Punjab

15 UNITS OF MANDI GOBINDGARH RECOMMENCE OPERATIONS

ਮੰਡੀ ਗੋਬਿੰਦਗੜ ਦੀਆਂ 15 ਯੂਨਿਟਾਂ ਮੁੜ ਚਾਲੂ 31 ਹੋਰਨਾਂ ਯੂਨਿਟਾਂ ਨੇ ਬਿਜਲੀ ਕਨੈਕਸ਼ਨ ਮੁੜ ਬਹਾਲ ਕਰਵਾਏ ਅਤੇ ਪਾਵਰ ਲੋਡ ਵਧਾਇਆ

ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ‘ਨਵੀਂ ਸਨਅਤੀ ਨੀਤੀ-2017’ ਨਾਲ ਸੂਬੇ ‘ਚ ਸਨਅਤਪੱਖੀ ਮਾਹੌਲ ਦੀ ਸਿਰਜਣਾ ਹੋਈ ਹੈ। ਨਵੀਂ ਨੀਤੀ ਦੇ ਲਾਗੂ ਹੋਣ ਨਾਲ ਜਿੱਥੇ ਸਨਅਤਕਾਰਾਂ ਨੂੰ ਵਿਭਿੰਨ ਲਾਭ ਮਿਲਣੇ ਸ਼ੁਰੂ ਹੋਣੇ ਹਨ, ਉੱਥੇ ਹੀਂ ਸੂਬੇ ‘ਚ ਬੰਦ ਪਈਆਂ ਛੋਈਆਂ ਵੱਡੀਆਂ ਸਨਅਤਾਂ ਮੁੜ ਸੁਰਜੀਤ ਹੋਣ ਲੱਗੀਆਂ ਹਨ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ‘ਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਉਨਾ ਦੱਸਿਆ ਕਿ ਪਿਛਲੀ ਸਰਕਾਰ ਦੇ 2007 ਤੋਂ 2017 ਤੱਕ 10 ਸਾਲਾਂ ਦੇ ਸ਼ਾਸਨ ਦੌਰਾਨ ਦੇ ਮੰਡੀ ਗੋਬਿੰਦਗੜ  ਦੀ ਸਟੀਲ ਸਨਅਤ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਸਮੇ ਦੌਰਾਨ ਸਨਅਤ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

