ ਤੋਂ ਬਤੌਰ ਗ੍ਰੰਥੀ ਡਿਉਟੀ ਨਿਭਾ ਰਹੇ, ਸਰਦਾਰ ਦਰਸ਼ਨ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਗੁਰੂ ਘਰ ਦੀ ਡਿਉਡੀ ਵਿਚੋਂ ਗਭਾਈ ਦਰਸ਼ਨ ਨੂੰ ਚੱਕ ਕੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਸੀ, ਪਰ ਖ਼ਬਰਾਂ ਮਿਲਣ ਤੱਕ ਗਿਆਨੀ ਜੀ ਦੀ ਹਾਲਤ ਇਸ ਤਰਾਂ ਦੀ ਨਹੀਂ ਹੈ ਕਿ ਉਹ, ਪੁਲਿਸ ਨੂੰ ਆਪਣਾ ਬਿਆਨ ਲਿਖਾ ਸਕਣ।

ਸ਼ਹਿਰ ਦੀਆਂ ਰਾਗੀ ਜਥੇਬੰਦੀਆਂ ਨੇ ਉਨ੍ਹਾਂ ਨਾਲ ਹੋਈ ਕੁੱਟਮਾਰ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦਿਆਂ ਸਾਫ ਸਾਫ ਕਿਹਾ ਹੈ, ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਸੰਗਰੂਰ ਸ਼ਹਿਰ ਦੀਆਂ ਧਾਰਮਿਕ ਗ੍ਰੰਥੀ ਸਭਾ, ਤੇ ਰਾਗੀ ਸਭਾ ਨੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਸੰਗਤਾਂ ਦੇ ਨਾਲ ਭਾਈ ਬਚਿੱਤ ਸਿੰਘ ਦੀ ਅਗਵਾਈ ਵਿਚ ਰੋਸ ਮਾਰਚ ਵੀ ਕੱਢਿਆ, ਪਰ ਪ੍ਰਸਾਸ਼ਨ ਦੇ ਸਿਰ ਵਿਚ ਹਾਲੇ ਤੱਕ ਜੂੰਆਂ ਨਹੀਂ ਸਰਕੀਆਂ ਹਨ।ਥਾਣੇਦਾਰ ਸਹਿਬ ਨੇ ਰੋਸ ਨੂੰ ਠੰਡਾ ਕਰਨ ਲਈ ਮਰੀਜ਼ ਦੀ ਨਾਜ਼ੁਕ ਹਾਲਤ ਦਾ ਵਾਸਤਾ ਪਾਕੇ ਮਾਮਲਾ ਜਾਂਚ ਅਧੀਨ ਲੈ ਲਿਆ ਹੈ।ਉਨ੍ਹਾਂ ਅਨੁਸਾਰ ਪਰੇਮਜੀਤ ਸਿੰਘ ਹੈਪੀ ਨੇ ਭਾਈ ਦਰਸ਼ਨ ਸਿੰਘ ਤੇ ਸਵੇਰੇ ਸਵੇਰੇ ਗੋਲਕ ਨੂੰ ਤੋੜਨ ਦਾ ਦੋਸ਼ ਲਗਾਇਆ ਹੈ।

ਪਰੇਮਜੀਤ ਸਿੰਘ ਹੈਪੀ ਵਲੋਂ ਲੱਗੇ ਦੋਸ਼ ਇਹੋ ਇਸ਼ਾਰਾ ਕਰ ਰਹੇ ਹਨ, ਕਿ ਭਾਈ ਦਰਸ਼ਨ ਸਿੰਘ ਦੀ ਅਜੌਕੀ ਹਾਲਤ ਦੇ ਜ਼ਿੰਮੇਵਾਰ ਪਰੇਮਜੀਤ ਸਿੰਗ ਹੈਪੀ ਤੇ ਉਨ੍ਹਾਂ ਦੇ ਸਿੰਘ ਹੀ ਹਨ, ਪਰ ਹੈਰਾਨੀ ਦੀ ਗੱਲ ਦੇਖੋ, ਕਿ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਵੀ ਕੋਈ ਪਰਚਾ ਨਹੀਂ ਲਿਖਿਆ।

ਹੁਣ ਇਸ ਘਟਨ ਦੀ ਹੋਈ ਨਿਖੇਧੀ ਦੀ ਗੱਲ ਵੀ ਦਸ ਦਿੰਦੇ ਹਾਂ।ਸਭ ਤੋਂ ਪਹਿਲਾਂ ਤਾਂ ਗੁਰੂ ਘਰ ਜਾਂਦੀ ਸੰਗਤ ਨੇ ਹੀ ਇਸ ਗੱਲ ਉਪਰ ਰੋਸ ਜਤਾਇਆ ਹੈ, ਕਿ ਸਵੇਰੇ ਸਵੇਰੇ ਕਿਹੜਾ ਬੇਵਾਕੂਫ ਹੋਵੇਗਾ, ਜਿਹੜਾ ਗੋਲਕ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ? ਸੰਗਤ ਨੇ ਗੁਰੂ ਘਰ ਤੋਂ ਚਲਦੇ ਵਿਵਾਦ ਕਾਰਨ ਥੋੜੀ ਦੂਰੀ ਬਣਾ ਲਈ ਹੈ।

