NATIONALPunjab

10 ਨਵੰਬਰ ਦੇ ਸਰਬੱਤ ਖਾਲਸਾ ਵਿਚ ਸਮੁੱਚੀ ਕੌਮ ਨੂੰ ਠੋਸ ਪ੍ਰੋਗਰਾਮ ਦਿੱਤਾ ਜਾਵੇਗਾ – ਦਾਦੂਵਾਲ

ਸਰਬੱਤ ਖ਼ਾਲਸਾ ਕੁਨੈਕਸ਼ਨ

ਸਰਬੱਤ ਖਾਲਸਾ ਨੂੰ ਲੈ ਕੇ ਸ੍ਰੀ ਆਖੰਡ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ

Sharma, Bathinda, p4punjab.com

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਅਨੇਕਾਂ ਬੇਅਦਬੀਆਂ ਦੇ ਤੋਂ ਬਾਦ ਪੂਰੀ ਦੀ ਪੂਰੀ ਸਿੱਖ ਕੌਮ ਤੇ ਸਮੂਹ ਪੰਜਾਬੀਆਂ ਵਿਚ ਇਹ ਰੋਸ ਲਗਾਤਾਰ ਪਾਇਆ ਜਾ ਰਿਹਾ ਹੈ, ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਫੜ੍ਹਨ ਵਿਚ ਬੁਰੀ ਤਰਾਂ ਨਾਕਾਮਯਾਬ ਰਹੀ ਹੈ। ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸਰਦਾਰ ਸੁੱਖਬੀਰ ਸਿੰਘ ਬਾਦਲ ਨੂੰ 26 ਅਕਤੂਬਰ ਤਕ ਦੇ ਅਲਟੀਮੇਟਮ ਦੀ ਤਾਰੀਖ ਭਾਵੇਂ ਨਿਕਲ ਚੁੱਕੀ ਹੈ, ਪਰ ਹੁਣ ਸਰਬੱਤ ਖ਼ਾਲਸਾ ਵਲੋਂ ਚੁਣੇ ਜਥੇਦਾਰ ਇਸ ਬਾਰੇ 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖ਼ਾਲਸਾ ਵਿਚ ਕੋਈ ਵੱਡਾ ਫੈਸਲਾ ਲੈ ਸਕਦੇ ਹਨ।

ਸਰਬੱਤ ਖਾਲਸਾ ਵਿਚ ਵੱਖ-ਵੱਖ ਤਖਤ ਸਾਹਿਬਾਨ ਦੇ ਥਾਪੇ ਗਏ ਜੱਥੇਦਾਰਾਂ ਵੱਲੋਂ ਅਗਲਾ ਸਰਬੱਤ ਖਾਲਸਾ 10 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਜਾਣ ਉਪਰੰਤ ਹੁਣ ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਇਸੇ ਕੜੀ ਵਿਚ ਸੋਮਵਾਰ ਨੂੰ ਜਿੱਥੇ ਸਰਬੱਤ ਖਾਲਸਾ ਕਰਵਾਉਣ ਵਾਲੀ ਜਗ੍ਹਾ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਜਾਇਜ਼ਾ ਲਿਆ ਗਿਆ, ਉੱਥੇ ਹੀ ਜਥੇਦਾਰ ਦਾਦੂਵਾਲ ਦੇ ਮੁੱਖ ਅਸਥਾਨ ਗੁ:ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਸਰਬੱਤ ਖਾਲਸਾ ਨੂੰ ਲੈ ਕੇ ਸ਼੍ਰੀ ਆਖੰਡ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ ਗਈ ਹੈ ।

ਜਥੇਦਾਰ ਧਿਆਨ ਸਿੰਘ ਮੰਡ ਅਤੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਸਥਾਨਕ ਨੱਤ ਰੋਡ ‘ਤੇ ਸਰਬੱਤ ਖਾਲਸਾ ਲਈ ਚੁਣੀ ਗਈ ਜਗ੍ਹਾ ਦਾ ਨਿਰੀਖਣ ਕਰਨ ਲਈ ਪੁੱਜੇ ਅਤੇ ਉਨ੍ਹਾਂ ਸਰਬੱਤ ਖਾਲਸਾ ਵਾਲੀ ਥਾਂ ‘ਤੇ ਕੀਤੀ ਜਾਣ ਵਾਲੀ ਪਾਰਕਿੰਗ, ਸੰਗਤਾਂ ਲਈ ਲਗਾਏ ਜਾਣ ਵਾਲੇ ਲੰਗਰਾਂ ਅਤੇ ਸੰਗਤਾਂ ਦੇ ਪੁੱਜਣ ਲਈ ਬਣਾਏ ਜਾਣ ਵਾਲੇ ਆਰਜੀ ਰਸਤਿਆਂ ਦਾ ਨਿਰੀਖਣ ਕੀਤਾ ।

