NATIONAL

ਖ਼ੁਦ ਨੂੰ ਦੇਸ਼ ਭਗਤ ਤੇ ਵਿਰੋਧੀਆਂ ਨੂੰ ਦੇਸ਼ ਧਰੋਹੀ ਸਾਬਤ ਕਰਨ ਦੀ ਲੜਾਈ ਵਿਚ, ਮਜੀਠੀਏ ਦਾ ਮੋੜਵਾਂ ਵਾਰ

ਤਿਰੰਗਾ ਮਾਰਚ ਨਾਲ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਲੱਗੇਗੀ – ਬਿਕਰਮ

Team SAS Nagar, p4punjab.com

ਭਾਰਤ ਸਰਕਾਰ ਇਸ ਵੇਲੇ ਪਾਕਿਸਤਾਨ ਨਾਲ ਦੋ ਤਰਾਂ ਦੀ ਲੜਾਈ ਲੜ੍ਹ ਰਹੀ ਹੈ, ਇਕ ਤਾਂ ਸਰਹਦ ਉਤੇ ਅਤੇ ਦੂਸਰੀ ਪਾਕਿਸਤਾਨੀ ਮਨ ਉਤੇ। ਪਰ ਇਸ ਲੜਾਈ ਵਿਉਂਤਬੰਦੀ ਸਮੇ ਭਾਰਤ ਸਰਕਾਰ ਦੀਆਂ ਖ਼ਾਮੀਆਂ ਕਾਰਨ, ਵਿਰੋਧੀਆਂ ਨੂੰ ਬੋਲਣ ਲਈ ਸਮਾਂ ਤੇ ਸਥਾਨ ਮਿਲ ਰਿਹਾ ਹੈ। ਸਿਰਫ ਪੰਜਾਬ ਦੀ ਸਰਹਦ ਖਾਲੀ ਕਰਾਉਣ ਦੇ ਫੈਸਲੇ ਕਾਰਨ ਕਿਸੇ ਖਾਮੋਸ਼ ਸਿਆਸਤ ਦਾ ਮੁਸ਼ਕ ਵੀ ਆ ਰਿਹਾ ਹੈ, ਪਰ ਅਕਾਲੀ ਦਲ ਦੇ ਮੁੱਖ ਚੇਹਰੇ ਆਪਣੀ ਪਾਰਟੀ ਦੇ ਧੁੰਧਲੇ ਪੈਂਦੇ ਅਕਸ ਨੂੰ ਬਣਾਉਣ ਦੀ ਖ਼ਾਤਿਰ ਅੱਗੇ ਆ ਰਹੇ ਹਨ। ਸੁਖਬੀਰ ਸਿੰਘ ਬਾਦਲ ਦਾ ਚੇਹਰਾ ਤੇ ਸੰਦੇਸ਼ ਲੈਕੇ ਉਨ੍ਹਾਂ ਦੇ ਵਿਵਾਦਿਤ ਸਾਲੇ ਸਾਹਿਬ, ਬਿਕਰਮ ਮਜੀਠੀਆ ਵੀ ਭਾਜਪਾ ਦੀ ਤਰਾਂ ਤਿਰੰਹਾ ਯਾਤਰਾ ਲੈਕੇ, ਵਿਰੋਧੀ ਪਾਰਟੀਅਆਂ ਨੂੰ ਦੇਸ਼ ਵਿਰੋਧੀ ਸਾਬਿਤ ਕਰਨ ਲਈ ਨਿਕਲਿਆ ਹੈ।

“ਅਸੀਂ ਇਹ ‘ਬੁਲੰਦ ਤਿਰੰਗਾ ਯਾਤਰਾ’ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਤੇ ਕੇਜਰੀਵਾਲ ਤੇ  ਸਾਬਕਾ ਕੈਪਟਨ ਦੇ ਖ਼ਿਲਾਫ ਕਰ ਰਹੇ ਹਾਂ ਕਿਉਂਕਿ ਦੋਵੇਂ ਦੇਸ਼ ਦੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।” ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਦੀ ਅਗਵਾਈ ਕਰਦਿਆਂ ਇਹ ਗੱਲ ਕਹੀ ਹੈ। ਮਜੀਠੀਆ ਨੇ ਇਹ ਯਾਤਰਾ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਸ਼ੁਰੂ ਕੀਤੀ। ਖ਼ੁਦ ਮਜੀਠੀਆ ਵੀ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ‘ਚ ਯੂਥ ਅਕਾਲੀ ਵਰਕਰ ਪੁੱਜੇ ਹੋਏ ਸਨ। ਇਹ ਤਿਰੰਗਾ ਯਾਤਰਾ ਮੁਹਾਲੀ ਤੋਂ ਪਟਿਆਲਾ ਤੱਕ ਜਾਵੇਗੀ।