ਉਸ ਤੋਂ ਬਾਦ ਸਥਾਨਕ ਰਾਗੀ ਸਿੰਘਾਂ ਨੇ ਵੀ ਰੋਸ ਜਤਾਇਆ ਹੈ। ਫਿਰ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਵੀ ਕਿਹਾ ਹੈ, ਕਿ ਗੁਰੂ ਘਰ ਵਿਚ, ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਹੁੰਦਾ ਹੈ, ਗੁਰੂ ਦੇ ਵਜ਼ੀਰ ਤੇ ਚੁੱਕਿਆ ਹੱਥ ਸਜ਼ਾ ਦਾ ਹੱਕਦਾਰ ਹੈ।

ਖ਼ੇਤਰ ਦੇ ਵੱਡੇ ਨਾਮੀ ਪਰਚਾਰਕ ਬਾਬਾ ਦਲੇਰ ਸਿੰਘ ਜੀ ਵੀ ਇਸ ਘਟਨਾ ਦੀ ਨਿਖੇਧੀ ਲਈ ਅੱਗੇ ਆਏ ਹਨ।ਉਨ੍ਹਾਂ ਅਨੁਸਾਰ, ਗੁਰੂ ਘਰ ਵਿਚ ਕਿਸੇ ਕਿਸਮ ਦੀ ਗੱਲੀ ਗਲੌਚ ਤੇ ਮਾਰ ਕੁੱਟ ਪੰਥ ਦੀ ਮਰਿਆਦਾ ਅਤੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ, ਬਾਣੀ ਪੜ੍ਹਨਾ, ਨਾਮ ਲੈਣਾ ਪਰਮਾਤਮਾਂ ਦੇ ਬੰਦਿਆਂ ਨੂੰ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੈ, ਨਾ ਕਿ ਗੁਰੂ ਘਰ ਦੀ ਡਿਉਡੀ ਵਿਚ ਗ੍ਰੰਥੀ ਸਿੰਘ ਨੂੰ ਕੁੱਟਣਾ, ਉਹ ਵੀ ਬਜ਼ੁਰਗ ਸਿੰਘ ਨੂੰ। ਬਾਬਾ ਦਲੇਰ ਸਿੰਘ ਮੁਤਾਬਿਕ ਪੁਲਿਸ ਨੂੰ ਆਪਣੀ ਜਾਂਚ ਬਹੁਤ ਬਰੀਕੀ ਵਿਚ ਕਰਨੀ ਚਾਹੀਦੀ ਹੈ, ਜੇਕਰ ਕੋਈ ਦੋਸ਼ੀ ਵੀ ਹੈ, ਤਾਂ ਉਸ ਨੂੰ ਸਬੂਤਾਂ ਸਮੇਤ ਪੁਲਿਸ ਨੂੰ ਫੜਾਉ, ਉਹ ਬਣਦੀ ਕਾਨੂੰਨੀ ਕਾਰਵਾਈ ਕਰੇਗੀ, ਪਰ ਕਾਨੂੰ ਆਪਣੇ ਹੱਥਾਂ ਵਿਚ ਲੈਣਾ ਤੇ ਗੁਰੂ ਘਰ ਦਾ ਨਿਰਾਦਰ ਕਰਨਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਖ਼ਬਰ ਖ਼ਤਮ ਕਰਨ ਤੋਂ ਪਹਿਲਾਂ ਪਾਠਕਾਂ ਦੀ ਜਾਣਕਾਰੀ ਲਈ ਇਹ ਵੀ ਦਸ ਦੇਣਾ ਠੀਕ ਰਹੇਗਾ ਕਿ ਪਰੇਮਜੀਤ ਸਿੰਘ ਹੈਪੀ ਦਾ ਭਰਾ ਅਕਾਲੀ ਦਲ ਬਾਦਲ ਨਾਲ ਸੰਬੰਧਤ ਜ਼ਿਲਾ ਪੱਧਰੀ ਨੇਤਾ ਹੈ, ਜਿਸ ਦਾ ਅਸਰ ਪੁਲਿਸ ਦੀ ਕਾਰਵਾਈ ਤੇ ਦਿਖਣਾ ਹੀ ਸੀ।

Tags
Show More