ਉਨਾ ਦੱਸਿਆ ਕਿ ਮੁਸ਼ਕਿਲ ਹਾਲਾਤਾਂ ਕਾਰਨ ਬਹੁਤ ਸਾਰੀਆਂ ਯੂਨਿਟਾਂ ਨੇ ਵਧੇਰੇ ਲਾਭ ਮਿਲਣ ਕਰਕੇ ਆਪਣੇ ਨਿਵੇਸ਼ ਗੁਆਂਢੀ ਸੂਬਿਆਂ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਨਾਲ ਮੰਡੀ ਗੋਬਿੰਦਗੜ  ਵਿੱਚ ਹੋਰ ਵਧੇਰੇ ਗਿਰਾਵਟ ਆ ਗਈ ਸੀ। ਉਨਾ ਦੱਸਿਆ ਕਿ ਇਸ ਸਮੇਂ ਦੌਰਾਨ 183 ਯੂਨਿਟਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਫਤਿਹਗੜ  ਸਾਹਿਬ ਵਿੱਚ ਬੇਰੁਜ਼ਗਾਰੀ ‘ਚ ਵਾਧਾ ਹੋਇਆ ਸੀ।
ਸ੍ਰੀ ਅਰੋੜਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ  ਦੇ ਸਟੀਲ ਉਦਯੋਗਾਂ ਨੂੰ ਫਿਰ ਤੋਂ ਚਾਲੂ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਇਸ ਦੇ ਕਾਰਨਾਂ ਪਤਾ ਲਗਾਉਣ ਲਈ ਅਨੇਕਾਂ ਮੀਟਿੰਗਾਂ ਕੀਤੀਆਂ। ਉਨਾ ਦੱਸਿਆ ਕਿ ਪਾਵਰ ਟੈਰਿਫ ਅਤੇ ਉੱਤਮ ਊਰਜਾ ਸਪਲਾਈ ਦੋ ਵੱਡੇ ਮੁੱਦੇ ਉੱਭਰ ਕੇ ਸਾਹਮਣੇ ਆਏ ਕਿਉਂਕਿ ਊਰਜਾ ਨੂੰ ਸਟੀਲ ਉਦਯੋਗ ਲਈ ਕੱਚਾ ਮਾਲ ਸਮਝਿਆ ਜਾਂਦਾ ਹੈ। ਉਨਾ ਦੱਸਿਆ ਕਿ ਨਵੀਂ ਸਨਅਤੀ ਨੀਤੀ ਤਹਿਤ ਸੂਬਾ ਸਰਕਾਰ ਨੇ ਸਨਅਤਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮੁਹੱਈਆ ਕਰਵਾਉਣਾ ਤੈਅ ਕੀਤਾ ਗਿਆ। ਉਨਾ ਦੱਸਿਆ ਕਿ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰਨ ਨਾਲ, ਬੰਦ ਹੋ ਚੁੱਕੀਆਂ 15 ਯੂਨਿਟਾਂ ਮੁੜ ਚਾਲੂ ਹੋ ਗਈਆਂ ਹਨ ਅਤੇ ਉਨਾ ਨੇ ਮੁੜ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਨਾ ਦੱਸਿਆ ਕਿ ਨਵੀਂ ਸਨਅਤੀ ਨੀਤੀ ਦੇ ਹੋਂਦ ‘ਚ ਆਉਣ ਮਗਰੋਂ ਨਵੀਂ ਸਨਮੰਡੀ ਗੋਬਿੰਦਗੜ ਦੇ 31 ਹੋਰ ਯੂਨਿਟਾਂ ਨੇ ਬਿਜਲੀ ਕਨੈਕਸ਼ਨ ਮੁੜ ਬਹਾਲ ਕਰਵਾ ਲਏ ਹਨ ਅਤੇ ਉਨਾ ਨੇ ਆਪਣੇ ਪਾਵਰ ਲੋਡ ਨੂੰ ਵਧਾਇਆ ਹੈ।
ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਉਦਯੋਗ ਅਤੇ ਸਨਅਤ ਵਿਭਾਗ, ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਨਵੀਂ ਸਨਅਤੀ ਨੀਤੀ ਨੇ ਸੂਬੇ ‘ਚ ਉਦਯੋਗਪੱਖੀ ਮਾਹੌਲ ਦੀ ਸਿਰਜਣਾ ਕੀਤੀ ਹੈ। ਉਨਾ ਕਿਹਾ ਕਿ ਨਵੀਂ ਨੀਤੀ ‘ਚ ਨਵੀਂਆਂ ਅਤੇ ਮੌਜੂਦਾ ਸਨਅਤਾਂ ਲਈ ਕਈ ਵਿੱਤੀ ਰਿਆਇਤਾਂ ਦੀ ਘੋਸ਼ਣਾ ਕੀਤੀ ਗਈ ਹੈ। ਉਨਾ ਦੱਸਿਆ ਕਿ ਸੂਬੇ ਭਰ ‘ਚ ਪਿਛਲੇ ਲਗਭੱਗ 2 ਸਾਲਾਂ ਦੌਰਾਨ 254 ਨਵੀਂਆਂ ਨਿਰਮਾਣ ਇਕਾਈਆਂ ਅਤੇ 390 ਚਾਲੂ ਯੂਨਿਟਾਂ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ 3112 ਵਿਅਕਤੀਆਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਮਿਲਿਆ ਹੈ। ਉਨਾ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਜ਼ਿਲਾ ਫਤਿਹਗੜ ਸਾਹਿਬ ਨੂੰ 13,381 ਲੱਖ ਰੁਪਏ ਨਿਵੇਸ਼ ਦੇ ਰੂਪ ‘ਚ ਪ੍ਰਾਪਤ ਹੋਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 886.60 ਕਰੋੜ ਰੁਪਏ ਦੇ 52 ਸਮਝੌਤੇ ਜ਼ਿਲਾ ਫਤਿਹਗੜ• ਸਾਹਿਬ ਅਤੇ ਪੰਜਾਬ ਸਰਕਾਰ ਦੇ  ਉਦਯੋਗ ਤੇ ਵਣਜ ਵਿਭਾਗ ਨਾਲ ਸਹੀਬੱਧ ਕੀਤੇ ਗਏ ਹਨ। ਇਨਾ 52 ਵਿੱਚੋਂ 2 ਯੂਨਿਟਾਂ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ 5 ਹੋਰ ਯੂਨਿਟਾਂ ਨੇ ਜ਼ਮੀਨ ਖਰੀਦ ਕੇ ਬਿਲਡਿੰਗ ਦਾ ਨਿਰਮਾਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਉਨਾ ਦੱਸਿਆ ਕਿ 7 ਹੋਰਨਾਂ ਯੂਨਿਟਾਂ ਵੱਲੋਂ ਮਸ਼ੀਨਰੀ ਲਗਾਈ ਜਾ ਚੁੱਕੀ ਹੈ। ਉਨਾ ਦੱਸਿਆ ਕਿ ਇਨਾ ਸਮਝੌਤਿਆਂ ਤਹਿਤ ਲਗਭੱਗ 5200 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਆਸ ਹੈ।

Tags
Show More