ਨਿਰੀਖਣ ਤੋਂ ਬਾਅਦ ਜਥੇਦਾਰ ਮੰਡ ਨੇ ਦੱਸਿਆ ਕਿ ਅਜੇ ਉਕਤ ਜਗ੍ਹਾ ਦਾ ਫੈਸਲਾ ਰਾਖਵਾਂ ਰੱਖਿਆ ਗਿਆ ਹੈ ਤੇ ਮੀਟਿੰਗ ਉਪਰੰਤ ਹੀ ਫੈਸਲਾ ਕੀਤਾ ਜਾਣਾ ਹੈ ਕਿ ਸਰਬੱਤ ਖਾਲਸਾ ਇਸੇ ਜਗ੍ਹਾ ਹੋਵੇਗਾ ਜਾਂ ਕਿਤੇ ਹੋਰ, ਉੱਥੇ ਹੀ ਜਥੇਦਾਰ ਦਾਦੂਵਾਲ ਦਾ ਕਹਿਣਾ ਸੀ ਕਿ ਇਸ ਮੌਕੇ ਸਿੱਖ ਕੌਮ ਇਕ ਮੰਚ ‘ਤੇ ਇਕੱਠੀ ਹੈ ਤੇ ਸਰਬੱਤ ਖਾਲਸਾ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਦਾਦ ਵਿਚ ਸੰਗਤਾਂ ਨੇ ਪੁੱਜਣਾ ਹੈ ਕਿਉਂਕੀ ਸਾਲ ਤੋਂ ਵੀ ਉੱਪਰ ਸਮਾਂ ਬੀਤ ਜਾਣ ਦੇ ਬਾਵਜੂਦ ਆਪਣੇ ਆਪ ਨੂੰ ਪੰਥਕ ਕਹਾਉਂਦੀ ਸਰਕਾਰ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਵਿਚ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਸੂਤਰਧਾਰਾਂ ਨੂੰ ਲੱਭਣ ਵਿਚ ਨਾਕਾਮ ਰਹੀ ਹੈ । ਉਨ੍ਹਾਂ ਦੱਸਿਆ ਕਿ 10 ਨਵੰਬਰ ਦੇ ਸਰਬੱਤ ਖਾਲਸਾ ਵਿਚ ਸਮੁੱਚੀ ਕੌਮ ਨੂੰ ਠੋਸ ਪ੍ਰੋਗਰਾਮ ਦਿੱਤਾ ਜਾਵੇਗਾ ।

ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਧਿਆਨ ਸਿੰਘ ਮੰਡ ਵਲੋਂ ਦੀਵਾਲੀ ਵਾਲਾ ਸੰਦਤਾਂ ਦੇ ਨਾਮ ਲਿਖਤੀ ਸੰਦੇਸ਼
ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਵਲੋਂ ਬੰਦੀ ਛੋੜ ਦੀਵਾਲੀ ਵਾਲੇ ਦਿਨ ਸੰਗਤਾਂ ਦੇ ਨਾਮ ਲਿਖਤੀ ਸੰਦੇਸ਼

ਹਾਲਾਂਕਿ ਸਰਕਾਰ ਨੇ ਜਥੇਦਾਰ ਦਧਆਨ ਸਿੰਘ ਮੰਡ ਨੂੰ ਦੀਵਾਲੀ ਤੋਂ ਪਹਿਲਾਂ ਹਿਰਾਸਤ ਵਿਚ ਲੈਕੇ ਬਾਦ ਵਿਚ ਉਨ੍ਹਾਂ ਦੇ ਘਰ ਵਿਚ 24 ਘੰਟਿਆਂ ਤੋਂ ਵੱਧ ਨਜ਼ਰਬੰਦ ਵੀ ਰੱਖਿਆ, ਪਰ ਫਿਰ ਵੀ ਉਹ ਲਿਖਤੀ ਸੰਦੇਸ਼ ਸੰਗਤਾਂ ਨੂੰ ਦੇਣ ਵਿਚ ਕਾਮਯਾਬ ਰਹੇ, ਹਾਲਾਂਕਿ ਪੁਲਿਸ ਨੇ ਮੰਡ ਦੇ ਅਕਾਲ ਤਖ਼ਤ ਸਾਹਿਬ ਤੋਂ ਸੰਗਤਾਂ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਸੀ। ਹੁਣ ਸਰਕਾਰ ਸਰਬੱਤ ਖ਼ਾਲਸੇ ਦੇ ਇਕੱਠ ਲਈ ਹਾਲੇ ਤੱਕ ਕੋਈ ਇਜਾਜ਼ਤ ਵੀ ਨਹੀਂ ਦੇ ਰਹੀ, ਤੇ ਮਨਾਂ ਵੀ ਨਹੀਂ ਕਰ ਰਹੀ ਹੈ। ਸਥਿਤੀ ਕਾਫੀ ਤਣਾਅ ਵਲ ਨੂੰ ਵੱਧਦੀ ਜਾਪ ਰਹੀ ਹੈ, ਪਰ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਸਾਫ ਹੋ ਜਾਵੇਗਾ ਕਿ ਸਰਬੱਤ ਖ਼ਾਲਸੇ ਦੀ ਕੀ ਰੂਪ ਰੇਖਾ ਹੋਵੇਗੀ ਔਰ ਪੰਜਾਬ ਸਰਕਾਰ ਦਾ ਇਸ ਬਾਰੇ ਕੀ ਰੁੱਖ ਹੈ?

Tags
Show More