Bikram Majithiya

ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਤੋਂ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਕੇ ਨਵਾਜ਼ ਸ਼ਰੀਫ ਤੇ ਮਸ਼ੱਰਫ ਵਾਂਗ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹੇ ਬਿਆਨਾਂ ਨਾਲ ਬੇਨਕਾਬ ਹੋ ਗਏ ਹਨ ਕਿ ਉਨ੍ਹਾਂ ਦੀ ਮਨ ‘ਚ ਕਿੰਨੀ ਕੁ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਰੰਗਾ ਮਾਰਚ ਨਾਲ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਲੱਗੇਗੀ।

ਉਨ੍ਹਾਂ ਕਿਹਾ ਕਿ ਮੈਨੂੰ  ਸਾਬਕਾ ਕੈਪਟਨ ਅਮਰਿੰਦਰ ਸਿੰਘ ਤੋਂ ਅਜਿਹੇ ਬਿਆਨਾਂ ਦੀ ਉਮੀਦ ਨਹੀਂ ਸੀ ਕਿਉਂਕਿ ਉਹ ਖ਼ੁਦ ਫੌਜੀ ਅਫਸਰ ਰਹੇ ਹਨ ਪਰ ਰਾਜਨੀਤੀ ਕਾਰਨ ਉਹ ਵੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ  ਸਾਬਕਾ ਕੈਪਟਨ ਅਮਰਿੰਦਰ ਸਿੰਘ ਦਾ ਵੈਸੇ ਵੀ ਪਾਕਿਸਤਾਨ ਵੱਲ ਜ਼ਿਆਦਾ ਪਿਆਰ ਹੈ ਸ਼ਾਇਦ ਇਸੇ ਲਈ ਉਹ ਇਸ ਤਰ੍ਹਾਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹਾ ਦੇਣ ਲਈ ਹੀ ਪਟਿਆਲਾ ਲਿਜਾਈ ਜਾ ਰਹੀ ਹੈ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਬਿਲਕੁਲ ਵੀ ਰਾਜਨੀਤੀ ਕਰਨ ਨਹੀਂ ਹੈ ਤੇ ਹੀ ਉਹ ਇਸ ਨੂੰ ਚੋਣ ਮੁੱਦਾ ਬਣਾ ਰਹੇ ਹਨ। ਇਸ ਯਾਤਰਾ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੰਗ ਦੇ ਮਾਹੌਲ ‘ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਬੇਨਕਾਬ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਸ ਇਸ ਯਾਤਰਾ ‘ਚ ਐਮ.ਐਲ.ਏ. ਐਨ.ਕੇ. ਸ਼ਰਮਾ, ਅਕਾਲੀ ਲੀਡਰ ਮਨਜਿੰਦਰ ਸਿਰਸਾ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ. ਪਰਮਿੰਦਰ ਬਰਾੜ ਤੇ ਹੋਰ ਕਈ ਅਕਾਲੀ ਆਗੂ ਮੌਜੂਦ ਸਨ।

ਇਸ ਵਿਚ ਕੋਈ ਸ਼ਕ ਨਹੀਂ ਕਿ ਪਾਕਿਸਤਾਨ ਦੇ ਵਿਰੁਧ ਸਾਰੀਆਂ ਪਾਰਟੀਆਂ ਤੇ ਲੋਕਾਂ ਨੂੰ ਇਕੱਠੇ ਹੋਕੇ ਚੱਲਣ ਦੀ ਜ਼ਰੂਰਤ ਹੈ, ਪਰ ਕੇਂਦਰ ਸਰਕਾਰ ਵਲੋਂ ਅੰਸ਼ਕ ਜਹੇ (ਵਰਬਲ) ਫੈਸਲੇ ਲੈਕੇ, ਖ਼ੁਦ ਹੀ ਆਪਣੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ, ਜੋ ਮਾੜਾ ਵੀ ਹੋ ਸਕਦਾ ਹੈ, ਪਰ ਇਸ ਦੀ ਜਜ਼ੰੇਵਾਰ ਖ਼ੁਦ ਕੇਂਦਰ ਸਰਕਾਰ ਹੈ।

Tags
Show More